ਵਕੀਲ ਐਲੀਨਾ ਹੱਬਾ ਟਰੰਪ ਦੀ ਸਲਾਹਕਾਰ ਨਿਯੁਕਤ
Tuesday, Dec 10, 2024 - 03:13 AM (IST)
ਫੋਰਟ ਲਾਡਰਡੇਲ - ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ ’ਚ ਰਿਸ਼ਵਤ ਦੇ ਇਕ ਕੇਸ ’ਚ ਆਪਣਾ ਕੇਸ ਲੜਨ ਵਾਲੇ ਵਕੀਲ ਨੂੰ ‘ਰਾਸ਼ਟਰਪਤੀ ਦਾ ਸਲਾਹਕਾਰ’ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ।
ਟਰੰਪ ਦੀ ਵਕੀਲ ਐਲੀਨਾ ਹੱਬਾ (40) ਨੇ ਇਸ ਸਾਲ ਦੇ ਸ਼ੁਰੂ ’ਚ ਟਰੰਪ ਦੇ ਬਚਾਅ ’ਚ ਕੇਸ ਲੜਿਆ ਸੀ ਅਤੇ ਉਹ ਉਨ੍ਹਾਂ ਦੀ ਕਾਨੂੰਨੀ ਬੁਲਾਰਾ ਵੀ ਰਹੀ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ’ਤੇ ਲਿਖਿਆ, ‘ਹੱਬਾ ਆਪਣੀ ਵਫ਼ਾਦਾਰੀ ’ਚ ਅਡੋਲ ਰਹੀ ਹੈ ਅਤੇ ਉਸ ਦਾ ਦ੍ਰਿੜ ਇਰਾਦਾ ਬੇਮਿਸਾਲ ਹੈ।’