ਲਾਹੌਰ 'ਚ AQI ਫਿਰ 1000 ਤੋਂ ਪਾਰ, ਪਾਰਕਾਂ ਅਤੇ ਖੇਡ ਮੈਦਾਨਾਂ 'ਚ ਦਾਖ਼ਲੇ 'ਤੇ ਪਾਬੰਦੀ

Saturday, Nov 09, 2024 - 02:44 PM (IST)

ਲਾਹੌਰ 'ਚ AQI ਫਿਰ 1000 ਤੋਂ ਪਾਰ, ਪਾਰਕਾਂ ਅਤੇ ਖੇਡ ਮੈਦਾਨਾਂ 'ਚ ਦਾਖ਼ਲੇ 'ਤੇ ਪਾਬੰਦੀ

ਲਾਹੌਰ (ਏਜੰਸੀ)- ਪਾਕਿਸਤਾਨੀ ਪੰਜਾਬ ਦੀ ਸੂਬਾਈ ਸਰਕਾਰ ਨੇ 17 ਨਵੰਬਰ ਤੱਕ ਸਕੂਲਾਂ ਨੂੰ ਬੰਦ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਜਨਤਕ ਅਤੇ ਨਿੱਜੀ ਪਾਰਕਾਂ, ਚਿੜੀਆਘਰਾਂ, ਇਤਿਹਾਸਕ ਸਥਾਨਾਂ, ਸਮਾਰਕਾਂ, ਅਜਾਇਬ ਘਰਾਂ ਅਤੇ ਮਨੋਰੰਜਨ/ਖੇਡਾਂ ਦੇ ਮੈਦਾਨਾਂ ਵਿੱਚ ਲੋਕਾਂ ਦੇ ਦਾਖਲੇ 'ਤੇ ਪੂਰਨ ਪਾਬੰਦੀ ਦੇ ਹੁਕਮ ਦਿੱਤੇ ਹਨ। ਇਹ ਪਾਬੰਦੀ ਖੇਤਰ ਵਿੱਚ ਹਵਾ ਦੀ ਗੁਣਵੱਤਾ ਵਿੱਚ ਗੰਭੀਰ ਗਿਰਾਵਟ ਦੇ ਕਾਰਨ ਲਗਾਈ ਗਈ ਹੈ। ਖਾਸ ਤੌਰ 'ਤੇ ਸੂਬਾਈ ਰਾਜਧਾਨੀ ਲਾਹੌਰ ਵਿੱਚ, ਜੋ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: ਪਾਕਿਸਤਾਨ ਝੂਠ ਫੈਲਾਉਣਾ ਬੰਦ ਕਰੇ, ਇਸ ਨਾਲ ਤੱਥ ਨਹੀਂ ਬਦਲਣਗੇ: ਭਾਰਤ

ਇਹ ਹੁਕਮ ਸੂਬਾਈ ਸਰਕਾਰ ਦੀ ਵਾਤਾਵਰਨ ਸੁਰੱਖਿਆ ਏਜੰਸੀ ਵੱਲੋਂ ਲਾਹੌਰ ਦੇ ਹਵਾ ਗੁਣਵੱਤਾ ਸੂਚਕਾਂਕ (AQI) ਦੇ ਖ਼ਤਰਨਾਕ ਪੱਧਰ ਤੱਕ ਪਹੁੰਚਣ ਤੋਂ ਇੱਕ ਦਿਨ ਬਾਅਦ ਦਿੱਤਾ ਗਿਆ, ਜੋ ਕਈ ਖੇਤਰਾਂ ਵਿੱਚ 1000 ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਏਜੰਸੀ ਦੇ ਡਾਇਰੈਕਟਰ ਜਨਰਲ ਇਮਰਾਨ ਹਾਮਿਦ ਸ਼ੇਖ ਦੇ ਅਨੁਸਾਰ, ਲਾਹੌਰ ਤੋਂ ਇਲਾਵਾ ਇਹ ਪਾਬੰਦੀਆਂ, ਸ਼ੇਖੂਪੁਰਾ, ਕਸੂਰ, ਨਨਕਾਣਾ ਸਾਹਿਬ, ਗੁਜਰਾਂਵਾਲਾ, ਗੁਜਰਾਤ, ਹਾਫਿਜ਼ਾਬਾਦ, ਮੰਡੀ ਬਹਾਉਦੀਨ, ਸਿਆਲਕੋਟ, ਨਾਰੋਵਾਲ, ਫੈਸਲਾਬਾਦ, ਚਿਨਿਓਟ, ਝੰਗ, ਟੋਬਾ ਟੇਕ ਸਿੰਘ, ਮੁਲਤਾਨ, ਲੋਧਰਾਨ, ਵੇਹਾਰੀ ਅਤੇ ਖਾਨੇਵਾਲ ਜ਼ਿਲ੍ਹਿਆਂ ਵਿੱਚ ਵੀ ਪ੍ਰਭਾਵੀ ਹੋਣਗੀਆਂ। ਸ਼ੇਖ ਨੇ ਸਪੱਸ਼ਟ ਕੀਤਾ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪਾਕਿਸਤਾਨ ਪੀਨਲ ਕੋਡ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਕੈਨੇਡਾ ਵੱਸਦੇ ਪੰਜਾਬੀਆਂ ਨੂੰ ਲੱਗ ਸਕਦੈ ਵੱਡਾ ਝਟਕਾ, ਛੱਡਣਾ ਪੈ ਸਕਦਾ ਹੈ ਮੁਲਕ

ਇਸ ਤੋਂ ਪਹਿਲਾਂ ਵੀਰਵਾਰ ਨੂੰ, ਇੱਕ ਤਿੰਨ ਸਾਲ ਦੀ ਬੱਚੀ ਨੇ ਸੂਬਾਈ ਸਰਕਾਰ ਦੇ ਖਿਲਾਫ ਲਾਹੌਰ ਹਾਈ ਕੋਰਟ (LHC) ਵਿੱਚ ਪਟੀਸ਼ਨ ਦਾਇਰ ਕੀਤੀ, ਕਿਉਂਕਿ ਪੂਰਾ ਖੇਤਰ ਧੁੰਦ ਦੇ ਗੰਭੀਰ ਪ੍ਰਭਾਵ ਨਾਲ ਜੂਝ ਰਿਹਾ ਹੈ। ਪਟੀਸ਼ਨਕਰਤਾ ਅਮਲ ਸੇਖੇੜਾ ਨੇ ਆਪਣੇ ਵਕੀਲ ਰਾਹੀਂ ਪਟੀਸ਼ਨ ਵਿੱਚ ਕਿਹਾ ਕਿ ਹਵਾ ਪ੍ਰਦੂਸ਼ਣ ਨਾਲ ਛੋਟੇ ਬੱਚੇ ਅਤੇ ਬਜ਼ੁਰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ, ਆਪਣੇ ਦੋਸਤਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ, "ਸੰਵਿਧਾਨ ਦੀ ਧਾਰਾ 99-ਏ ਦੇ ਤਹਿਤ, ਸਰਕਾਰ ਨਾਗਰਿਕਾਂ ਨੂੰ ਇੱਕ ਸਾਫ਼ ਅਤੇ ਸਿਹਤਮੰਦ ਵਾਤਾਵਰਣ ਪ੍ਰਦਾਨ ਕਰਨ ਲਈ ਪਾਬੰਦ ਹੈ।" ਪਟੀਸ਼ਨ ਵਿੱਚ ਪਾਕਿਸਤਾਨ ਦੇ ਸੰਵਿਧਾਨ ਦੁਆਰਾ ਗਰੰਟੀਸ਼ੁਦਾ ਮੌਲਿਕ ਅਧਿਕਾਰਾਂ ਦੀ ਰਾਖੀ ਕਰਨ ਵਿੱਚ ਅਸਫਲ ਰਹਿਣ ਲਈ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ ਗਈ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ : ਰੇਲਵੇ ਸਟੇਸ਼ਨ 'ਤੇ ਧਮਾਕਾ, 20 ਲੋਕਾਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News