ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਇਕ ਮਹੀਨੇ ਲਈ ਸੰਸਦ ਕੀਤੀ ਮੁਲਤਵੀ

Tuesday, Dec 03, 2019 - 01:14 PM (IST)

ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਇਕ ਮਹੀਨੇ ਲਈ ਸੰਸਦ ਕੀਤੀ ਮੁਲਤਵੀ

ਕੋਲੰਬੋ- ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੈ ਨੇ ਇਕ ਮਹੀਨੇ ਦੇ ਲਈ ਸੰਸਦ ਦਾ ਸੈਸ਼ਨ ਮੁਲਤਵੀ ਕਰ ਦਿੱਤਾ ਹੈ ਤੇ ਅਗਲਾ ਸੈਸ਼ਨ ਸ਼ੁਰੂ ਹੋਣ ਲਈ ਤਿੰਨ ਜਨਵਰੀ 2020 ਦੀ ਤਰੀਕ ਤੈਅ ਕੀਤੀ ਗਈ ਹੈ। ਪ੍ਰੋਗਰਾਮ ਮੁਤਾਬਕ ਸੰਸਦ ਦਾ ਸੈਸ਼ਨ ਮੰਗਲਵਾਰ ਨੂੰ ਸ਼ੁਰੂ ਹੋਣਾ ਸੀ।

ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੈ ਨੇ ਇਕ ਵਿਸ਼ੇਸ਼ ਗਜਟ ਨੋਟੀਫਿਕੇਸ਼ਨ ਜਾਰੀ ਕਰਕੇ ਦੱਸਿਆ ਕਿ ਸੰਸਦ ਦਾ ਸੈਸ਼ਨ ਤਿੰਨ ਜਨਵਰੀ ਨੂੰ ਫਿਰ ਸ਼ੁਰੂ ਕੀਤਾ ਜਾਵੇਗਾ। ਇਹ ਨੋਟੀਫਿਕੇਸ਼ਨ ਸੋਮਵਾਰ ਨੂੰ ਅੱਧੀ ਰਾਤ ਤੋਂ ਲਾਗੂ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਦੇ ਕੋਲ ਅਜਿਹਾ ਕਰਨ ਦੇ ਲਈ ਸੰਵਿਧਾਨਿਕ ਸ਼ਕਤੀ ਹੈ। ਰਾਸ਼ਟਰਪਤੀ ਤਿੰਨ ਜਨਵਰੀ ਨੂੰ ਸੰਸਦ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰ ਸਕਦੇ ਹਨ ਤੇ ਇਸ ਦੌਰਾਨ ਉਹ ਆਪਣੀ ਨਵੀਂ ਸਰਕਾਰ ਦੀਆਂ ਨੀਤੀਆਂ ਦਾ ਜ਼ਿਕਰ ਕਰਨਗੇ। ਗੋਟਬਾਯਾ ਰਾਜਪਕਸ਼ੈ ਨੇ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਸਜਿਤ ਪ੍ਰੇਮਦਾਸ ਨੂੰ 13 ਲੱਖ ਤੋਂ ਵਧੇਰੇ ਵੋਟਾਂ ਨਾਲ ਹਰਾ ਕੇ 18 ਨਵੰਬਰ ਦੇ ਸੱਤਵੇਂ ਰਾਸ਼ਟਰਪਤੀ ਦੇ ਤੌਰ 'ਤੇ ਸਹੁੰ ਚੁੱਕੀ।


author

Baljit Singh

Content Editor

Related News