ਦੁਬਈ ’ਚ ਮਿਲੀ ਮਾਸਕ ਤੋਂ ਛੁੱਟੀ, ਹੁਣ ਨਹੀਂ ਲੱਗੇਗਾ ਜੁਰਮਾਨਾ
Monday, Sep 26, 2022 - 10:13 PM (IST)
ਇੰਟਰਨੈਸ਼ਨਲ ਡੈਸਕ : ਦੁਨੀਆ ਭਰ ’ਚ ਫੈਲੀ ਕੋਰੋਨਾ ਮਹਾਮਾਰੀ ਹੁਣ ਖ਼ਤਮ ਹੋਣ ਦੇ ਕੰਢੇ ’ਤੇ ਹੈ। ਅਜਿਹੀ ਹਾਲਤ ’ਚ ਸਾਰੇ ਦੇਸ਼ ਕੋਰੋਨਾ ਮਹਾਮਾਰੀ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਨੂੰ ਹੌਲੀ-ਹੌਲੀ ਹਟਾਉਣ ਲੱਗੇ ਹਨ। ਦੁਬਈ ’ਚ ਹੁਣ ਮਾਸਕ ’ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਹੈ। ਦੁਬਈ ’ਚ ਲੋਕ ਹੁਣ ਬਿਨਾਂ ਮਾਸਕ ਦੇ ਕਿਤੇ ਵੀ ਯਾਤਰਾ ਕਰ ਸਕਣਗੇ। ਸਥਾਨਕ ਮੀਡੀਆ ਦੇ ਅਨੁਸਾਰ ਹੁਣ ਹਸਪਤਾਲਾਂ, ਮਸਜਿਦਾਂ ਅਤੇ ਜਨਤਕ ਥਾਵਾਂ ਅਤੇ ਜਨਤਕ ਆਵਾਜਾਈ ’ਚ ਮਾਸਕ ਪਹਿਨਣਾ ਜ਼ਰੂਰੀ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਗੋਲਡੀ ਬਰਾੜ ਨੇ ਬਦਲਿਆ ਟਿਕਾਣਾ, 10 ਯੂਟਿਊਬ ਚੈਨਲਾਂ ’ਤੇ ਕੇਂਦਰ ਦੀ ਵੱਡੀ ਕਾਰਵਾਈ, ਪੜ੍ਹੋ Top 10
ਯੂ.ਏ.ਈ. ’ਚ ਪਰਤ ਰਹੇ ਪੁਰਾਣੇ ਦਿਨ
ਯੂ.ਏ.ਈ. ’ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਘੱਟ ਹੋ ਰਹੀ ਹੈ ਅਤੇ ਦੇਸ਼ ਦੇ ਟੀਕਾਕਰਨ ਦਾ ਗ੍ਰਾਫ ਉੱਪਰ ਚੜ੍ਹ ਰਿਹਾ ਹੈ। ਇਹੀ ਕਾਰਨ ਹੈ ਕਿ ਕੁਝ ਥਾਵਾਂ ’ਤੇ ਢਿੱਲ ਦਿੱਤੀ ਜਾ ਰਹੀ ਹੈ। ਹੁਣ ਤੱਕ ਲੱਗਭਗ 92 ਫੀਸਦੀ ਲੋਕਾਂ ਨੂੰ ਵੈਕਸੀਨ ਦੀ ਇਕ ਖੁਰਾਕ ਦਿੱਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ 81 ਫੀਸਦੀ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਾ ਹੈ। ਪਿਛਲੇ ਮਹੀਨੇ ਸ਼ਾਪਿੰਗ ਮਾਲ, ਸਿਨੇਮਾਘਰਾਂ ਅਤੇ ਰੈਸਟੋਰੈਂਟਾਂ ਦੀ ਸਮਰੱਥਾ ਨੂੰ 80 ਫੀਸਦੀ ਤਕ ਵਧਾ ਦਿੱਤਾ ਗਿਆ ਸੀ।