ਕੈਨੇਡਾ ਦੇ ਇਸ ਡਾਕਟਰ ਦੇ ਹੱਥਾਂ ''ਚ ਹੈ ''ਜਾਦੂ'', ਲੋਕ ਹਮੇਸ਼ਾ ਕਰਦੇ ਰਹਿਣਗੇ ਯਾਦ

01/16/2018 12:45:34 PM

ਨਿਊਫਾਊਡਲੈਂਡ— ਡਾਕਟਰ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਜਦੋਂ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਇਸ ਲਈ ਡਾਕਟਰ ਜਾਂ ਦਾਈ ਮਦਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਡਾਕਟਰ ਬਾਰੇ ਦੱਸਾਂਗੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ 50 ਸਾਲ ਡਾਕਟਰ ਦੀ ਭੂਮਿਕਾ ਵਜੋਂ ਨਿਭਾਏ। ਡਾ. ਵਿਸਲਾਅ ਰਾਵਲੁਕ ਨੇ ਆਪਣੇ 50 ਸਾਲਾਂ ਦੇ ਕਰੀਅਰ ਦੌਰਾਨ ਕਈ ਬੱਚਿਆਂ ਦੀ ਡਿਲਿਵਰੀ ਕਰਾਉਣ 'ਚ ਮਦਦ ਕੀਤੀ। ਉਨ੍ਹਾਂ ਨੇ ਡਾਕਟਰ ਵਜੋਂ ਆਪਣਾ ਕਰੀਅਰ ਪੋਲੈਂਡ ਤੋਂ ਸ਼ੁਰੂ ਕੀਤਾ ਅਤੇ ਖਤਮ ਕੈਨੇਡਾ ਦੇ ਸੂਬੇ ਨਿਊਫਾਊਡਲੈਂਡ ਐਂਡ ਲੈਬਰਾਡੋਰ ਦੇ ਟਾਊਨ ਹੈੱਪੀ ਵੈਲੀ-ਗੋਜ਼ ਬੇਅ 'ਚ ਬੀਤੇ ਮਹੀਨੇ ਕੀਤਾ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਹਜ਼ਾਰਾਂ ਬੱਚਿਆਂ ਦੀ ਡਿਲਿਵਰੀ ਕਰਵਾਈ। ਉਨ੍ਹਾਂ ਦੇ ਹੱਥਾਂ ਵਿਚ ਮੰਨੋ ਕੋਈ ਕਿਸੇ ਤਰ੍ਹਾਂ ਦਾ ਜਾਦੂ ਹੈ।
ਡਾ. ਰਾਵਲੁਕ ਨੇ ਕਿਹਾ ਕਿ ਇਹ ਮੇਰੀ ਨੌਕਰੀ ਦਾ ਸਭ ਤੋਂ ਵਧੀਆ ਹਿੱਸਾ ਰਿਹਾ, ਜਦੋਂ ਮੇਰੇ ਕੰਨਾਂ ਨੂੰ ਬੱਚਿਆਂ ਦੇ ਰੋਣ ਦੀ ਆਵਾਜ਼ ਸੁਣਾਈ ਦਿੰਦੀ। ਉਨ੍ਹਾਂ ਦੱਸਿਆ ਕਿ ਉਹ ਸਮਾਂ ਬਹੁਤ-ਬਹੁਤ ਵਧੀਆ ਹੁੰਦਾ, ਜਦੋਂ ਅਚਾਨਕ ਚਾਰੇ ਪਾਸੇ ਖੁਸ਼ੀ ਦੀ ਲਹਿਰ ਦੌੜ ਜਾਂਦੀ, ਮੇਰੇ ਹੱਥਾਂ ਵਿਚ ਖੂਬਸੂਰਤ ਅਤੇ 'ਪਿੰਕ ਬੇਬੀ' ਦੇਖ ਕੇ ਮਾਂ ਵੀ ਖੁਸ਼ ਹੋ ਜਾਂਦੀ। ਰਾਵਲੁਕ ਨੇ ਦੱਸਿਆ ਕਿ ਉਹ ਲੈਬਰਾਡੋਰ 1989 'ਚ ਆਏ ਸਨ ਅਤੇ ਮੈਂ ਉਮੀਦ ਕੀਤੀ ਸੀ ਕਿ ਇੱਥੇ ਕੁਝ ਹੀ ਮਹੀਨੇ ਰਹਾਂਗਾ ਪਰ ਮੈਨੂੰ ਇਸ ਥਾਂ ਨਾਲ ਪਿਆਰ ਹੋ ਗਿਆ। ਥੋੜ੍ਹੇ ਹੀ ਸਮੇਂ ਵਿਚ ਮੈਂ ਖੇਤਰ 'ਚ ਸਭ ਤੋਂ ਸਨਮਾਨਿਤ ਡਾਕਟਰ ਵਜੋਂ ਜਾਣਿਆ ਜਾਣ ਲੱਗਾ। 
ਉਨ੍ਹਾਂ ਦੀ ਇਕ ਸਹਿਯੋਗੀ ਨਰਸ ਨਿਕੋਲ ਬੌਟੀਲੀਅਰ ਨੇ ਕਿਹਾ ਕਿ ਡਾ. ਰਾਵਲੁਕ ਬਹੁਤ ਹੀ ਦਿਆਲੂ ਅਤੇ ਦੇਖਭਾਲ ਵਾਲੇ ਹਨ। ਉਹ ਹੈੱਪੀ ਵੈਲੀ-ਗੋਜ਼ ਬੇਅ 'ਚ ਦਹਾਕਿਆਂ ਤੋਂ ਇਸਤਰੀ ਰੋਗਾਂ ਦੇ ਮਾਹਰ ਰਹੇ ਹਨ। ਰਾਵਲੁਕ ਸੈਂਟਰਲ ਅਤੇ ਕੋਸਟਲ ਲੈਬਰਾਡੋਰ 'ਚ ਇਕ ਦਿਆਲੂ ਡਾਕਟਰ ਵਜੋਂ ਜਾਣੇ ਜਾਂਦੇ ਹਨ। ਲੈਬਰਾਡੋਰ-ਗ੍ਰੇਨੇਫੇਲ ਹੈੱਲਥ ਦੇ ਉੱਪ ਪ੍ਰਧਾਨ ਡਾ. ਗਾਬੇ ਵੋਲੇਮ ਨੇ ਕਿਹਾ ਕਿ ਮੈਂ ਰਾਵਲੁਕ ਤੋਂ ਬਹੁਤ ਕੁਝ ਸਿੱਖਿਆ ਹੈ।


Related News