ਦਿ ਡਿਕਸੀ ਚਿਕਸ ਦੀ ਸੰਸਥਾਪਕ ਮੈਂਬਰ ਲੌਰਾ ਲਿੰਚ ਦੀ ਸੜਕ ਹਾਦਸੇ ''ਚ ਮੌਤ

Sunday, Dec 24, 2023 - 03:03 PM (IST)

ਦਿ ਡਿਕਸੀ ਚਿਕਸ ਦੀ ਸੰਸਥਾਪਕ ਮੈਂਬਰ ਲੌਰਾ ਲਿੰਚ ਦੀ ਸੜਕ ਹਾਦਸੇ ''ਚ ਮੌਤ

ਨਿਊਯਾਰਕ, (ਰਾਜ ਗੋਗਨਾ)- ਦਿ ਡਿਕਸੀ ਚਿਕਸ ਦੀ ਇੱਕ ਸੰਸਥਾਪਕ ਮੈਂਬਰ ਲੌਰਾ ਲਿੰਚ ਦੀ ਟੈਕਸਾਸ ਸੂਬੇ ਦੇ ਹਡਸਪੇਥ ਕਾਉਂਟੀ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਉਸ ਦੀ ਮੌਤ ਦੀ ਪੁਸ਼ਟੀ ਕੀਤੀ। ਉਹ 65 ਸਾਲ ਦੀ ਸੀ। ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਦੇ ਮੁਤਾਬਕ ਇਹ ਕਾਰ ਹਾਦਸਾ ਸ਼ੁੱਕਰਵਾਰ ਸ਼ਾਮ 5:45 ਦੇ ਕਰੀਬ ਵਾਪਰਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਇੰਡੋਨੇਸ਼ੀਆ ਦੇ ਨਿਕਲ ਪ੍ਰੋਸੈਸਿੰਗ ਪਲਾਂਟ 'ਚ ਧਮਾਕਾ, ਜਿਊਂਦੇ ਸੜੇ 12 ਲੋਕ

PunjabKesari

ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਲਿੰਚ ਪੂਰਬ ਵੱਲ ਜਾ ਰਹੇ ਦੋ-ਪਾਸੜ ਦੇ ਹਾਈਵੇਅ 'ਤੇ ਗੱਡੀ ਚਲਾ ਰਹੀ ਸੀ, ਜਦੋਂ ਪੱਛਮ ਵੱਲ ਜਾ ਰਹੇ ਇਕ ਡਾਜ ਰਾਮ ਦੇ ਡਰਾਈਵਰ ਨੇ ਕਿਸੇ ਹੋਰ ਵਾਹਨ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਉਹ ਲਿੰਚ ਦੇ ਵਾਹਨ ਨਾਲ ਜਾ ਟਕਰਾਈ।" ਉਸ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਡਾਜ ਰਾਮ ਦੇ ਡਰਾਈਵਰ ਨੂੰ ਜ਼ਖਮੀ ਹਾਲਤ 'ਚ ਨੇੜਲੇ ਹਸਪਤਾਲ ਲਿਜਾਇਆ ਗਿਆ। ਟੈਕਸਾਸ ਡੀ.ਪੀ.ਐਸ ਅਨੁਸਾਰ ਮ੍ਰਿਤਕ ਲਿੰਚ ਨੇ ਸੀਟ ਬੈਲਟ ਵੀ ਨਹੀਂ ਲਗਾਈ ਹੋਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News