ਹੁਣ ਕੁਵੈਤ ਦੀ ਫ਼ੌਜ 'ਚ ਸ਼ਾਮਲ ਹੋ ਸਕਣਗੀਆਂ ਔਰਤਾਂ, ਯੁੱਧ ਭੂਮਿਕਾਵਾਂ ਦਾ ਬਣਨਗੀਆਂ ਹਿੱਸਾ

Wednesday, Oct 13, 2021 - 12:34 PM (IST)

ਹੁਣ ਕੁਵੈਤ ਦੀ ਫ਼ੌਜ 'ਚ ਸ਼ਾਮਲ ਹੋ ਸਕਣਗੀਆਂ ਔਰਤਾਂ, ਯੁੱਧ ਭੂਮਿਕਾਵਾਂ ਦਾ ਬਣਨਗੀਆਂ ਹਿੱਸਾ

ਕੁਵੈਤ ਸਿਟੀ (ਬਿਊਰੋ): ਕੁਵੈਤ ਵਿਚ ਕਈ ਸਾਲਾਂ ਦੇ ਬਾਅਦ ਔਰਤਾਂ ਨੂੰ ਇਕ ਨਵਾਂ ਅਧਿਕਾਰ ਦਿੱਤਾ ਗਿਆ ਹੈ। ਇਸ ਦੇ ਤਹਿਤ ਕੁਵੈਤ ਦੀ ਸੈਨਾ ਨੇ ਮੰਗਲਵਾਰ ਨੂੰ ਕਿਹਾ ਕਿ ਹੁਣ ਸੈਨਾ ਵਿਚ ਔਰਤਾਂ ਲੜਾਈ ਦੀਆਂ ਭੂਮਿਕਾਵਾਂ ਵਿੱਚ ਵੀ ਸ਼ਾਮਲ ਹੋ ਸਕਣਗੀਆਂ। ਸਾਲਾਂ ਤੱਕ ਸਿਰਫ ਨਾਗਰਿਕ ਭੂਮਿਕਾਵਾਂ ਵਿਚ ਸੀਮਤ ਰਹਿਣ ਵਾਲੀਆਂ ਔਰਤਾਂ ਲਈ ਇਹ ਪਹਿਲਾ ਮੌਕਾ ਹੈ। ਕੁਵੈਤ ਹਥਿਆਰਬੰਦ ਬਲਾਂ ਨੇ ਟਵੀਟ ਕਰਦਿਆਂ ਦੱਸਿਆ ਕਿ ਰੱਖਿਆ ਮੰਤਰੀ ਹਮਦ ਜਬੇਰ ਅਲ-ਅਲੀ ਅਲ-ਸਬਾਹ ਨੇ ਕਿਹਾ ਹੈ ਕਿ ਔਰਤਾਂ ਲਈ ਵਿਭਿੰਨ ਲੜਾਕੂ ਅਤੇ ਅਧਿਕਾਰੀ ਰੈਂਕਾਂ ਵਿਚ ਸ਼ਾਮਲ ਹੋਣ ਲਈ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ।

ਨਿਊਜ਼ ਏਜੰਸੀ ਕੁਨਾ ਦੀ ਰਿਪੋਰਟ ਮੁਤਾਬਕ ਮੰਤਰੀ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਕੁਵੈਤ ਦੀਆਂ ਔਰਤਾਂ ਨੂੰ ਆਪਣੇ ਭਰਾਵਾਂ ਨਾਲ ਕੁਵੈਤੀ ਸੈਨਾ ਵਿਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇ। ਉਹਨਾਂ ਨੇ ਔਰਤਾਂ ਦੀਆਂ 'ਯੋਗਤਾਵਾਂ ਅਤੇ ਮੁਸ਼ਕਲਾਂ ਨੂੰ ਸਹਿਣ ਦਾ ਸਮਰੱਥਾ' 'ਤੇ ਭਰੋਸਾ ਜਤਾਇਆ। ਕੁਵੈਤ ਦੀਆਂ ਔਰਤਾਂ ਨੂੰ ਸਾਲ 2005 ਵਿਚ ਵੋਟ ਦੇਣ ਦਾ ਅਧਿਕਾਰ ਮਿਲਿਆ ਸੀ। ਇਸ ਦੇਸ਼ ਵਿਚ ਔਰਤਾਂ ਕੈਬਨਿਟ ਅਤੇ ਸੰਸਦ ਦੋਹਾਂ ਵਿਚ ਹਿੱਸਾ ਲੈਣ ਲਈ ਸਰਗਰਮ ਹਨ।

ਪੜ੍ਹੋ ਇਹ ਅਹਿਮ ਖਬਰ- ਅਫਗਾਨ ਔਰਤਾਂ ਦੇ ਅਧਿਕਾਰਾਂ 'ਤੇ ਬੋਲਿਆ ਤਾਲਿਬਾਨ, ਕਿਹਾ- ਸਾਡੇ 'ਤੇ ਦਬਾਅ ਨਾ ਬਣਾਏ ਦੁਨੀਆ

ਔਰਤਾਂ ਦੇਣਗੀਆਂ ਮੈਡੀਕਲ ਮਦਦ
ਭਾਵੇਂਕਿ ਵਰਤਮਾਨ ਵਿਚ ਸੰਸਦ ਵਿਚ ਕੋਈ ਸੀਟ ਔਰਤਾਂ ਕੋਲ ਨਹੀਂ ਹੈ। ਹੋਰ ਖਾੜੀ ਦੇਸ਼ਾਂ ਦੇ ਉਲਟ ਕੁਵੈਤ ਦੀ ਸੰਸਦ ਨੂੰ ਵਿਧਾਨਿਕ ਸ਼ਕਤੀ ਹਾਸਲ ਹੈ। ਇੱਥੇ ਸਾਂਸਦਾਂ ਨੂੰ ਸਰਕਾਰ ਅਤੇ ਸ਼ਾਹੀ ਪਰਿਵਾਰਾਂ ਨੂੰ ਚੁਣੌਤੀ ਦੇਣ ਲਈ ਜਾਣਿਆ ਜਾਂਦਾ ਹੈ। ਔਰਤਾਂ ਕੁਵੈਤੀ ਸੈਨਾ ਵਿਚ ਸ਼ਾਮਲ ਹੋਣ ਦੇ ਆਪਣੇ ਸ਼ੁਰੂਆਤੀ ਪੜਾਅ ਵਿਚ ਮੈਡੀਕਲ ਅਤੇ ਦੂਜੀਆਂ ਮਿਲਟਰੀ ਸੇਵਾਵਾਂ ਵਿਚ ਸਹਾਇਤਾ ਦੇਣਗੀਆਂ।ਖਾੜੀ ਦੇਸ਼ਾਂ ਵਿਚ ਕੁਵੈਤ ਉਹਨਾਂ ਦੇਸ਼ਾਂ ਵਿਚ ਸ਼ਾਮਲ ਹੈ ਜਿੱਥੇ ਔਰਤਾਂ ਨੂੰ ਬਰਾਬਰ ਅਧਿਕਾਰਾਂ ਮਿਲੇ ਹਨ। ਕਈ ਖੇਤਰਾਂ ਵਿਚ ਔਰਤਾਂ ਪਹਿਲਾਂ ਹੀ ਆਪਣਾ ਲੋਹਾ ਮੰਨਵਾ ਚੁੱਕੀਆਂ ਹਨ। ਇਸ ਲਈ ਉਹਨਾਂ ਨੂੰ ਸੈਨਾ ਵਿਚ ਪੁਰਸ਼ਾਂ ਨਾਲ ਮਿਲ ਕੇ ਲੜਨ ਦਾ ਮੌਕਾ ਦਿੱਤਾ ਗਿਆ ਹੈ। ਔਰਤਾਂ ਨੂੰ ਬਰਾਬਰ ਦੇ ਅਧਿਕਾਰ ਦੇਣ ਦੇ ਮਾਮਲੇ ਵਿਚ ਯੂ.ਏ.ਈ. ਸਭ ਤੋਂ ਅੱਗੇ ਹੈ। ਭਾਵੇਂਕਿ ਲੰਬੇ ਸੰਘਰਸ਼ ਦੇ ਬਾਅਦ ਸਾਊਦੀ ਅਰਬ ਦੀਆਂ ਔਰਤਾਂ ਵੀ ਹੁਣ ਅੱਗੇ ਵੱਧ ਰਹੀਆਂ ਹਨ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News