ਵਟਸਐਪ ''ਤੇ ਟੈਕਸ ਲਗਾਉਣਾ ਪਿਆ ਭਾਰੀ, ਲੇਬਨਾਨ ਦੇ PM ਨੇ ਦਿੱਤਾ ਅਸਤੀਫਾ

10/31/2019 11:17:10 AM

ਲੇਬਨਾਨ— ਲੇਬਨਾਨ 'ਚ ਵਟਸਐਪ 'ਤੇ ਟੈਕਸ ਲਗਾਉਣਾ ਸਰਕਾਰ ਨੂੰ ਕਾਫੀ ਮਹਿੰਗਾ ਪੈ ਗਿਆ। ਟੈਕਸ ਦੇ ਵਿਰੋਧ 'ਚ ਲੇਬਨਾਨੀ ਜਨਤਾ ਸੜਕਾਂ 'ਤੇ ਉੱਤਰ ਗਈ ਅਤੇ ਵਿਰੋਧ ਪ੍ਰਦਰਸ਼ਨ ਇੰਨਾ ਤੇਜ਼ ਹੋ ਗਿਆ ਕਿ ਪ੍ਰਧਾਨ ਮੰਤਰੀ ਤਕ ਨੂੰ ਅਸਤੀਫਾ ਦੇਣਾ ਪਿਆ।
ਕੁਝ ਦਿਨ ਪਹਿਲਾਂ ਲੇਬਨਾਨ ਸਰਕਾਰ ਨੇ ਮੋਬਾਇਲ ਮੈਸੇਜਿੰਗ ਐਪ 'ਤੇ ਟੈਕਸ ਲਗਾਉਣ ਦੀ ਘੋਸ਼ਣਾ ਕੀਤੀ। ਇਸ ਐਲਾਨ ਦੇ ਨਾਲ ਹੀ ਲੇਬਨਾਨ ਦੇ ਲੋਕ ਸੜਕਾਂ 'ਤੇ ਉੱਤਰ ਗਏ ਜਿਸ ਨਾਲ ਹਿੰਸਾ ਦੇ ਹਾਲਾਤ ਪੈਦਾ ਹੋ ਗਏ। ਵਿਰੋਧ ਪ੍ਰਦਰਸ਼ਨ ਇੰਨਾ ਤੇਜ਼ ਹੋਇਆ ਕਿ ਪੂਰੇ ਲੇਬਨਾਨ ਨੂੰ ਹਿਲਾ ਦਿੱਤਾ।

PunjabKesari

ਟੈਕਸ ਦੇ ਵਿਰੋਧ 'ਚ ਲੱਖਾਂ ਲੋਕ ਸੈਂਟਰਲ ਬੈਰੂਤ ਅਤੇ ਹੋਰ ਸ਼ਹਿਰਾਂ 'ਚ ਇਕੱਠੇ ਹੋ ਗਏ ਅਤੇ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲੱਗੇ। ਇਹ ਵਿਰੋਧ ਪ੍ਰਦਰਸ਼ਨ ਅਜੇ ਤਕ ਜਾਰੀ ਹੈ। ਲੋਕਾਂ ਦੀ ਮੰਗ ਹੈ ਕਿ ਦਹਾਕਿਆਂ ਤੋਂ ਦੇਸ਼ ਦੀ ਸੱਤਾ 'ਤੇ ਰਾਜ ਕਰਨ ਵਾਲੇ ਨੇਤਾਵਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ ਅਤੇ ਜਨ ਕਲਿਆਣਕਾਰੀ ਯੋਜਨਾਵਾਂ ਸ਼ੁਰੂ ਕੀਤੀਆਂ ਜਾਣ। ਲੇਬਨਾਨ ਦੀ ਅਰਥ-ਵਿਵਸਥਾ ਬੁਰੇ ਦੌਰ 'ਚੋਂ ਲੰਘ ਰਹੀ ਹੈ ਅਤੇ ਸਰਕਾਰ ਹਰ ਉਹ ਬਦਲ ਲੱਭ ਰਹੀ ਹੈ, ਜਿਸ ਨਾਲ ਪੈਸਾ ਇਕੱਠਾ ਕੀਤਾ ਜਾ ਸਕੇ। ਮੋਬਾਇਲ ਮੈਸੇਜਿੰਗ ਐਪ 'ਤੇ ਟੈਕਸ ਲਾਉਣਾ ਇਸੇ ਯੋਜਨਾ 'ਚੋਂ ਇਕ ਸੀ।
 

PunjabKesari

ਲੇਬਨਾਨ ਸਰਕਾਰ ਨੇ ਘੋਸ਼ਣਾ ਕੀਤੀ ਸੀ ਕਿ ਹਰੇਕ ਯੂਜ਼ਰ ਤੋਂ ਵਟਸਐਪ ਕਾਲ 'ਤੇ 20 ਫੀਸਦੀ ਟੈਕਸ ਵਸੂਲਿਆ ਜਾਵੇਗਾ। ਇਸ ਘੋਸ਼ਣਾ ਨਾਲ ਹੀ ਪੂਰੇ ਦੇਸ਼ 'ਚ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਏ। ਫੋਬਰਸ ਮੁਤਾਬਕ ਸਥਿਤੀ ਇੱਥੋਂ ਤਕ ਪੁੱਜ ਗਈ ਕਿ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਸਾਦ ਹਰੀਰੀ ਨੂੰ ਅਸਤੀਫਾ ਦੇਣਾ ਪਿਆ। ਦਿਲਚਸਪ ਗੱਲ ਇਹ ਹੈ ਕਿ ਹਰੀਰੀ ਦੀ ਇਸ ਯੋਜਨਾ ਨੂੰ ਸ਼ਕਤੀਸ਼ਾਲੀ ਸ਼ੀਆ ਸੰਗਠਨ ਹਿੱਜਬੁੱਲਾ ਨੇ ਵੀ ਸਮਰਥਨ ਦਿੱਤਾ ਸੀ। ਲੇਬਨਾਨ ਦੀ ਰਾਜਨੀਤੀ 'ਚ ਹਿੱਜਬੁੱਲਾ ਦੀ ਵੱਡੀ ਦਖਲ ਅੰਦਾਜ਼ੀ ਮੰਨੀ ਜਾਂਦੀ ਹੈ।

ਵਿਰੋਧ ਪ੍ਰਦਰਸ਼ਨ ਦਾ ਅਸਰ ਸਕੂਲ, ਕਾਲਜ, ਯੂਨੀਵਰਸਿਟੀ ਅਤੇ ਬੈਂਕ 'ਤੇ ਦੇਖਿਆ ਗਿਆ। ਦੇਸ਼ ਦੇ ਲਗਭਗ ਸਾਰੇ ਉੱਚ ਅਧਾਰੇ ਕਈ ਦਿਨਾਂ ਤਕ ਬੰਦ ਰਹੇ। ਪ੍ਰਦਰਸ਼ਨਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੀ ਇਸ ਜਨਵਿਰੋਧੀ ਨੀਤੀ ਖਿਲਾਫ ਉਹ ਆਵਾਜ਼ ਬੁਲੰਦ ਕਰਨ। ਲੋਕਾਂ ਨੇ ਵੀ ਇਸ 'ਚ ਸਾਥ ਦਿੱਤਾ ਅਤੇ ਲੇਬਨਾਨ ਕਈ ਦਿਨਾਂ ਤਕ ਬੰਦ ਦੀ ਸਥਿਤੀ 'ਚ ਰਿਹਾ। ਅਖੀਰ 'ਚ ਸਰਕਾਰ ਨੇ ਆਪਣੀ ਯੋਜਨਾ ਬਦਲਣ ਦੀ ਘੋਸ਼ਣਾ ਕੀਤੀ, ਪ੍ਰਧਾਨ ਮੰਤਰੀ ਖੁਦ ਟੈਲੀਵਿਜ਼ਨ ਸੰਦੇਸ਼ 'ਚ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦੇ ਦਿਖਾਈ ਦਿੱਤੇ। ਆਖਿਰਕਾਰ ਉਨ੍ਹਾਂ ਨੂੰ ਆਪਣੀ ਕੁਰਸੀ ਖਾਲੀ ਪਈ।


Related News