ਕੁਲਭੂਸ਼ਣ ਜਾਧਵ ਮਮਾਲਾ : ਸੁਪਰੀਮ ਕੋਰਟ ਦਾ ਫੈਸਲਾ ਨਹੀਂ ਮੰਨੇਗੀ ਪਾਕਿ ਸਰਕਾਰ

11/03/2023 11:41:40 AM

ਇਸਲਾਮਾਬਾਦ (ਭਾਸ਼ਾ) - ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਫੌਜੀ ਅਧਿਕਾਰੀਆਂ ਨੂੰ ਆਮ ਨਾਗਰਿਕਾਂ ’ਤੇ ਮੁਕੱਦਮਾ ਚਲਾਉਣ ਤੋਂ ਰੋਕਣ ਸਬੰਧੀ ਸੁਪਰੀਮ ਕੋਰਟ ਦਾ ਫੈਸਲਾ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਦੇ ਮਾਮਲੇ ’ਚ ਲਾਗੂ ਨਹੀਂ ਹੋ ਸਕਦਾ, ਜਿਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਸੁਪਰੀਮ ਕੋਰਟ ਨੇ 23 ਅਕਤੂਬਰ ਨੂੰ ਇਕ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ 9 ਮਈ ਦੀ ਹਿੰਸਾ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਲੋਕਾਂ ਖਿਲਾਫ ਫੌਜੀ ਮੁਕੱਦਮੇ ਨੂੰ ਨਾ-ਮੰਨਣਯੋਗ ਕਰਾਰ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ  -ਯੁੱਧ ਦੀ ਭਿਆਨਕ ਤਸਵੀਰ : ਗਾਜ਼ਾ 'ਚ ਮਾਰੇ ਗਏ 3,600 ਬੱਚੇ; ਚਾਰੇ ਪਾਸੇ ਮੌਤ ਦਾ ਮੰਜ਼ਰ

ਵਿਦੇਸ਼ ਮੰਤਰਾਲੇ ਦੀ ਸਪੋਕਸਪਰਸਨ ਮੁਮਤਾਜ਼ ਜ਼ੇਹਰਾ ਬਲੋਚ ਨੇ ਕਿਹਾ ਕਿ ਇਹ ਇਕ ਵੱਖਰਾ ਮਾਮਲਾ ਹੈ ਕਿਉਂਕਿ ਇਹ ਇਕ ਅਜਿਹੇ ਵਿਅਕਤੀ ਨਾਲ ਸਬੰਧਤ ਹੈ ਜੋ ਭਾਰਤੀ ਸਮੁੰਦਰੀ ਫੌਜ ’ਚ ਤਾਇਨਾਤ ਅਧਿਕਾਰੀ ਸੀ। ਪਾਕਿਸਤਾਨ ਦੀ ਫੌਜੀ ਅਦਾਲਤ ਨੇ ਅਪ੍ਰੈਲ 2017 ’ਚ ਜਾਧਵ ਨੂੰ ਜਾਸੂਸੀ ਅਤੇ ਅੱਤਵਾਦ ਦੇ ਦੋਸ਼ ’ਚ ਮੌਤ ਦੀ ਸਜ਼ਾ ਸੁਣਾਈ ਸੀ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ 'ਚ ਹਿੰਦੂ-ਸਿੱਖ ਮਸਲੇ 'ਤੇ ਸਿਆਸਤ ਤੇਜ਼! ਕੈਨੇਡੀਅਨ ਸੰਸਦ ਅੰਦਰ ਹੋਵੇਗੀ ਹਿੰਦੂਫੋਬੀਆ 'ਤੇ ਬਹਿਸ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


sunita

Content Editor

Related News