ਨੇਪਾਲ :ਪੀ.ਐੱਮ. ਓਲੀ ਨੂੰ ਵੱਡਾ ਝਟਕਾ, ਪ੍ਰਤੀਨਿਧੀ ਸਭਾ ''ਚ ਬਹੁਮਤ ਸਾਬਤ ਕਰਨ ''ਚ ਅਸਫਲ

Monday, May 10, 2021 - 07:23 PM (IST)

ਨੇਪਾਲ :ਪੀ.ਐੱਮ. ਓਲੀ ਨੂੰ ਵੱਡਾ ਝਟਕਾ, ਪ੍ਰਤੀਨਿਧੀ ਸਭਾ ''ਚ ਬਹੁਮਤ ਸਾਬਤ ਕਰਨ ''ਚ ਅਸਫਲ

ਕਾਠਮੰਡੂ (ਭਾਸ਼ਾ): ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅੱਜ ਭਾਵ ਸੋਮਵਾਰ ਨੂੰ ਪ੍ਰਤੀਨਿਧੀ ਸਭਾ ਵਿਚ ਪੇਸ਼ ਪ੍ਰਸਤਾਵ ਹਾਰ ਗਏ। ਰਾਜਨੀਤਕ ਤੌਰ 'ਤੇ ਸੰਕਟ ਦਾ ਸਾਹਮਣਾ ਕਰ ਰਹੇ ਓਲੀ ਲਈ ਇਸ ਨੂੰ ਇਕ ਹੋਰ ਝਟਕਾ ਮੰਨਿਆ ਜਾ ਰਿਹਾ ਹੈ. ਜੋ ਕਮਿਊਨਿਸਟ ਪਾਰਟੀ ਨੇਪਾਲ (ਮਾਓਵਾਦੀ ਕੇਂਦਰ) ਦੀ ਅਗਵਾਈ ਪੁਸ਼ਪਕਮਲ ਦਹਿਲ ਗੁੱਟ ਵੱਲੋਂ ਸਰਕਾਰ ਤੋਂ ਸਮਰਥਨ ਵਾਪਸ ਲਏ ਜਾਣ ਦੇ ਬਾਅਦ ਪਾਰਟੀ 'ਤੇ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਉਹਨਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣਾ ਹੋਵੇਗਾ। ਨੇਪਾਲ ਦੀ ਕੈਬਨਿਟ ਮੀਟਿੰਗ ਜਾਰੀ ਹੈ। 

ਪੜ੍ਹੋ ਇਹ ਅਹਿਮ ਖਬਰ-  ਭਾਰਤ ਤੋਂ ਲੋਕਾਂ ਦੇ ਆਉਣ 'ਤੇ ਰੋਕ ਖ਼ਿਲਾਫ਼ ਦਾਇਰ ਪਟੀਸ਼ਨ ਆਸਟ੍ਰੇਲੀਆਈ ਅਦਾਲਤ 'ਚ ਖਾਰਿਜ

ਰਾਸ਼ਟਰਪਤੀ ਵਿਦਿਆਦੇਵੀ ਭੰਡਾਰੀ ਦੇ ਨਿਰਦੇਸ਼ 'ਤੇ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਵਿਚ ਬੁਲਾਏ ਗੇਏ ਸੈਸ਼ਨ ਵਿਚ ਪ੍ਰਧਾਨ ਮੰਤਰੀ ਓਲੀ ਵੱਲੋਂ ਪੇਸ਼ ਪ੍ਰਸਤਾਵ ਦੇ ਸਮਰਥਨ ਵਿਚ ਸਿਰਫ 93 ਵੋਟਾਂ ਮਿਲੀਆਂ ਜਦਕਿ 124 ਮੈਂਬਰਾਂ ਨੇ ਇਸ ਦੇ ਖ਼ਿਲਾਫ਼ ਵੋਟ ਦਿੱਤੀ। ਓਲੀ (69) ਨੂੰ 275 ਮੈਂਬਰੀ ਪ੍ਰਤੀਨਿਧੀ ਸਭਾ ਵਿਚ ਵਿਸ਼ਵਾਸਵੋਟ ਜਿੱਤਣ ਲਈ 136 ਵੋਟਾਂ ਦੀ ਲੋੜ ਸੀ ਕਿਉਂਕਿ ਚਾਰ ਮੈਂਬਰ ਇਸ ਸਮੇਂ ਮੁਅੱਤਲ ਹਨ। ਪ੍ਰਚੰਡ ਦੀ ਪਾਰਟੀ ਵੱਲੋਂ ਸਮਰਥਨ ਵਾਪਸ ਲੈਣ ਮਗਰੋਂ ਓਲੀ ਸਰਕਾਰ ਅਲਪਮਤ ਵਿਚ ਆ ਗਈ ਸੀ।

ਪੜ੍ਹੋ ਇਹ ਅਹਿਮ ਖਬਰ - ਬਿਲ-ਮੇਲਿੰਡਾ ਦਾ ਤਲਾਕ ਬਣਿਆ ਸੁਰਖੀਆਂ, ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ ਹੋਣਗੇ ਪ੍ਰਭਾਵਿਤ

ਨੇਪਾਲ ਵਿਚ ਰਾਜਨੀਤਕ ਸੰਕਟ ਪਿਛਲੇ ਸਾਲ 20 ਦਸੰਬਰ ਤੋਂ ਉਦੋਂ ਸ਼ੁਰੂ ਹੋਇਆ ਜਦੋਂ ਰਾਸ਼ਟਰਪਤੀ ਭੰਡਾਰੀ ਨੇ ਪ੍ਰਧਾਨ ਮੰਤਰੀ ਓਲੀ ਦੀ ਸਿਫਾਰਿਸ਼ 'ਤੇ ਸੰਸਦ ਨੂੰ ਭੰਗ ਕਰ ਕੇ 30 ਅਪ੍ਰੈਲ ਅਤੇ 10 ਮਈ ਨੂੰ ਨਵੇਂ ਸਿਰੇ ਤੋਂ ਚੋਣਾਂ ਕਰਾਉਣ ਦਾ ਨਿਰਦੇਸ਼ ਦਿੱਤਾ। ਓਲੀ ਨੇ ਇਹ ਸਿਫਾਰਿਸ਼ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਵਿਚ ਸੱਤਾ ਨੂੰ ਲੈ ਕੇ ਚੱਲ ਰਹੀ ਖਿੱਚੋਤਾਨ ਦੇ ਵਿਚ ਕੀਤੀ ਸੀ।


author

Vandana

Content Editor

Related News