ਬਾਈਡੇਨ ਦੀ ਤੁਲਨਾ ਵਿੱਚ ਫਰਾਂਸ ਲਈ ਟਰੰਪ ਬਿਹਤਰ: ਲੇ ਪੇਨ
Thursday, Nov 05, 2020 - 02:05 AM (IST)
ਪੈਰਿਸ (ਇੰਟ.): ਖੱਬੇ-ਪੱਖੀ ਨੈਸ਼ਨਲ ਰੈਲੀ ਪਾਰਟੀ ਦੇ ਨੇਤਾ ਮਰੀਨ ਲੇ ਪੇਨ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਚੋਣ ਜਿੱਤ ਫਰਾਂਸ ਦੇ ਲਈ ਡੈਮੋਕ੍ਰੇਟਿਕ ਉਮੀਦਵਾਰ ਜੋ ਬਿਡੇਨ ਦੀ ਤੁਲਨਾ ਵਿਚ ਵਧੇਰੇ ਫਾਇਦੇਮੰਦ ਹੋਵੇਗੀ। ਸ਼੍ਰੀ ਲੇ ਪੇਨ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸ਼੍ਰੀ ਟਰੰਪ ਦਾ ਫਿਰ ਤੋਂ ਚੋਣ ਜਿੱਤਣਾ ਫਰਾਂਸ ਦੇ ਲਈ ਬਿਹਤਰ ਹੈ ਕਿਉਂਕਿ ਡੋਨਾਲਡ ਟਰੰਪ ਦਾ ਅਰਥ ਹੈ ਰਾਸ਼ਟਰਾਂ ਦੀ ਵਾਪਸੀ ਤੇ ਵੱਡੇ ਪੈਮਾਨੇ 'ਤੇ ਗਲੋਬਲੀਕਰਨ ਦਾ ਅੰਤ।
ਜ਼ਿਕਰਯੋਗ ਹੈ ਕਿ ਮੰਗਲਵਾਰ ਦੀ ਦੇਰ ਸ਼ਾਮ ਸ਼੍ਰੀ ਟਰੰਪ ਨੇ ਤਿੰਨ ਨਵੰਬਰ ਨੂੰ ਹੋਈ ਵੋਟਿੰਗ ਤੋਂ ਬਾਅਦ ਆਪਣੀ ਜਿੱਤ ਦਾ ਦਾਅਵਾ ਕੀਤਾ। ਨਾਲ ਹੀ ਉਨ੍ਹਾਂ ਨੇ ਇਸ ਸਾਲ ਹੋਈ ਵੋਟਿੰਗ ਨੂੰ ਧੋਖਾ ਕਰਾਰ ਦਿੱਤਾ। ਰਾਸ਼ਟਰਪਤੀ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਵਿਚ ਚੋਣ ਦੀ ਅਖੰਡਤਾ ਪੁਖਤਾ ਕਰਨ ਦੀ ਅਪੀਲ ਕਰਨਗੇ। ਡੈਮੋਕ੍ਰੇਟਿਕ ਪਾਰਟੀ ਨੇ ਹਾਲਾਂਕਿ ਸ਼੍ਰੀ ਟਰੰਪ ਦੇ ਦਾਅਵੇ ਨੂੰ ਸਾਫ ਖਾਰਿਜ ਕਰ ਦਿੱਤਾ ਹੈ।