ਸਰਹੱਦ ਪਾਰ : ਬਿਲਾਵਲ ਭੁੱਟੋ ਦੇ ਸ਼ਿਵਲਿੰਗ ’ਤੇ ਜਲ ਚੜ੍ਹਾਉਣ ਨਾਲ ਪਾਕਿ ’ਚ ਸਿਆਸੀ ਭੂਚਾਲ

Monday, May 23, 2022 - 05:50 PM (IST)

ਸਰਹੱਦ ਪਾਰ : ਬਿਲਾਵਲ ਭੁੱਟੋ ਦੇ ਸ਼ਿਵਲਿੰਗ ’ਤੇ ਜਲ ਚੜ੍ਹਾਉਣ ਨਾਲ ਪਾਕਿ ’ਚ ਸਿਆਸੀ ਭੂਚਾਲ

ਗੁਰਦਾਸਪੁਰ/ਪਾਕਿਸਤਾਨ (ਜ. ਬ.)-ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਦੇ ਇਕ ਸ਼ਿਵ ਮੰਦਿਰ ’ਚ ਪੂਜਾ ਅਰਚਨਾ ਕਰਨ ਸਬੰਧੀ ਇਕ ਲੀਕ ਹੋਏ ਵੀਡੀਓ ਨੇ ਪੂਰੇ ਪਾਕਿਸਤਾਨ ’ਚ ਭੂਚਾਲ ਲੈ ਆਂਦਾ ਹੈ। ਇਸ ਵੀਡੀਓ ਕਾਰਨ ਬਿਲਾਵਲ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਸੂਤਰਾਂ ਅਨੁਸਾਰ ਜਿਸ ਵੀਡੀਓ ਦੇ ਚੱਲਦਿਆਂ ਪਾਕਿਸਤਾਨ ਦੇ ਕੱਟੜਪੰਥੀਆਂ ਨੇ ਬਿਲਾਵਲ ਨੂੰ ਅਾੜੇ ਹੱਥੀਂ ਲਿਆ ਹੈ।

ਇਹ ਵੀ ਪੜ੍ਹੋ : ਥਾਮਸ ਕੱਪ ਜੇਤੂ ਟੀਮ ਨੂੰ BAI ਨੇ 1 ਕਰੋੜ ਰੁਪਏ ਨਾਲ ਕੀਤਾ ਸਨਮਾਨਿਤ

ਇਸ ਵੀਡੀਓ ’ਚ ਬਿਲਾਵਲ ਸਿੰਧ ਸੂਬੇ ਦੇ ਇਕ ਸ਼ਹਿਰ ’ਚ ਸ਼ਿਵ ਮੰਦਿਰ ’ਚ ਪੂਜਾ ਅਰਚਨਾ ਕਰਦੇ ਅਤੇ ਸ਼ਿਵਲਿੰਗ ’ਤੇ ਜਲ ਅਰਪਿਤ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ’ਚ ਉਹ ਇਹ ਵੀ ਕਹਿੰਦੇ ਸੁਣਾਈ ਦਿੰਦੇ ਹਨ ਕਿ ਸਾਨੂੰ ਦੀਵਾਲੀ ਦਾ ਤਿਉਹਾਰ ਹਿੰਦੂ ਭਰਾਵਾਂ ਨਾਲ ਮਿਲ ਕੇ ਮਨਾਉਣਾ ਚਾਹੀਦਾ ਹੈ। ਇਸ ਵੀਡੀਓ ਕਾਰਨ ਪਾਕਿਸਤਾਨ ਦੇ ਕੱਟੜਪੰਥੀਆਂ ਦੇ ਹੱਥ ਪਾਕਿਸਤਾਨ ਦੀ ਮੌਜੂਦਾ ਸਰਕਾਰ ਅਤੇ ਵਿਸ਼ੇਸ਼ ਕਰਕੇ ਬਿਲਾਵਲ ਭੁੱਟੋ ਜ਼ਰਦਾਰੀ ਖ਼ਿਲਾਫ਼ ਇਕ ਹਥਿਆਰ ਲੱਗਾ ਹੈ। ਇਸ ਸਬੰਧੀ ਬਿਲਾਵਲ ਨੇ ਚੁੱਪ ਧਾਰਨ ਕੀਤੀ ਹੋਈ ਹੈ।


author

Manoj

Content Editor

Related News