ਕੁਰਦ ਫਰਿਸ਼ਤੇ ਨਹੀਂ ਹਨ - ਟਰੰਪ

10/17/2019 1:22:52 AM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ 'ਚ ਆਪਣੀ ਕਾਰਵਾਈ ਦਾ ਬਚਾਅ ਕਰਦੇ ਉਨ੍ਹਾਂ ਨੂੰ ਰਣਨੀਤਕ ਰੂਪ ਤੋਂ ਸ਼ਾਨਦਾਰ ਕਰਾਰ ਦਿੱਤਾ। ਉਨ੍ਹਾਂ ਨੇ ਤੁਰਕੀ ਦੇ ਹਮਲਿਆਂ 'ਚ ਕੁਰਦ ਸਹਿਯੋਗੀਆਂ ਦਾ ਸਾਥ ਛੱਡਣ 'ਤੇ ਆਖਿਆ ਕਿ ਕੁਰਦ ਫਰਿਸ਼ਤੇ ਨਹੀਂ ਹਨ। ਟਰੰਪ ਤੁਰਕੀ ਨੂੰ ਉੱਤਰੀ ਸੀਰੀਆ 'ਤੇ ਹਮਲਿਆਂ ਦਾ ਮੌਕਾ ਦੇਣ ਲਈ ਸਖਤ ਨਿੰਦਾ ਦਾ ਸਾਹਮਣਾ ਕਰ ਰਹੇ ਹਨ, ਹਾਲਾਂਕਿ ਉਨ੍ਹਾਂ ਨੇ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਨਾਂ ਚਿੰਤਾਵਾਂ ਨੂੰ ਖਾਰਿਜ ਕਰ ਦਿੱਤਾ। ਉਨ੍ਹਾਂ ਨੇ ਇਹ ਗੱਲ ਅਜਿਹੇ ਸਮੇਂ 'ਚ ਕਹੀ ਜਦ ਉਪ ਰਾਸ਼ਟਰਪਤੀ ਮਾਈਕ ਪੇਂਸ ਅਤੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਤੁਰਕੀ ਦੇ ਰਾਸ਼ਟਰਪਤੀ ਰਜ਼ਬ ਤਇਬ ਐਦਰੋਗਨ ਨੂੰ ਹਮਲੇ ਰੋਕਣ ਲਈ ਮਨਾਉਣ ਦੀ ਖਾਤਿਰ ਤੁਰਕੀ ਜਾਣ ਦੀ ਤਿਆਰੀ ਕਰ ਰਹੇ ਹਨ।

ਟਰੰਪ ਨੇ ਇਟਲੀ ਦੇ ਰਾਸ਼ਟਰਪਤੀ ਸਰਗੇਈ ਮਤਾਰੇਲੀ ਨਾਲ ਮੁਲਾਕਾਤ ਤੋਂ ਬਾਅਦ ਆਖਿਆ ਕਿ ਮੈਂ ਸੀਰੀਆ ਤੁਰਕੀ ਦੀ ਸਰਹੱਦ 'ਤੇ ਸਥਿਤੀ ਨੂੰ ਅਮਰੀਕਾ ਲਈ ਰਣਨੀਤਕ ਰੂਪ ਤੋਂ ਸ਼ਾਨਦਾਰ ਸਮਝਦਾ ਹਾਂ। ਉਨ੍ਹਾਂ ਆਖਿਆ ਕਿ ਸਾਡੇ ਫੌਜੀ ਉਥੇ ਨਹੀਂ ਹਨ। ਸਾਡੇ ਫੌਜੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਨੇ ਤੁਰਕੀ ਸੀਰੀਆ 'ਚ ਗਿਆ। ਜੇਕਰ ਤੁਰਕੀ ਸੀਰੀਆ 'ਚ ਜਾਂਦਾ ਹੈ ਤਾਂ ਇਹ ਤੁਰਕੀ ਅਤੇ ਸੀਰੀਆ ਵਿਚਾਲੇ ਦਾ ਮਾਮਲਾ ਹੈ। ਇਹ ਤੁਰਕੀ ਅਤੇ ਅਮਰੀਕਾ ਵਿਚਾਲੇ ਦਾ ਮਾਮਲਾ ਨਹੀਂ ਹੈ, ਜਿਵੇਂ ਕਿ ਕੁਝ ਪਾਗਲ ਲੋਕ ਮੰਨਦੇ ਹਨ। ਉਨ੍ਹਾਂ ਆਖਿਆ ਕਿ ਕੁਰਦ ਹੁਣ ਕਾਫੀ ਸੁਰੱਖਿਅਤ ਹਨ, ਉਹ ਜਾਣਦੇ ਹਨ ਕਿ ਕਿਵੇਂ ਲੱੜਿਆ ਜਾਂਦਾ ਹੈ ਅਤੇ ਜਿਵੇਂ ਕਿ ਮੈਂ ਆਖਿਆ ਕਿ ਉਹ ਫਰਿਸ਼ਤੇ ਨਹੀਂ ਹਨ। ਜੇਕਰ ਤੁਸੀਂ ਧਿਆਨ ਨਾਲ ਦੇਖੋ ਤਾਂ ਉਹ ਫਰਿਸ਼ਤੇ ਨਹੀਂ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਸੀਰੀਆ 'ਚ ਆਈ. ਐੱਸ. ਖਿਲਾਫ ਲੜਾਈ 'ਚ ਸਹਿਯੋਗ ਦੇਣ ਵਾਲੇ ਕੁਰਦਾਂ ਦਾ ਸਾਥ ਛੱਡ ਦਿੱਤਾ ਸੀ, ਜਿਸ ਤੋਂ ਬਾਅਦ ਅਮਰੀਕੀ ਫੌਜੀ ਕੁਰਦ ਇਲਾਕਿਆਂ 'ਚ ਵਾਪਸ ਆ ਗਏ ਸਨ। ਅਮਰੀਕੀ ਫੌਜੀਆਂ ਦੇ ਵਾਪਸ ਆਉਣ ਤੋਂ ਬਾਅਦ ਤੁਰਕੀ ਨੇ ਪਿਛਲੇ ਹਫਤੇ ਇਥੇ ਹਮਲੇ ਸ਼ੁਰੂ ਕਰ ਦਿੱਤੇ ਸਨ।


Khushdeep Jassi

Content Editor

Related News