ਕੁਲਦੀਪ ਸਿੰਘ ਭੱਟੀ ਨੂੰ ਸਦਮਾ, ਪਤਨੀ ਦਾ ਹੋਇਆ ਦੇਹਾਂਤ

Wednesday, Sep 01, 2021 - 09:21 PM (IST)

ਕੁਲਦੀਪ ਸਿੰਘ ਭੱਟੀ ਨੂੰ ਸਦਮਾ, ਪਤਨੀ ਦਾ ਹੋਇਆ ਦੇਹਾਂਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਹਲਕਾ ਨਿਹਾਲ ਸਿੰਘ ਵਾਲਾ ਦੀਆਂ ਕਚਹਿਰੀਆਂ ਦੀ ਜਿੰਦ ਜਾਨ ਕੁਲਦੀਪ ਸਿੰਘ ਭੱਟੀ (ਉੱਘੇ ਪੰਜਾਬੀ ਗਾਇਕ ਅਤੇ ਐੱਸ.ਡੀ.ਐੱਮ. ਦੇ ਰੀਡਰ ) ਨੂੰ ਉਸ ਸਮੇਂ ਭਾਰੀ ਸਦਮਾ ਪਹੁੰਚਿਆ ਜਦੋਂ ਬੀਤੇ ਦਿਨੀ ਉਨ੍ਹਾਂ ਦੀ ਧਰਮ ਪਤਨੀ ਦਵਿੰਦਰ ਕੌਰ, ਲੰਮਾ ਸਮਾਂ ਬਿਮਾਰ ਰਹਿਣ ਮਗਰੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਇਸ ਦੁੱਖ ਦੀ ਘੜੀ 'ਚ ਫਰਿਜ਼ਨੋ (ਅਮਰੀਕਾ) ਤੋਂ ਡਾਕਟਰ ਕੇਵਲ ਗਰਗ, ਪੰਮਾ ਸੈਦੋਕੇ, ਜਗਰੂਪ ਸੈਦੋਕੇ, ਗੁਲਜਾਰ ਸਿੰਘ ਬਰਾੜ, ਪੱਤਰਕਾਰ ਨੀਟਾ ਮਾਛੀਕੇ, ਡਾਕਟਰ ਸਿਮਰਜੀਤ ਸਿੰਘ ਧਾਲੀਵਾਲ ਆਦਿ ਨੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਮੈਡਮ ਦਵਿੰਦਰ ਕੌਰ ਦੇ ਇਸ ਤਰਾਂ ਸਮੇਂ ਤੋ ਪਹਿਲਾਂ ਤੁਰ ਜਾਣ ਨਾਲ ਭੱਟੀ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। 

ਇਹ ਵੀ ਪੜ੍ਹੋ : ਬ੍ਰਿਟੇਨ ਦੀ ਲੋਕਾਂ ਨੂੰ ਅਫਗਾਨਿਸਤਾਨ 'ਚੋਂ ਕੱਢਣ ਲਈ ਤਾਲਿਬਾਨ ਨਾਲ ਗੱਲਬਾਤ ਜਾਰੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News