ਕੁਵੈਤ ਨੇ ਇਟਲੀ, ਦੱਖਣੀ ਕੋਰੀਆ ਤੇ ਥਾਈਲੈਂਡ ਦੀ ਹਵਾਈ ਸੇਵਾ 'ਤੇ ਲਾਈ ਰੋਕ

02/25/2020 8:58:33 AM

ਕੁਵੈਤ ਸਿਟੀ— ਕੁਵੈਤ ਦੇ ਨਾਗਰ ਹਵਾਈ ਮਹਾਨਿਰਦੇਸ਼ਕ ਦਫਤਰ ਨੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਦੱਖਣੀ ਕੋਰੀਆ, ਥਾਈਲੈਂਡ ਅਤੇ ਇਟਲੀ ਜਾਣ ਵਾਲੀਆਂ ਅਤੇ ਇੱਥੋਂ ਆਉਣ ਵਾਲੀਆਂ ਉਡਾਣਾਂ ਨੂੰ ਕੁੱਝ ਸਮੇਂ ਲਈ ਬੰਦ ਕਰ ਦਿੱਤਾ ਹੈ।
ਉਨ੍ਹਾਂ ਮੁਤਾਬਕ ਕੁਵੈਤ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਆਉਣ ਦੇ ਬਾਅਦ ਸਿਹਤ ਮੰਤਰਾਲੇ ਦੀ ਸਲਾਹ 'ਤੇ ਦੱਖਣੀ ਕੋਰੀਆ, ਥਾਈਲੈਂਡ ਅਤੇ ਇਟਲੀ ਜਾਣ ਵਾਲੀਆਂ ਉਡਾਣਾਂ ਨੂੰ ਕੁਝ ਦੇਰ ਲਈ ਰੋਕ ਦਿੱਤਾ ਗਿਆ ਹੈ ਕਿਉਂਕਿ ਇਹ ਦੇਸ਼ ਮੌਜੂਦਾ ਸਮੇਂ ਵਾਇਰਸ ਦੀ ਲਪੇਟ 'ਚ ਹਨ। ਇਨ੍ਹਾਂ ਦੇਸ਼ਾਂ ਦੇ ਸਥਾਈ ਨਿਵਾਸੀਆਂ ਨੂੰ ਜਿਨ੍ਹਾਂ ਨੇ ਦੋ ਹਫਤਿਆਂ ਤੋਂ ਵਧੇਰੇ ਸਮਾਂ ਇਨ੍ਹਾਂ ਦੇਸ਼ਾਂ 'ਚ ਗੁਜ਼ਾਰਿਆ ਹੈ, ਨੂੰ ਕੁਵੈਤ 'ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਦਕਿ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਕੁਵੈਤ ਦੇ ਨਿਵਾਸੀਆਂ ਨੂੰ ਇੱਥੇ ਆਉਣ 'ਤੇ ਵੱਖਰਾ ਰੱਖਿਆ ਜਾਵੇਗਾ।

ਤੁਹਾਨੂੰ ਦੱਸ ਦਈਏ ਕਿ ਕੁਵੈਤ ਦੇ ਸਿਹਤ ਮੰਤਰਾਲੇ ਨੇ ਈਰਾਨ ਤੋਂ ਆਏ ਦੋ ਲੋਕਾਂ 'ਚ ਕੋਰੋਨਾ ਵਾਇਰਸ ਪਾਏ ਜਾਣ ਦੀ ਘੋਸ਼ਣਾ ਕੀਤੀ ਸੀ। ਕੁਵੈਤ 'ਚ ਹੁਣ ਤਕ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਪੰਜ ਹੈ।


Related News