ਕੁਲਭੂਸ਼ਣ ਜਾਧਵ ਕੁਝ ਲਾਪਤਾ ਲੋਕਾਂ ’ਚ ਸ਼ਾਮਲ ਸੀ : ਪਾਕਿ ਮੰਤਰੀ
Monday, Jun 27, 2022 - 11:38 PM (IST)
ਇਸਲਾਮਾਬਾਦ (ਅਨਸ)-ਪਾਕਿਸਤਾਨ ਦੇ ਮਨੁੱਖੀ ਅਧਿਕਾਰ ਮੰਤਰੀ ਰਿਆਜ ਪੀਰਜਾਦਾ ਨੇ ਕਿਹਾ ਕਿ ਦੇਸ਼ ਵਿਚ ਅਸ਼ਾਂਤੀ ਫੈਲਾਉਣ ਲਈ ਗੁਆਂਢੀ ਦੇਸ਼ਾਂ ਨੇ ਕੁਝ ਅਜਿਹੇ ਲੋਕਾਂ ਨੂੰ ਲਗਾਇਆ ਸੀ, ਜੋ ਲਾਪਤਾ ਕਰਾਰ ਦਿੱਤੇ ਗਏ ਸਨ ਅਤੇ ਉਨ੍ਹਾਂ ਵਿਚ ਸਾਬਕਾ ਭਾਰਤੀ ਸਮੁੰਦਰੀ ਫੌਜ ਅਧਿਕਾਰੀ ਕੁਲਭੂਸ਼ਣ ਜਾਧਵ ਵੀ ਸ਼ਾਮਲ ਸੀ।
ਜਾਧਵ ਭਾਰਤੀ ਨਾਗਰਿਕ ਹੈ, ਜਿਸਨੂੰ ਈਰਾਨ ਤੋਂ ਅਗਵਾ ਕਰਨ ਤੋਂ ਬਾਅਦ 2016 ਤੋਂ ਪਾਕਿਸਤਾਨ ਨੇ ਹਿਰਾਸਤ ਵਿਚ ਲਿਆ ਸੀ।
ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਬੇਗੋਵਾਲ ਦੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ
ਇਸਲਾਮਾਬਾਦ ਨੇ ਦੋਸ਼ ਲਗਾਇਆ ਹੈ ਕਿ ਉਹ ਇਕ ਭਾਰਤੀ ਜਾਸੂਸ ਹੈ ਅਤੇ ਪਾਕਿਸਤਾਨ ਵਿਚ ਵਿਨਾਸ਼ਕਾਰੀ ਸਰਗਰਮੀਆਂ ਵਿਚ ਸ਼ਾਮਲ ਸੀ। ਪੀਰਜਾਦਾ ਨੇ ਕਿਹਾ ਕਿ ਇਸ ਵਿਚੋਂ ਕੁਝ ਲਾਪਤਾ ਵਿਅਕਤੀ ਅੱਤਵਾਦੀ ਸਰਗਰਮੀਆਂ ਵਿਚ ਮਾਰੇ ਗਏ ਹਨ, ਜਿਨ੍ਹਾਂ ਨੂੰ ਕੁਲਭੂਸ਼ਣ ਜਾਧਵ ਅਤੇ ਗੁਆਂਢੀ ਦੇਸ਼ਾਂ ਨੇ ਭੇਜਿਆ ਸੀ। ਕੁਲਭੂਸ਼ਣ ਨੇ ਗਰੀਬ ਲੋਕਾਂ ਦਾ ਸ਼ੋਸ਼ਣ ਕੀਤਾ ਅਤੇ ਉਨ੍ਹਾਂ ਦੀ ਵਰਤੋਂ ਦੇਸ਼ ਵਿਚ ਅੱਤਵਾਦ ਫੈਲਾਉਣ ਲਈ ਕੀਤੀ।