ਮਾਸੂਮਾਂ ਨਾਲ ਇਹ ਔਰਤਾਂ ਕਰਦੀਆਂ ਸਨ ਘਿਨੌਣੀਆਂ ਹਰਕਤਾਂ

Monday, Feb 05, 2018 - 08:54 PM (IST)

ਮਾਸੂਮਾਂ ਨਾਲ ਇਹ ਔਰਤਾਂ ਕਰਦੀਆਂ ਸਨ ਘਿਨੌਣੀਆਂ ਹਰਕਤਾਂ

ਵਾਸ਼ਿੰਗਟਨ— ਅਮਰੀਕਾ ਦੇ ਮੈਰੀਲੈਂਡ 'ਚ ਦੋ ਸਮਲਿੰਗੀ ਔਰਤਾਂ ਨੂੰ ਤਿੰਨ ਬੱਚਿਆਂ ਨੂੰ ਬੁਰੀ ਤਰ੍ਹਾਂ ਕੁੱਟਣ, ਕੁੱਤਿਆਂ ਦਾ ਮਲ ਖਵਾਉਣ ਤੇ ਅਲਮਾਰੀ 'ਚ ਬੰਦ ਰੱਖਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। 29 ਸਾਲਾਂ ਅਮਾਂਡਾ ਰਾਇਟ ਤੇ 25 ਸਾਲਾਂ ਬੇਸਲਿਨ ਜੋਸੇਫ ਖਿਲਾਫ 8, 9 ਤੇ 10 ਸਾਲ ਦੇ ਬੱਚਿਆਂ ਦਾ ਸ਼ੋਸ਼ਣ ਕਰਨ ਦੇ ਕਈ ਦੋਸ਼ ਲਗਾਏ ਗਏ ਹਨ। ਪੀੜਤ ਬੱਚੇ ਜੋਸੇਫ ਤੇ ਰਾਇਟ ਦੀ ਸੁਰੱਖਿਆ 'ਚ ਮਾਰਡੇਲਾ ਸਪ੍ਰਿੰਗਸ ਇਲਾਕੇ 'ਚ ਰਹਿੰਦੇ ਸਨ। ਮੈਰੀਲੈਂਡ ਪੁਲਸ ਮੁਤਾਬਕ 2017 ਦੀ ਸ਼ੁਰੂਆਤੀ ਗਰਮੀ ਜਾਂ ਬਸੰਤ ਦੇ ਆਖਰੀ ਦਿਨਾਂ 'ਚ ਪੀੜਤ ਬੱਚੇ ਦੋਸ਼ੀ ਔਰਤਾਂ ਦੇ ਹੱਥੋਂ ਕਈ ਵਾਰ ਬੇਰਹਿਮੀ ਨਾਲ ਕੁੱਟ ਖਾਂਦੇ ਰਹੇ। ਦੋਵੇਂ ਔਰਤਾਂ ਕਥਿਤ ਤੌਰ 'ਤੇ ਬੱਚਿਆਂ ਨੂੰ ਆਪਣੇ ਹੱਥਾਂ, ਡੰਡੇ, ਤਾਰਾਂ ਤੇ ਬੈਲਟ ਨਾਲ ਕੁੱਟਦੀਆਂ ਸਨ। ਪੀੜਤ ਬੱਚਿਆਂ ਨੂੰ ਖਾਣੇ 'ਚ ਬ੍ਰੈਡ, ਪਾਣੀ ਤੇ ਓਟਮੀਲ ਤੋਂ ਅਲਾਵਾ ਕਦੇ-ਕਦੇ ਕੁੱਤੇ ਦਾ ਮਲ ਵੀ ਦਿੰਦੀਆਂ ਸਨ।
ਇਕ ਨਿਊਜ਼ ਏਜੰਸੀ ਮੁਤਾਬਕ ਪੁਲਸ ਨੇ ਦੱਸਿਆ ਕਿ ਦੋਹਾਂ ਨੇ ਬੱਚਿਆਂ ਨੂੰ ਇਸ ਬਾਰੇ ਕਿਸੇ ਨੂੰ ਨਾ ਦੱਸਣ ਦੀ ਧਮਕੀ ਵੀ ਦਿੱਤੀ ਸੀ। ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਰਾਇਟ ਤੇ ਜੋਸੇਫ ਵੱਲੋਂ ਛੋਟੇ ਬੱਚਿਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਪੁਲਸ ਨੇ ਇਸ ਮਾਮਲੇ 'ਚ ਜਾਂਚ ਕਰਦਿਆਂ ਦੋਹਾਂ ਔਰਤਾਂ ਨੂੰ ਸਬੂਤਾਂ ਸਮੇਤ ਗ੍ਰਿਫਤਾਰ ਕੀਤਾ ਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਪੁਲਸ ਨੇ ਦੱਸਿਆ ਕਿ ਬੱਚਿਆਂ ਦੀ ਹਾਲਤ ਕਾਫੀ ਗੰਭੀਰ ਸੀ ਕਿਸੇ ਦੇ ਨੱਕ ਰਾਹੀ ਖੂਨ ਵੱਗ ਰਿਹਾ ਸੀ ਤੇ ਕਿਸੇ ਦੇ ਸ਼ਰੀਰ 'ਤੇ ਕੱਟ ਦੇ ਨਿਸ਼ਾਨ ਸਨ।


Related News