ਇਹ ਹੈ ਦੁਨੀਆ ਦਾ ਸਭ ਤੋਂ ਵੱਡਾ ਕਬਰਿਸਤਾਨ, ਜਿਸ ਵਿੱਚ ਦਫਨ ਹਨ 50 ਲੱਖ ਤੋਂ ਵੱਧ ਲੋਕਾਂ ਦੀਆਂ ਲਾਸ਼ਾਂ

05/03/2023 1:49:12 AM

ਇੰਟਰਨੈਸ਼ਨਲ ਡੈਸਕ (ਇੰਟ.) : ਦੁਨੀਆਭਰ ਦੇ ਹਰ ਧਰਮ 'ਚ ਮੁਰਦਿਆਂ ਦਾ ਅੰਤਿਮ ਸੰਸਕਾਰ ਵੱਖ-ਵੱਖ ਰੀਤੀ-ਰਿਵਾਜ਼ਾਂ ਨਾਲ ਕੀਤਾ ਜਾਂਦਾ ਹੈ। ਜਿੱਥੇ ਹਿੰਦੂਆਂ ਵਿੱਚ ਇਨਸਾਨਾਂ ਦੀਆਂ ਲਾਸ਼ਾਂ ਨੂੰ ਚਿਤਾ 'ਚ ਅਗਨ ਭੇਟ ਕੀਤਾ ਜਾਂਦਾ ਹੈ, ਉਥੇ ਮੁਸਲਮਾਨਾਂ 'ਚ ਉਨ੍ਹਾਂ ਨੂੰ ਕਬਰ ਵਿੱਚ ਦਫਨਾਉਣ ਦੀ ਪ੍ਰੰਪਰਾ ਹੈ। ਉਥੇ ਈਸਾਈ ਧਰਮ ਦੇ ਅਨੁਯਾਈ ਵੀ ਲਾਸ਼ਾਂ ਨੂੰ ਦਫਨਾਉਣ ਦੀ ਰਵਾਇਤ ਨਿਭਾਉਂਦੇ ਹਨ ਪਰ ਉਹ ਲਾਸ਼ਾਂ ਨੂੰ ਤਾਬੂਤ ਵਿੱਚ ਰੱਖ ਕੇ ਦਫਨਾਉਂਦੇ ਹਨ। ਲਾਸ਼ਾਂ ਨੂੰ ਦਫਨਾਉਣ ਕਾਰਨ ਕਬਰਿਸਤਾਨਾਂ 'ਚ ਥਾਂ ਘੱਟ ਪੈ ਜਾਂਦੀ ਹੈ।

ਇਹ ਵੀ ਪੜ੍ਹੋ : ਅਜਬ-ਗਜ਼ਬ : 27 ਦਿਨਾਂ ’ਚ 64 ਕਿਲੋਮੀਟਰ ਪੈਂਡਾ ਤੈਅ ਕਰਕੇ ਪੁਰਾਣੇ ਮਾਲਕ ਕੋਲ ਪਹੁੰਚ ਗਿਆ ਕੁੱਤਾ

ਦੁਨੀਆ ਦਾ ਸਭ ਤੋਂ ਵੱਡਾ ਮੰਨਿਆ ਜਾਣ ਵਾਲਾ ਇਹ ਕਬਰਿਸਤਾਨ ਇਰਾਕ ਦੇ ਪਵਿੱਤਰ ਸ਼ਹਿਰ ਨਜਫ ਵਿੱਚ ਹੈ। ਨਜਫ ਸ਼ਹਿਰ ਫਰਾਤ ਨਦੀ ਦੇ ਪੱਛਮ ਵੱਲ ਕਈ ਮੀਲ ਦੂਰੀ 'ਤੇ ਹੈ। ਕਬਰਿਸਤਾਨ ਵਾਂਗ ਇਹ ਬਹੁਤ ਪ੍ਰਾਚੀਨ ਸ਼ਹਿਰ ਹੈ। ਨਜਫ 8ਵੀਂ ਸਦੀ ਦਾ ਇਕ ਆਬਾਦ ਸ਼ਹਿਰ ਹੈ। ਇਸ ਸ਼ਹਿਰ ਦੀ ਸਥਾਪਨਾ ਅਲੀ ਇਬਨ ਅਬੀ ਤਾਲਿਬ ਦੇ ਅਸਥਾਨ ਵਜੋਂ ਕੀਤੀ ਗਈ ਸੀ। ਇੱਥੇ ਸਥਿਤ ਇਸ ਕਬਰਿਸਤਾਨ ਬਾਰੇ ਕਿਹਾ ਜਾਂਦਾ ਹੈ ਕਿ ਇਹ ਇੰਨਾ ਵੱਡਾ ਹੈ ਕਿ ਇਸ ਦੇ ਅੰਦਰ ਕਈ ਸ਼ਹਿਰ ਸਮਾ ਸਕਦੇ ਹਨ।

ਇਹ ਵੀ ਪੜ੍ਹੋ : ਬਾਈਡੇਨ ਨੇ ਈਦ ਦੀ ਦਿੱਤੀ ਪਾਰਟੀ ਪਰ ਮੁਸਲਿਮ ਮੇਅਰ ਨੂੰ ਵ੍ਹਾਈਟ ਹਾਊਸ ਦੇ ਸਮਾਰੋਹ ’ਚ ਨਹੀਂ ਮਿਲੀ Entry

PunjabKesari

ਇਸੇ ਲਈ ਦੁਨੀਆ ਦੇ ਸਾਰੇ ਵੱਡੇ ਸ਼ਹਿਰਾਂ 'ਚ ਕੁਝ ਸਾਲਾਂ ਬਾਅਦ ਇਕ ਕਬਰ ਦੇ ਉੱਪਰ ਹੀ ਦੂਸਰੀ ਲਾਸ਼ ਨੂੰ ਦਫਨਾ ਦਿੱਤਾ ਜਾਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਕਬਰਿਸਤਾਨ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਕਬਰਿਸਤਾਨ ਮੰਨਿਆ ਜਾਂਦਾ ਹੈ। ਇਸ ਕਬਰਿਸਤਾਨ 'ਚ 50 ਲੱਖ ਤੋਂ ਵੱਧ ਲਾਸ਼ਾਂ ਨੂੰ ਦਫਨਾਇਆ ਜਾ ਚੁੱਕਾ ਹੈ। ਇਹ ਕਬਰਿਸਤਾਨ ਬਹੁਤ ਪੁਰਾਣੀ ਹੈ। ਕਿਹਾ ਜਾਂਦਾ ਹੈ ਕਿ ਇੱਥੇ ਲੋਕਾਂ ਨੂੰ ਦਫਨਾਉਣ ਦਾ ਕੰਮ ਪਿਛਲੇ 1400 ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਇਹ ਕਬਰਿਸਤਾਨ 1500 ਏਕੜ ਵਿੱਚ ਫੈਲਿਆ ਹੋਇਆ ਹੈ, ਜੋ ਲਗਭਗ 6 ਕਿਲੋਮੀਟਰ ਲੰਬਾ ਹੈ। ਇਸ ਕਬਰਿਸਤਾਨ 'ਚ ਰੋਜ਼ਾਨਾ 200 ਮੁਰਦਿਆਂ ਨੂੰ ਦਫਨ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਮਾਣ ਵਾਲੀ ਗੱਲ : IAF ਦੇ ਸੁਖੋਈ-30MKI ਤੇ ਰਾਫੇਲ ਅੰਤਰਰਾਸ਼ਟਰੀ ਅਭਿਆਸ 'ਚ ਹੋਏ ਸ਼ਾਮਲ

ਇਸ ਕਬਰਸਤਾਨ ਦਾ ਨਾਂ 'ਵਾਦੀ-ਅਲ-ਸਲਾਮ' (Wadi Us Salaam )ਹੈ। ਇਸ ਕਬਰਸਤਾਨ ਨੂੰ ਵੈਲੀ ਆਫ਼ ਪੀਸ ਵੀ ਕਿਹਾ ਜਾਂਦਾ ਹੈ। ਇਹ ਕਬਰਸਤਾਨ ਦੁਨੀਆ ਭਰ ਦੇ ਸ਼ੀਆ ਮੁਸਲਮਾਨਾਂ ਵਿੱਚ ਮਸ਼ਹੂਰ ਹੈ। ਇੱਥੇ ਇਮਾਮ ਅਲੀ ਮਸਜਿਦ ਵੀ ਹੈ, ਜਿਸ ਨੂੰ ਸ਼ੀਆ ਦੁਆਰਾ ਇਸਲਾਮ ਵਿੱਚ ਤੀਜਾ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। ਇਸ ਕਬਰਿਸਤਾਨ ਦੇ ਨੇੜੇ ਕਈ ਦਰਗਾਹਾਂ ਤੇ ਮਸਜਿਦਾਂ ਵੀ ਹਨ। ਇਹ ਕਬਰਿਸਤਾਨ ਜਿਸ ਸ਼ਹਿਰ ਵਿੱਚ ਸਥਿਤ ਹੈ, ਉਸ ਦਾ 20 ਫ਼ੀਸਦੀ ਹਿੱਸਾ ਇਸ ਨੇ ਘੇਰ ਰੱਖਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News