ਲਦਾਖ: 20 ਮਹੀਨੇ ਦੇ ਗਤੀਰੋਧ ਨੂੰ ਹੱਲ ਕਰਨ ''ਤੇ ਚਰਚਾ, ਭਾਰਤ-ਚੀਨ ਦੇ ਵਿਚਕਾਰ 14ਵੇਂ ਦੌਰ ਦੀ ਗੱਲਬਾਤ ਜਾਰੀ
Wednesday, Jan 12, 2022 - 02:46 PM (IST)
ਨੈਸ਼ਨਲ ਡੈਸਕ: ਭਾਰਤ ਅਤੇ ਚੀਨ ਦੇ ਵਿਚਕਾਰ ਬੁੱਧਵਾਰ ਨੂੰ 20 ਮਹੀਨੇ ਦੀ ਲੰਬੀ ਫ਼ੌਜ ਗਤੀਰੋਧ ਨੂੰ ਹੱਲ ਕਰਨ ਲਈ 14ਵੇਂ ਦੌਰ ਦੀ ਫ਼ੌਜ ਗੱਲਬਾਤ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਗਈ ਹੈ। ਫੌਜ ਕਮਾਂਡਰ ਪੱਧਰ ਦੀ ਇਸ ਵਾਰਤਾ ਵਿੱਚ ਪੂਰਬੀ ਲੱਦਾਖ ਵਿੱਚ ਟਕਰਾਅ ਵਾਲੇ ਬਾਕੀ ਸਥਾਨਾਂ ਤੋਂ ਦੋਵੇਂ ਦੇਸ਼ਾਂ ਦੇ ਸੈਨਿਕਾਂ ਨੂੰ ਪਿੱਛੇ ਹਟਾਉਣ ਦੀ ਪ੍ਰਕਿਰਿਆ ’ਤੇ ਚਰਚਾ ਹੋਵੇਗੀ। ਗੱਲਬਾਤ ਵਿੱਚ ਭਾਰਤੀ ਨੁਮਾਇੰਦੇ ਮੰਡਲ ਦੀ ਅਗਵਾਈ ਲੇਹ ਸਥਿਤ 14 ਕੋਰ ਦੇ ਨਵਯੁਕਤ ਕਮਾਂਡਰ ਲੇਫਟੀਨੈਂਟ ਜਨਰਲ ਅਨਿਦਯ ਸੇਨਗੁਪਤ ਅਤੇ ਚੀਨੀ ਟੀਮ ਦੀ ਅਗਵਾਈ ਦੱਖਣੀ ਸ਼ਿਨਜੀਆਂਗ ਫੌਜ ਦੇ ਜ਼ਿਲ੍ਹਾ ਪ੍ਰਮੁੱਖ ਮੇਜਰ ਜਨਰਲ ਯਾਂਗ ਲੀਨ ਕਰ ਰਹੇ ਹਨ।
ਨਵੀਂ ਦਿੱਲੀ ਸਥਿਤ ਸੂਤਰਾਂ ਅਨੁਸਾਰ, ‘ਭਾਰਤ ਅਤੇ ਚੀਨ ਦਰਮਿਆਨ 'ਸੀਨੀਅਰ ਉੱਚ ਫੌਜੀ ਕਮਾਂਡਰ ਪੱਧਰ' ਦੀ ਗੱਲਬਾਤ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਦੇ ਚੀਨ ਵਾਲੇ ਪਾਸੇ ਚੁਸ਼ੁਲ-ਮੋਲਡੋ ਵਿੱਚ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਦਾ ਬਿਆਨ ਆਇਆ ਸੀ ਕਿ ਗੱਲਬਾਤ ਦਾ ਮੁੱਖ ਫੋਕਸ ਹੌਟ ਸਪਰਿੰਗ ਖੇਤਰ ਤੋਂ ਫੌਜਾਂ ਨੂੰ ਵਾਪਸ ਬੁਲਾਉਣ 'ਤੇ ਹੋਵੇਗਾ। ਇਹ ਉਮੀਦ ਕੀਤੀ ਜਾਂਦੀ ਹੈ ਕਿ ਭਾਰਤ ਡੈਪਸਾਂਗ ਬਲਗ ਅਤੇ ਡੇਮਚੋਕ ਦੇ ਮੁੱਦਿਆਂ ਦੇ ਹੱਲ ਸਮੇਤ ਟਕਰਾਅ ਦੇ ਬਾਕੀ ਬਚੇ ਸਥਾਨਾਂ ਤੋਂ ਫੌਜਾਂ ਦੀ ਛੇਤੀ ਵਾਪਸੀ ਲਈ ਜ਼ੋਰ ਦੇਵੇਗਾ।
ਦੱਸ ਦੇਈਏ ਕਿ ਫੌਜੀ ਵਾਰਤਾ ਦਾ 13ਵਾਂ ਦੌਰ 10 ਅਕਤੂਬਰ 2021 ਨੂੰ ਹੋਇਆ ਸੀ ਅਤੇ ਇਸ ਦੌਰਾਨ ਗਤੀਰੋਧ ਦੂਰ ਨਹੀਂ ਸੀ ਹੋ ਸਕੀ। ਪੈਂਗੋਂਗ ਝੀਲ ਇਲਾਕੇ ਵਿੱਚ 5 ਮਈ 2020 ਨੂੰ ਭਾਰਤੀ ਅਤੇ ਚੀਨੀ ਸੈਨਿਕਾਂ ਦੇ ਵਿਚਕਾਰ ਹਿੰਸਕ ਝੜਪ ਹੋਣ ਤੋਂ ਬਾਅਦ ਪੂਰਬੀ ਲੱਦਾਖ ਸੀਮਾ ਗਤੀਰੋਧ ਪੈਦਾ ਹੋਇਆ ਸੀ।