ਸੈਕਸ ਚੇਂਜ ਕਰਵਾਉਣ ਤੋਂ ਬਾਅਦ ਹੁਣ ਭਰਾ ਬਣੀਆਂ ਇਹ 2 ''ਭੈਣਾਂ''

10/27/2020 9:20:58 AM

ਗੁਰਦਾਸਪੁਰ/ਲਾਹੌਰ (ਇੰਟ): ਮੈਂ ਇਸਲਾਮਾਬਾਦ ਤੋਂ ਮੁੰਡਾ ਬਣ ਕੇ ਗੁਜਰਾਤ ਪਹੁੰਚਿਆ ਹਾਂ। ਇਸ ਗੱਲ ਦੀ ਮੈਨੂੰ ਇੰਨੀ ਖ਼ੁਸ਼ੀ ਹੈ ਕਿ ਮੈਂ ਦੱਸ ਨਹੀਂ ਸਕਦਾ। ਮੈਨੂੰ ਤਾਂ ਸ਼ੁਰੂ ਤੋਂ ਹੀ ਕੁੜੀਆਂ ਦੇ ਕੱਪੜੇ ਪਸੰਦ ਨਹੀਂ ਸਨ। ਮੇਰੇ ਕੰਮ ਤੇ ਆਦਤਾਂ ਮੁੰਡਿਆਂ ਵਰਗੇ ਸਨ। ਮੈਂ 7 ਭੈਣਾਂ 2 ਭਰਾਵਾਂ ਨੂੰ ਹਾਸਲ ਕਰਕੇ ਬਹੁਤ ਖ਼ੁਸ਼ ਹਨ। ਮੇਰੇ ਭਰਾ ਆਬਿਦ ਵੀ ਖ਼ੁਸ਼ ਹਨ। ਇਹ ਕਹਿਣਾ ਹੈ ਪੰਜਾਬ ਸੂਬੇ 'ਚ ਗੁਜਰਾਤ ਜ਼ਿਲ੍ਹੇ ਦੇ ਸੋਨਬੜੀ ਪਿੰਡ ਦੇ ਵਿਦਿਆਰਥੀ ਵਲੀਦ ਆਬਿਦ ਦਾ। ਸੈਕਸ ਚੈਂਜ ਆਪ੍ਰੇਸ਼ਨ ਤੋਂ ਪਹਿਲਾਂ ਉਨ੍ਹਾਂ ਦਾ ਨਾਂ ਬੁਸ਼ਰਾ ਆਬਿਦ ਸੀ। ਉਨ੍ਹਾਂ ਦਾ ਛੋਟਾ ਭਰਾ ਮੁਰਾਦ, ਜੋ 9ਵੀਂ ਜਮਾਤ ਦਾ ਵਿਦਿਆਰਥੀ ਹੈ, ਉਹ ਆਪਰੇਸ਼ਨ ਤੋਂ ਪਹਿਲਾਂ ਵਾਫ਼ੀਆ ਆਬਿਦ ਸੀ। ਇਹ ਦੋਵੇਂ ਪੰਜਾਬ ਦੇ ਇਕ ਜਿਮੀਂਦਾਰ ਪਰਿਵਾਰ ਤੋਂ ਹਨ।

ਇਹ ਵੀ ਪੜ੍ਹੋ : ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ 'ਚ ਫੜ੍ਹੀ ਗਈ ਜਠਾਣੀ ਨੇ ਦਰਾਣੀ ਨੂੰ ਦਿੱਤੀ ਰੂਹ ਕੰਬਾਊ ਮੌਤ

ਵਲੀਦ ਅਤੇ ਮੁਰਾਦ ਦੇ ਮਾਤਾ-ਪਿਤਾ ਦਾ ਵਿਆਹ 1993 'ਚ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ ਇਥੇ ਇਕ ਤੋਂ ਬਾਅਦ ਇਕ 9 ਧੀਆਂ ਦਾ ਜਨਮ ਹੋਇਆ ਹਾਲਾਂਕਿ, 2 ਭੈਣਾਂ ਦੇ ਸੈਕਸ ਚੇਂਜ ਆਪ੍ਰੇਸ਼ਨ ਤੋਂ ਬਾਅਦ, ਹੁਣ ਉਨ੍ਹਾਂ ਦੀਆਂ 7 ਧੀਆਂ ਅਤੇ 2 ਪੁੱਤ ਹਨ। ਵਲੀਦ ਭੈਣਾਂ 'ਚੋਂ 5ਵੇਂ ਅਤੇ ਮੁਰਾਦ 6ਵੇਂ ਨੰਬਰ 'ਤੇ ਹਨ। ਦੋਵਾਂ ਭੈਣਾਂ ਦਾ ਸੈਕਸ ਚੇਂਜ ਆਪ੍ਰੇਸ਼ਨ ਇਸਲਾਮਾਬਾਦ ਦੇ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਚਿਲਡ੍ਰਨ ਹਸਪਾਤਲ 'ਚ 12 ਡਾਕਟਰਾਂ ਦੀ ਟੀਮ ਨੇ ਡਾਕਟਰ ਅਮਜਦ ਚੌਧਰੀ ਦੀ ਅਗਵਾਈ 'ਚ ਕੀਤਾ। 

ਇਹ ਵੀ ਪੜ੍ਹੋ :ਮਾਂ ਦੀ ਮਮਤਾ ਹੋਈ ਸ਼ਰਮਸ਼ਾਰ:  ਇਕ ਦਿਨ ਦੀ ਬੇਟੀ ਨੂੰ ਚੌਥੀ ਮੰਜ਼ਿਲ ਤੋਂ ਹੇਠਾਂ ਸੁੱਟਿਆ, ਸਿਰ ਗਾਇਬ


Baljeet Kaur

Content Editor Baljeet Kaur