ਲੈਸਟਰ ''ਚ ਡਿਪਟੀ ਮੇਅਰ ਪਿਆਰਾ ਸਿੰਘ ਕਲੇਰ ਵੱਲੋਂ ''ਲਵ ਪੰਜਾਬ'' ਰੈਸਟੋਰੈਂਟ ਦਾ ਉਦਘਾਟਨ
Friday, Sep 11, 2020 - 06:22 PM (IST)

ਲੈਸਟਰ(ਰਾਜਵੀਰ ਸਮਰਾ): ਕੋਵਿਡ-19 ਕਾਰਨ ਲੈਸਟਰ ਵਿਚ ਰਹੀ ਲੰਮੀ ਤਾਲਾਬੰਦੀ ਤੋਂ ਬਾਅਦ ਹੁਣ ਹਾਲਾਤ ਆਮ ਵਰਗੇ ਹੁੰਦੇ ਨਜਰ ਆ ਰਹੇ ਹਨ।ਅੱਜ ਲੈਸਟਰ ਦੇ ਕੈਥਰੀਨ ਸਟਰੀਟ ਰੌਡ ਤੇ 'ਲਵ ਪੰਜਾਬ' ਰੈਸਟੋਰੈਂਟ ਅਤੇ ਬਾਰ ਦਾ ਉਦਘਾਟਨ ਲੈਸਟਰ ਸਿਟੀ ਕੌਂਸਲ ਦੇ ਪੰਜਾਬੀ ਡਿਪਟੀ ਮੇਅਰ ਪਿਆਰਾ ਸਿੰਘ ਕਲੇਰ ਵੱਲੋਂ ਕੀਤਾ ਗਿਆ।
ਇਸ ਮੌਕੇ ਤੇ ਲਵ ਪੰਜਾਬ ਰੈਸਟੋਰੈਂਟ ਦੇ ਮਾਲਕ ਨਿਰਮਲ ਸਿੰਘ ਲੱਡੂ, ਅਮਰਜੀਤ ਸਿੰਘ ਧਾਮੀ ਅਤੇ ਜੀਤਾ ਪੁਰੇਵਾਲ ਵੱਲੋਂ 'ਲਵ ਪੰਜਾਬ' ਰੈਸਟੋਰੈਂਟ ਦੀ ਸੁਰੂਆਤ ਕਰਨ ਤੇ ਤਿੰਨਾਂ ਸਾਥੀਆਂ ਦਾ ਹਾਜਿਰ ਲੈਸਟਰ ਵਾਸੀਆਂ ਵੱਲੋਂ ਧੰਨਵਾਦ ਕੀਤਾ ਗਿ ।ਇਸ ਮੌਕੇ 'ਤੇ ਬੋਲਦਿਆਂ ਡਿਪਟੀ ਮੇਅਰ ਪਿਆਰਾ ਸਿੰਘ ਕਲੇਰ ਨੇ ਕਿਹਾ ਕਿ ਵਿਦੇਸ਼ਾਂ ਵਿਚ ਵੱਸੇ ਪੰਜਾਬੀਆਂ ਨੂੰ ਆਪਣੀ ਜਨਮ ਭੂਮੀ ਪੰਜਾਬ ਦੀ ਯਾਦ ਤਾਜ਼ਾ ਰੱਖਣ ਅਤੇ ਪੰਜਾਬ ਨਾਲ ਜੋੜੀ ਰੱਖਣ ਲਈ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।
ਇਸ ਮੌਕੇ ਤੇ ਨਿਰਮਲ ਸਿੰਘ ਲੱਡੂ, ਅਮਰਜੀਤ ਸਿੰਘ ਧਾਮੀ, ਜੱਸ ਨਿਊ ਸਟਾਰ, ਮਿੰਟੂ ਨਿਊ ਸਟਾਰ, ਮੰਗਤ ਸਿੰਘ ਪਲਾਹੀ, ਕੇ ਬੀ ਢੀਡਸਾ, ਕੁਲਵੰਤ ਸਿੰਘ ਸੰਘਾ ਪ੍ਰਧਾਨ ਲੈਸਟਰ ਕਬੱਡੀ ਕਲੱਬ, ਕੁਲਵੀਰ ਸਿੰਘ ਖੱਖ,ਗਾਇਕ ਦਲਜੀਤ ਨੀਰ,ਗੁਰੂ ਸਕਿਊਰਟੀ,ਰਿੰਕੀ ਚੌਹਾਨ, ਗਾਇਕ ਦੀਪ,ਸਿੰਗਾਰ ਸਿੰਘ, ਕੁਲਦੀਪ ਸਿੰਘ ਰਾਗੀ, ਰਣਜੀਤ ਸਿੰਘਸਮੇਤ ਲੈਸਟਰ ਦੀਆਂ ਹੋਰ ਬਹੁਤ ਸਾਰੀਆਂ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।