ਕੋਰੋਨਾ : ਯੂਰਪ ''ਚ ICU ਦੀ ਜ਼ਬਰਦਸਤ ਕਮੀ, ਬਣਾਏ ਜਾ ਰਹੇ ਹਨ ਅਸਥਾਈ ਹਸਪਤਾਲ

04/01/2020 9:41:33 PM

ਰੋਮ-ਕੋਰੋਨਾਵਾਇਰਸ ਦੇ ਵਧਦੇ ਪ੍ਰਭਾਵ ਕਾਰਣ ਯੂਰਪੀਅਨ ਦੇਸ਼ਾਂ 'ਚ ਆਈ.ਯੂ.ਸੀ. ਦੀ ਜ਼ਬਰਦਸਤ ਕਮੀ ਹੋ ਗਈ ਹੈ। ਯੂਰਪੀਅਨ ਦੇਸ਼ ਮਰੀਜ਼ਾਂ ਦੀ ਵਧਦੀ ਤਾਦਾਦ ਦੇ ਮੱਦੇਨਜ਼ਰ ਨਵੇਂ ਅਸਥਾਈ ਹਸਪਤਾਲ ਬਣਾ ਰਹੇ ਹਨ ਅਤੇ ਕੋਰੋਨਾਵਾਇਰਸ ਨੂੰ ਹਾਈ ਸਪੀਡ ਟਰੇਨਾਂ ਅਤੇ ਫੌਜ ਜਹਾਜ਼ਾਂ ਨਾਲ ਘੱਟ ਪ੍ਰਭਾਵਿਤ ਸਹਿਰਾਂ ਦੇ ਹਸਪਤਾਲਾਂ 'ਚ ਭੇਜ ਰਿਹਾ ਹੈ। ਪਰ ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ ਕੀ ਨਵੇਂ ਹਸਪਤਾਲਾਂ 'ਚ ਇੰਨੀ ਤੇਜ਼ ਗਿਣਤੀ 'ਚ ਸਿਹਤ ਕਰਮਚਾਰੀ ਮਿਲ ਸਕਣਗੇ।

PunjabKesari

ਮੈਡੀਕਲ ਕਰਮਚਾਰੀਆਂ ਦੀ ਉਪਲੱਬਧਤਾ ਵੀ ਵੱਡਾ ਸਵਾਲ
ਸਪੇਨ ਅਤੇ ਫਰਾਂਸ ਦੇ ਹਸਪਤਾਲ ਕੋਰੋਨਾਵਾਇਰਸ ਦੇ ਮਰੀਜ਼ਾਂ ਨਾਲ ਭਰ ਚੁੱਕੇ ਹਨ। ਅਮਰੀਕਾ ਅਤੇ ਬ੍ਰਿਟੇਨ 'ਚ ਤਾਂ ਕੋਰੋਨਾ ਮਰੀਜ਼ਾਂ ਦੀ ਦੀ ਬਾੜ ਜਿਹੀ ਆ ਗਈ ਹੈ। ਪੈਰਿਸ 'ਚ ਇਕ ਐਮਰਜੰਸੀ ਵਰਕਰ ਕ੍ਰਿਸਟੋਫ ਪਰੁਧੋਮ ਨੇ ਹਾਲਾਤ ਬਿਆਨ ਕਰਦੇ ਹੋਏ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਜਿਵੇਂ ਕਿ ਅਸੀਂ ਤੀਸਰੀ ਦੁਨੀਆ ਦੇ ਕਿਸੇ ਦੇਸ਼ 'ਚ ਹਾਂ। ਸਾਡੇ ਕੋਲ ਭਰਪੂਰ ਗਿਣਤੀ 'ਚ ਮਾਸਕ ਅਤੇ ਸੁਰੱਖਿਆ ਉਪਕਰਣ ਤਕ ਨਹੀਂ ਹਨ। ਇਸ ਹਫਤੇ ਦੇ ਆਖਿਰ ਤਕ ਸਾਨੂੰ ਸ਼ਾਇਦ ਹੋਰ ਦਵਾਈਆਂ ਦੀ ਜ਼ਰੂਰਤ ਵੀ ਪਵੇਗੀ।

PunjabKesari

ਰੂਸ ਨੇ ਮੈਡੀਕਲ ਉਪਕਰਣ ਅਤੇ ਮਾਸਕ ਅਮਰੀਕਾ ਭੇਜੇ
ਹਾਲਾਤ ਨੂੰ ਅਜਿਹਾ ਹੀ ਸਮਝਿਆ ਜਾ ਸਕਦਾ ਹੈ ਕਿ ਅਮੀਰ ਦੇਸ਼ ਹੁਣ ਆਪਣੇ ਤੋਂ ਘੱਟ ਅਮੀਰ ਦੇਸ਼ਾਂ ਤੋ ਮਦਦ ਸਵੀਕਾਰ ਕਰਨ 'ਚ ਲੱਗੇ ਹਨ। ਬੁੱਧਵਾਰ ਨੂੰ ਰੂਸ ਨੇ ਮੈਡੀਕਲ ਉਪਕਰਣ ਅਤੇ ਮਾਸਕ ਅਮਰੀਕਾ ਭੇਜੇ ਹਨ। ਕਿਊਬਾ ਨੇ ਆਪਣੇ ਡਾਕਟਰ ਫਰਾਂਸ ਭੇਜੇ ਹਨ। ਤੁਰਕੀ ਨੇ ਜਹਾਜ਼ ਭਰ ਕੇ ਮਾਸਕ, ਐਨਕਾਂ ਅਤੇ ਮੈਟੀਰੀਅਲ ਸੂਟ ਇਟਲੀ ਅਤੇ ਸਪੇਨ ਭੇਜੇ ਹਨ।

PunjabKesari

ਜਰਮਨੀ ਤੋਂ ਮੰਗੀ ਮਦਦ
ਜਰਮਨੀ ਦੇ ਇਕ ਅਖਬਾਰ 'ਚ ਵਿਗਿਆਪਨ ਦੇ ਕੇ ਇਟਲੀ ਦੇ ਵੱਖ-ਵੱਖ ਸ਼ਹਿਰਾਂ ਦੇ ਮੇਅਰ ਅਤੇ ਖੇਤਰੀ ਗਵਰਨਰਾਂ ਨੇ ਜਰਮਨੀ ਤੋਂ ਮਦਦ ਦੀ ਅਪੀਲ ਕੀਤੀ ਹੈ। ਇਸ 'ਚ 1953 ਦੇ ਯੁੱਧ ਤੋਂ ਬਾਅਦ ਜਰਮਨੀ ਦੀ ਮਦਦ ਕਰਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਿਆਰੇ ਜਰਮਨ ਮਿਤਰਾਂ, ਯਾਦਾਂ ਹਮੇਸ਼ਾ ਸਾਨੂੰ ਸਹੀ ਫੈਸਲਾ ਲੈਣ 'ਚ ਮਦਦ ਕਰਦੀ ਹੈ। ਇਸ 'ਤੇ ਇਟਲੀ ਦੇ ਸੱਜੇ ਪੱਖੀ ਅਤੇ ਖੱਬੇ ਪੱਖੀ ਦੇ ਮੇਅਰ ਦੇ ਦਸਤਖਤ ਹਨ। ਦਰਅਸਲ, ਫਰਾਂਸ, ਸਪੇਨ, ਇਟਲੀ ਸਮੇਤ ਯੂਰਪੀਅਨ ਯੂਨੀਅਨ ਦੇ 9 ਦੇਸ਼ ਈ.ਯੂ. ਨਾਲ ਕੋਰੋਨਾ ਬਾਂਡ ਜਾਰੀ ਕਰਨ ਦੀ ਅਪੀਲ ਕਰ ਚੁੱਕੇ ਹਨ ਪਰ ਜਰਮਨੀ, ਨੀਦਰਲੈਂਡਸ, ਫਿਨਲੈਂਡਸ ਅਤੇ ਆਸਟੇਰੀਆ ਇਸ ਦਾ ਵਿਰੋਧ ਕਰ ਰਹੇ ਹਨ।


Karan Kumar

Content Editor

Related News