ਲਖਵਿੰਦਰ ਵਡਾਲੀ ਦਾ ਹੋਇਆ ਕੈਨਬਰਾ ਦੀ ਪਾਰਲੀਮੈਂਟ ''ਚ ਸਨਮਾਨ (ਤਸਵੀਰਾਂ)

Thursday, May 25, 2023 - 05:08 PM (IST)

ਲਖਵਿੰਦਰ ਵਡਾਲੀ ਦਾ ਹੋਇਆ ਕੈਨਬਰਾ ਦੀ ਪਾਰਲੀਮੈਂਟ ''ਚ ਸਨਮਾਨ (ਤਸਵੀਰਾਂ)

ਸਿਡਨੀ/ਕੈਨਬਰਾ (ਸਨੀ ਚਾਂਦਪੁਰੀ):- ਭਾਰਤ ਦੇ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਨੂੰ ਅੱਜ ਉਹਨਾਂ ਦੀ ਸੂਫ਼ੀ ਗਾਇਕੀ ਕਰਕੇ ਕੈਨਬਰਾ ਦੀ ਪਾਰਲੀਮੈਂਟ ਵਿੱਚ ਸਨਮਾਨਿਤ ਕੀਤਾ ਗਿਆ। ਲਖਵਿੰਦਰ ਵਡਾਲੀ ਨੂੰ ਏ ਸੀ ਟੀ ਚੀਫ ਮਨਿਸਟਰ ਐਡ੍ਰਿਯੂ ਬਾਰ ਅਤੇ ਲੈਗਿਸਲੇਟਿਵ ਮਨਿਸਟਰ ਕੈਨਬਰਾ ਅਸੈਂਬਲੀ ਦੀਪਕ ਰਾਜ ਗੁਪਤਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਦੀ ਜਾਣਕਾਰੀ ਸ਼ਮਸ਼ੇਰ ਕੱਦੋਂ ਨੇ ਦਿੱਤੀ। ਉਹਨਾਂ ਦੱਸਿਆ ਕਿ ਲਖਵਿੰਦਰ ਵਡਾਲੀ ਨੂੰ ਇਹ ਸਨਮਾਨ ਸੂਫ਼ੀ ਗਾਇਕੀ ਨਾਲ ਲੋਕਾਂ ਦਾ ਮਨੋਰੰਜਨ ਕਰਨ ਵਜੋਂ ਮਿਲਿਆ। 

PunjabKesari

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਤਕਨੀਕ ਦਾ ਕਮਾਲ! 12 ਸਾਲ ਬਾਅਦ ਮੁੜ ਤੁਰਨ ਲੱਗਾ ਦਿਵਿਆਂਗ ਵਿਅਕਤੀ

ਇਸ ਮੌਕੇ ਲਖਵਿੰਦਰ ਵਡਾਲੀ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਇਸ ਸਨਮਾਨ ਨੂੰ ਪ੍ਰਾਪਤ ਕਰਕੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ। ਇਸ ਸਨਮਾਨ ਨੂੰ ਦੇਣ ਲਈ ਮੈਂ ਸਨਮਾਨਯੋਗ ਸ਼ਖਸੀਅਤਾਂ ਦਾ ਧੰਨਵਾਦ ਕਰਦਾ ਹਾਂ। ਸਾਫ਼ ਸੁਥਰੀ ਗਾਇਕੀ ਨੂੰ ਅੱਜ ਵੀ ਲੋਕੀ ਪਿਆਰ ਦਿੰਦੇ ਹਨ। ਸੂਫੀ ਗਾਇਕੀ ਲੋਕਾਂ ਦੀ ਰੂਹ ਦੀ ਖੁਰਾਕ ਹੈ ਜਿਸ ਨੂੰ ਲੋਕ ਆਪਣੇ ਨਾਲ ਜੁੜਿਆ ਮਹਿਸੂਸ ਕਰਦੇ ਹਨ। ਇਸ ਮੌਕੇ ਉਹਨਾਂ ਦੇ ਨਾਲ ਜਸਵਿੰਦਰ ਮਾਨ,ਦੇਵ ਸਿੱਧੂ, ਰੌਕੀ ਭੁੱਲਰ, ਕਮਰ ਬੱਲ, ਅਤੇ ਸ਼ਮਸ਼ੇਰ ਕੱਦੋਂ, ਜਸਵਿੰਦਰ ਮਾਨ ਆਦਿ ਮੌਜੂਦ ਸਨ। ਇੱਥੇ ਗੌਰਤਲਬ ਹੈ ਕਿ ਲਖਵਿੰਦਰ ਵਡਾਲੀ ਆਪਣੇ ਆਸਟ੍ਰੇਲੀਆ ਟੂਰ ਦੌਰਾਨ ਆਸਟ੍ਰੇਲੀਆ ਆਏ ਹੋਏ ਹਨ ਜਿੱਥੇ ਉਹਨਾਂ ਦੇ ਸ਼ੋਅ ਹਿੱਟ ਸਾਬਿਤ ਹੋ ਰਹੇ ਹਨ।

PunjabKesari

ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News