ਪਾਕਿਸਤਾਨੀ ਸਿੱਖਾਂ ਨੇ ਪੁਰਾਤਨ ਹੱਥ ਲਿਖਤ ਸਰੂਪ ਨੂੰ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਸ਼ਸ਼ੋਬਿਤ ਕਰਨ ਦੀ ਕੀਤੀ ਮੰਗ

9/11/2020 10:16:53 AM

ਲਾਹੌਰ : ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤ ਮੰਨਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਧਾਰਮਿਕ ਮਰਿਆਦਾ ਅਨੁਸਾਰ ਰੋਜ਼ ਪ੍ਰਕਾਸ਼ ਕੀਤਾ ਜਾਂਦਾ ਹੈ। ਬ੍ਰਿਟਿਸ਼ ਕਬਜ਼ੇ ਤੋਂ ਪਹਿਲਾਂ ਸਿੱਖ ਰਾਜ ਦੀ ਰਾਜਧਾਨੀ ਰਹੇ ਲਾਹੌਰ ਸ਼ਹਿਰ ਦੇ ਇਕ ਅਜਾਇਬ ਘਰ 'ਚ 300 ਸਾਲ ਪੁਰਾਣਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ। ਸਿੱਖਾਂ ਨੇ ਮੰਗ ਕੀਤੀ ਹੈ ਕਿ ਇਸ ਦੁਰਲੱਭ ਪਵਿੱਤਰ ਗ੍ਰੰਥ ਨੂੰ ਅਜਾਇਬ ਘਰ ਤੋਂ ਲਾਹੌਰ ਦੇ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਲਿਆਂਦਾ ਜਾਵੇ ਅਤੇ ਉਥੇ ਰੱਖਿਆ ਜਾਵੇ।

ਇਹ ਵੀ ਪੜ੍ਹੋ : 45 ਸੋਸ਼ਲ ਮੀਡੀਆ ਲਿੰਕ ਬਲਾਕ ਕਰਨ ਲਈ ਪੰਜਾਬ ਪੁਲਸ ਨੇ ਕੇਂਦਰ ਕੋਲ ਕੀਤੀ ਪਹੁੰਚ

ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦਾ ਉਹ ਇਤਿਹਾਸਕ ਸਥਾਨ ਹੈ ਜਿਥੇ ਸਿੱਖਾਂ ਦੇ ਪੰਜਵੇਂ ਗੁਰੂ, ਗੁਰੂ ਅਰਜਨ ਪਾਤਸ਼ਾਹ, ਨੂੰ ਮੁਗਲ ਸਾਮਰਾਜ ਨੇ 1606 'ਚ ਸ਼ਹੀਦ ਕਰ ਦਿੱਤਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸਰੂਪ ਹੱਥ ਲਿਖਤ ਹੈ। ਹਾਲਾਂਕਿ ਸਰੂਪ 'ਤੇ ਤਾਰੀਖ ਦਾ ਕੋਈ ਵੇਰਵਾ ਨਹੀਂ ਹੈ। ਖੋਜਕਰਤਾਵਾਂ ਦੇ ਅਨੁਸਾਰ ਸਿਆਹੀ ਅਤੇ ਲਿਖਤ ਦਰਸਾਉਂਦੀ ਹੈ ਕਿ ਇਹ ਸਰੂਪ 300 ਸਾਲ ਤੋਂ ਵੱਧ ਪੁਰਾਣਾ ਹੈ । ਅਲੀਜ਼ਾ ਸਾਬਾ ਰਿਜਵੀ, ਖੋਜਕਰਤਾ ਅਤੇ ਲਾਹੌਰ ਦੇ ਅਜਾਇਬ ਘਰ ਦੇ ਇੰਚਾਰਜ ਨੇ ਕਿਹਾ ਕਿ ਅਜਾਇਬ ਘਰ ਦੁਆਰਾ ਇਸ ਸਰੂਪ ਨੂੰ ਹੋਰ ਕਲਾਤਮਕ ਚੀਜ਼ਾਂ ਸਣੇ ਵੱਖ-ਵੱਖ ਵਿਅਕਤੀਆਂ ਅਤੇ ਸੰਗਠਨ ਤੋਂ ਦਾਨ ਵਜੋਂ ਪ੍ਰਾਪਤ ਕੀਤਾ ਗਿਆ ਸੀ।ਰਿਜਵੀ ਦੇ ਅਨੁਸਾਰ, ਇਸੇ ਤਰ੍ਹਾਂ ਦਾ ਪਵਿੱਤਰ ਗ੍ਰੰਥ ਦਾ ਸਰੂਪ ਅੰਮ੍ਰਿਤਸਰ ਦੇ ਦਰਬਾਰ ਸਾਹਿਬ 'ਚ ਵੀ ਹੈ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਕਿਸੇ ਹੋਰ ਕਿਤਾਬ ਵਾਂਗ ਅਜਾਇਬ ਘਰ 'ਚ ਨਹੀਂ ਰੱਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸਰੂਪ ਨੂੰ ਸਿੱਖ ਪਰੰਪਰਾਵਾਂ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਹੀ ਰੱਖਿਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਤਾਲਾਬੰਦੀ 'ਚ ਤਬਦੀਲੀਆਂ ਸਬੰਧੀ ਜਾਰੀ ਕੀਤੇ ਨਵੇਂ ਹੁਕਮ

ਪ੍ਰਾਪਤ ਵੇਰਵਿਆਂ ਅਨੁਸਾਰ ਇਹ ਸਰੂਪ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਇਕ ਹਿੱਸਾ ਸੀ ਅਤੇ ਸਿੱਖ ਰਾਜ ਦੇ ਅੰਤ ਤੋਂ ਬਾਅਦ ਕਿਸੇ ਤਰ੍ਹਾਂ ਲਾਹੌਰ ਅਜਾਇਬ ਘਰ ਪਹੁੰਚ ਗਿਆ ਸੀ। ਹਾਲਾਂਕਿ ਲਾਹੌਰ ਅਜਾਇਬ ਘਰ ਵਿਚ, ਸਿੱਖ ਪਰੰਪਰਾਵਾਂ ਅਨੁਸਾਰ ਸਰੂਪ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਹੈ। ਪਾਲਕੀ (ਪਾਲਕੀ ਸਾਹਿਬ) ਸਥਾਨਕ ਸਿੱਖ ਸੰਗਤ ਵੱਲੋਂ ਅਜਾਇਬ ਘਰ ਨੂੰ ਦਾਨ ਕੀਤੀ ਗਈ। ਲਾਹੌਰ ਅਜਾਇਬ ਘਰ ਵਿਚ ਸਿੱਖ ਇਤਿਹਾਸ ਨਾਲ ਸੰਬੰਧਿਤ ਕਈ ਹੋਰ ਚੀਜਾਂ ਵੀ ਰੱਖੀਆਂ ਗਈਆਂ ਹਨ ਜਿਸ ਲਈ ਅਜਾਇਬ ਘਰ ਵਿਚ ਇਕ ਵੱਖਰੀ ਗੈਲਰੀ ਸਥਾਪਤ ਕੀਤੀ ਗਈ ਹੈ।


Baljeet Kaur

Content Editor Baljeet Kaur