ਲੈਬਨਾਨ ''ਚ ਹਿੰਸਕ ਝੜਪਾਂ ਕਾਰਨ 54 ਪ੍ਰਦਰਸ਼ਨਕਾਰੀ ਤੇ 23 ਫੌਜੀ ਜ਼ਖਮੀ

Monday, Dec 16, 2019 - 09:54 AM (IST)

ਲੈਬਨਾਨ ''ਚ ਹਿੰਸਕ ਝੜਪਾਂ ਕਾਰਨ 54 ਪ੍ਰਦਰਸ਼ਨਕਾਰੀ ਤੇ 23 ਫੌਜੀ ਜ਼ਖਮੀ

ਬੈਰੂਤ— ਲੈਬਨਾਨ ਦੀ ਰਾਜਧਾਨੀ ਬੈਰੂਤ 'ਚ ਫੌਜ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈਆਂ ਹਿੰਸਕ ਝੜਪਾਂ 'ਚ 54 ਪ੍ਰਦਰਸ਼ਨਕਾਰੀਆਂ ਦੇ ਇਲਾਵਾ 23 ਫੌਜੀ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਸੁਰੱਖਿਆ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਇਹ ਹਿੰਸਾ ਸ਼ਨੀਵਾਰ ਦੇਰ ਰਾਤ ਤੋਂ ਲੈ ਕੇ ਐਤਵਾਰ ਸਵੇਰੇ ਤਕ ਹੋਈ।

ਪ੍ਰਦਰਸ਼ਨਕਾਰੀਆਂ ਨੇ ਸੰਸਦ ਦੀ ਇਮਾਰਤ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਸ ਨੇ ਹੰਝੂ ਗੈਸ ਦੇ ਗੋਲੇ ਛੱਡੇ। ਲੈਬਨਾਨ 'ਚ ਅਸਤੀਫਾ ਦੇਣ ਵਾਲੇ ਪ੍ਰਧਾਨ ਮੰਤਰੀ ਸਾਦ ਹਰੀਰੀ ਨੂੰ ਨਵੀਂ ਸਰਕਾਰ ਬਣਾਉਣ ਲਈ ਸੱਦਾ ਦੇਣ ਖਿਲਾਫ ਇਹ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਲੈਬਨਾਨ 'ਚ ਬਦਲਾਅ ਦੀ ਮੰਗ ਦੇ ਮੱਦੇਨਜ਼ਰ ਹਰੀਰੀ ਨੇ ਅਕਤੂਬਰ 'ਚ ਅਸਤੀਫਾ ਦੇ ਦਿੱਤਾ ਸੀ।


Related News