ਘੱਟ ਨੀਂਦ ਤੁਹਾਡੇ ਲਈ ਹੋ ਸਕਦੀ ਹੈ ਖਤਰੇ ਦੀ ਘੰਟੀ

08/27/2018 2:41:07 PM

ਲੰਡਨ (ਭਾਸ਼ਾ)— ਜੇਕਰ ਤੁਸੀਂ ਰਾਤ ਦੇ ਸਮੇਂ ਘੱਟ ਨੀਂਦ ਲੈਂਦੇ ਹੋ ਤਾਂ ਇਹ ਤੁਹਾਡੇ ਲਈ ਖਤਰੇ ਦੀ ਘੰਟੀ ਹੋ ਸਕਦੀ ਹੈ। 5 ਘੰਟੇ ਤੋਂ ਘੱਟ ਸਮਾਂ ਸੌਂਣ ਵਾਲੇ ਵੱਡੀ ਉਮਰ ਦੇ ਪੁਰਸ਼ਾਂ ਵਿਚ ਦਿਲ ਦਾ ਦੌਰਾ ਪੈਣ ਦਾ ਖਤਰਾ ਦੋਗੁਣਾ ਵਧ ਜਾਂਦਾ ਹੈ। ਪਹਿਲੇ ਕੀਤੇ ਗਏ ਅਧਿਐਨ ਵਿਚ ਇਸ ਗੱਲ ਦੇ ਸਪੱਸ਼ਟ ਸਬੂਤ ਨਹੀਂ ਸਨ ਕਿ ਕੀ ਘੱਟ ਨੀਂਦ ਲੈਣ ਦਾ ਸਬੰਧ ਭਵਿੱਖ 'ਚ ਦਿਲ ਦੀ ਬੀਮਾਰੀ ਨਾਲ ਜੁੜਿਆ ਹੈ। ਇਸ ਵਾਰ 50 ਸਾਲ ਦੀ ਉਮਰ ਵਾਲੇ ਪੁਰਸ਼ਾਂ 'ਤੇ ਇਸ ਖਤਰੇ ਦਾ ਅਧਿਐਨ ਕੀਤਾ ਗਿਆ। 

ਸਵੀਡਨ ਵਿਚ ਯੂਨੀਵਰਸਿਟੀ ਆਫ ਗੋਥੇਨਬਰਗ ਦੇ ਮੋਆ ਬੇਂਗਟਸਨ ਨੇ ਕਿਹਾ, ''ਬੇਹੱਦ ਰੁੱਝੇ ਰਹਿਣ ਵਾਲੇ ਲੋਕਾਂ ਲਈ ਸੌਂਣਾ ਸਮਾਂ ਬਰਬਾਦ ਕਰਨ ਵਰਗਾ ਹੋ ਸਕਦਾ ਹੈ ਪਰ ਸਾਡੇ ਅਧਿਐਨ ਮੁਤਾਬਕ ਘੱਟ ਨੀਂਦ ਲੈਣ ਨਾਲ ਭਵਿੱਖ 'ਚ ਦਿਲ ਦੀ ਬੀਮਾਰੀ ਹੋਣ ਦਾ ਖਤਰਾ ਹੋ ਸਕਦਾ ਹੈ।'' ਅਧਿਐਨ ਵਿਚ ਦੇਖਿਆ ਗਿਆ ਕਿ ਰਾਤ ਦੇ ਸਮੇਂ 5 ਘੰਟੇ ਜਾਂ ਉਸ ਤੋਂ ਘੱਟ ਸਮੇਂ ਤਕ ਸੌਂਣ ਵਾਲੇ ਪੁਰਸ਼ਾਂ ਵਿਚ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਮੋਟਾਪਾ, ਘੱਟ ਸਰੀਰਕ ਗਤੀਵਿਧੀਆਂ ਅਤੇ ਖਰਾਬ ਨੀਂਦ ਦੀ ਸਮੱਸਿਆ ਦੇਖੀ ਗਈ। ਮੋਆ ਨੇ ਕਿਹਾ ਕਿ ਇਹ ਅਧਿਐਨ ਦੱਸਦਾ ਹੈ ਕਿ ਨੀਂਦ ਬੇਹੱਦ ਜ਼ਰੂਰੀ ਹੈ ਅਤੇ ਇਹ ਸਾਡੇ ਸਾਰਿਆਂ ਲਈ ਖਤਰੇ ਦੀ ਘੰਟੀ ਹੋਣੀ ਚਾਹੀਦੀ ਹੈ।


Related News