ਜ਼ਮੀਨ ''ਤੋਂ ਆ ਰਹੀ ਬਦਬੂ ਦਾ ਤੇਜੀ ਨਾਲ ਪਤਾ ਲਗਾ ਸਕਦੇ ਹਨ ਇਹ ਰੋਬੋਟ
Saturday, Jun 23, 2018 - 04:24 PM (IST)

ਟੋਕੀਓ— ਵਿਗਿਆਨਕਾਂ ਨੇ ਇਕ ਅਜਿਹਾ ਰੋਬੋਟ ਵਿਕਸਿਤ ਕੀਤਾ ਹੈ ਜੋ ਜ਼ਮੀਨ ਤੋਂ ਆ ਰਹੀ ਕਿਸੇ ਵੀ ਤਰ੍ਹਾਂ ਦੀ ਬਦਬੂ ਦਾ ਪਤਾ ਲਗਾ ਸਕਦਾ ਹੈ। ਬਦਬੂ ਦਾ ਇਸਤੇਮਾਲ ਬਾਰਕੋਡ ਦੀ ਤਰ੍ਹਾਂ ਕਰਦੇ ਹੋਏ ਜ਼ਮੀਨ 'ਤੇ ਲਿਖੇ ਗਏ ਸੰਦੇਸ਼ ਨੂੰ ਵੀ ਇਹ ਰੋਬੋਟ ਪੜ੍ਹ ਸਕਦਾ ਹੈ। ਪਿਛਲੇ ਦੋ ਦਹਾਕੇ ਤੋਂ ਖੋਜਕਰਤਾ ਅਜਿਹੇ ਰੋਬੋਟ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਖੋਜੀ ਕੁੱਤੇ ਕਾਫੀ ਦੂਰ ਤੋਂ ਵੀ ਸੁੰਘਣ ਦੀ ਸਮਰਥਾ ਲਈ ਜਾਣੇ ਜਾਂਦੇ ਹਨ। ਜ਼ਿਆਦਾਤਰ ਰੋਬੋਟ ਸਿਰਫ ਹਵਾ ਵਿਚ ਆ ਰਹੀ ਬਦਬੂ ਦਾ ਹੀ ਪਤਾ ਲਗਾ ਸਕਦੇ ਹਨ ਜਾਂ ਤਾਂ ਉਹ ਇਸ ਤਰ੍ਹਾਂ ਦੇ ਵਿਸ਼ਲੇਸ਼ਣ ਵਿਚ ਕਾਫੀ ਹੋਲੀ ਹੁੰਦੇ ਹਨ। ਜਾਪਾਨ ਕਿਯੂਸ਼ੂ ਯੂਨੀਵਰਸਿਟੀ ਦੇ ਖੋਜਕਰਤਾ ਤੇਜ਼ ਗਤੀ ਵਾਲੇ ਇਕ ਅਜਿਹੇ ਗੈਸ ਸੈਂਸਰ ਨਾਲ ਰੋਬੋਟ ਵਿਕਸਿਤ ਕਰਨਾ ਚਾਹੁੰਦੇ ਸਨ ਜੋ ਤੇਜੀ ਨਾਲ ਜ਼ਮੀਨ ਤੋਂ ਆ ਰਹੀ ਬਦਬੂ ਦਾ ਪਤਾ ਲਗਾ ਸਕਣ। ਇਸ ਤਰ੍ਹਾਂ ਦੇ ਰੋਬੋਟ ਦੇ ਵਿਕਾਸ ਲਈ ਖੋਜਕਰਤਾਵਾਂ ਨੇ ਲੋਕਾਲਾਈਜ਼ਡ ਸਰਫੇਸ ਪਲਾਜਮੋਨ ਰੇਜੋਨੈਂਸ (ਐਲ.ਐਸ.ਪੀ.ਏ.) ਦਾ ਇਸਤੇਮਾਲ ਕੀਤਾ।