ਕਰਟ ਕੈਂਪਬੈਲ ਅਮਰੀਕਾ ਦੇ ਨਵੇਂ ਉਪ ਵਿਦੇਸ਼ ਮੰਤਰੀ ਨਿਯੁਕਤ

Wednesday, Feb 07, 2024 - 05:32 PM (IST)

ਕਰਟ ਕੈਂਪਬੈਲ ਅਮਰੀਕਾ ਦੇ ਨਵੇਂ ਉਪ ਵਿਦੇਸ਼ ਮੰਤਰੀ ਨਿਯੁਕਤ

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਸੈਨੇਟ ਨੇ ਏਸ਼ੀਆਈ ਮਾਮਲਿਆਂ ਦੇ ਸਬੰਧ ਵਿਚ ਰਾਸ਼ਟਰਪਤੀ ਜੋਅ ਬਾਈਡੇਨ ਦੇ ਸਿਖਰਲੇ ਸਹਿਯੋਗੀ ਕਰਟ ਕੈਂਪਬੈਲ ਨੂੰ ਉਪ ਵਿਦੇਸ਼ ਮੰਤਰੀ ਦੇ ਅਹੁਦੇ 'ਤੇ ਨਿਯੁਕਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਉਨ੍ਹਾਂ ਨੂੰ ਅਜਿਹਾ ਵਿਅਕਤੀ ਦੱਸਿਆ ਜਿਨ੍ਹਾਂ ਕੋਲ ਇਸ ਅਹੁਦੇ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਬਹੁਤ ਤਜ਼ਰਬਾ ਹੈ। ਅਮਰੀਕੀ ਸੈਨੇਟ ਨੇ ਮੰਗਲਵਾਰ ਨੂੰ ਅਮਰੀਕਾ-ਏਸ਼ੀਆ ਭਾਈਵਾਲੀ ਵਿੱਚ ਤਜ਼ਰਬੇਕਾਰ ਮੰਨੇ ਜਾਣ ਵਾਲੇ ਕੈਂਪਬੈਲ (67) ਦੇ ਨਾਂ ਦੀ ਪੁਸ਼ਟੀ ਕੀਤੀ। ਉਨ੍ਹਾਂ ਨੂੰ ਪੰਜ ਦੇ ਮੁਕਾਬਲੇ 92 ਵੋਟਾਂ ਮਿਲੀਆਂ।

ਇਹ ਵੀ ਪੜ੍ਹੋ: ਵਿਆਹੁਤਾ ਆਦਮੀ ਨਾਲ ਚੱਲ ਰਿਹਾ ਸੀ ਅਫੇਅਰ, ਇਸ ਬਿਊਟੀ ਕੂਈਨ ਨੂੰ ਵਾਪਸ ਕਰਨਾ ਪਿਆ 'ਤਾਜ'

ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਬੁੱਧਵਾਰ ਨੂੰ 'ਐਕਸ' 'ਤੇ ਇਕ ਪੋਸਟ ਵਿਚ ਕਿਹਾ, “ਮੈਂ ਕਰਟ ਕੈਂਪਬੈੱਲ ਨੂੰ ਨਵਾਂ ਉਪ ਵਿਦੇਸ਼ ਮੰਤਰੀ ਬਣਨ 'ਤੇ ਵਧਾਈ ਦਿੰਦਾ ਹਾਂ ਅਤੇ ਵਿਕਟੋਰੀਆ ਨੂਲੈਂਡ ਦਾ ਧੰਨਵਾਦ ਕਰਦਾ ਹਾਂ, ਜੋ ਕਾਰਕਾਰੀ ਰੂਪ ਵਿਚ ਇਸ ਅਹੁਦੇ 'ਤੇ ਕੰਮ ਕਰਦੀ ਰਹੀ ਹੈ। ਵਿਭਾਗ ਅਤੇ ਦੇਸ਼ ਨੂੰ ਇਸ ਅਹਿਮ ਸਮੇਂ ਵਿੱਚ ਉਨ੍ਹਾਂ ਦੀ ਕੂਟਨੀਤਕ ਮੁਹਾਰਤ ਅਤੇ ਅਗਵਾਈ ਤੋਂ ਲਾਭ ਮਿਲੇਗਾ।” ਕੈਂਪਬੈਲ ਵਰਤਮਾਨ ਵਿੱਚ ਇੰਡੋ-ਪੈਸੀਫਿਕ ਮਾਮਲਿਆਂ ਲਈ ਰਾਸ਼ਟਰੀ ਸੁਰੱਖਿਆ ਕੌਂਸਲ ਦੇ ਕੋਆਰਡੀਨੇਟਰ ਹਨ ਅਤੇ ਉਨ੍ਹਾਂ ਨੇ ਥਿੰਕ ਟੈਂਕ 'ਦਿ ਏਸ਼ੀਆ ਗਰੁੱਪ' ਦੀ ਸਥਾਪਨਾ ਕੀਤੀ ਹੈ।

ਇਹ ਵੀ ਪੜ੍ਹੋ: ਹਿੰਦੂ ਮੰਦਿਰ ਦੀ ਪ੍ਰਾਣ-ਪ੍ਰਤਿਸ਼ਠਾ ਦੇ ਲਈ ਆਬੂਧਾਬੀ ਪਹੁੰਚੇ ਸਵਾਮੀ ਮਹਾਰਾਜ, PM ਮੋਦੀ ਕਰਨਗੇ ਉਦਘਾਟਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News