''ਕੋਰੋਨਾ ਟੀਕਾ 6 ਮਹੀਨਿਆਂ ਤੋਂ ਬਾਅਦ ਵੀ ਰਹੇਗਾ ਪ੍ਰਭਾਵੀ''

04/01/2021 10:09:37 PM

ਨਿਊਯਾਰਕ-ਫਾਰਮਾ ਕੰਪਨੀ ਫਾਈਜ਼ਰ ਨੇ ਕਿਹਾ ਕਿ ਉਸ ਦਾ ਕੋਵਿਡ-19 ਦਾ ਟੀਕਾ 6 ਮਹੀਨੇ ਬਾਅਦ ਵੀ ਪ੍ਰਭਾਵੀ ਰਹੇਗਾ। ਫਾਈਜ਼ਰ ਅਤੇ ਉਸ ਦੀ ਜਰਮਨ ਸਹਿਯੋਗੀ ਬਾਇਓਨਟੈਕ ਨੇ 44,000 ਤੋਂ ਵਧੇਰੇ ਵਾਲੰਟੀਅਰਾਂ ਦੇ ਤਾਜ਼ਾ ਅਧਿਐਨ ਦੇ ਨਤੀਜਿਆਂ ਦਾ ਵੀਰਵਾਰ ਨੂੰ ਐਲਾਨ ਕੀਤਾ। ਕੰਪਨੀਆਂ ਨੇ ਕਿਹਾ ਕਿ ਟੀਕਾ ਲੱਛਣ ਵਾਲੀਆਂ ਬੀਮਾਰੀਆਂ 'ਚ 91 ਫੀਸਦੀ ਤੱਕ ਪ੍ਰਭਾਵੀ ਹੈ।

ਇਹ ਵੀ ਪੜ੍ਹੋ-ਫਿਰ ਮੁਕਰਿਆ ਪਾਕਿਸਤਾਨ, ਭਾਰਤ ਨਾਲ ਨਹੀਂ ਸ਼ੁਰੂ ਕਰੇਗਾ ਵਪਾਰ

ਕੰਪਨੀਆਂ ਮੁਤਾਬਕ 13 ਮਾਰਚ ਤੋਂ ਕੋਰੋਨਾ ਵਾਇਰਸ ਨਾਲ ਇਨਫੈਕਸ਼ਨ ਦੇ 927 ਮਾਮਲੇ ਸਾਹਮਣੇ ਆਏ ਜਿਨ੍ਹਾਂ 'ਚੋਂ 77 ਲੋਕ ਅਜਿਹੇ ਸਨ ਜਿਨਾਂ ਨੂੰ ਟੀਕਾ ਲਾਇਆ ਗਿਆ ਸੀ ਜਦਕਿ 850 ਲੋਕ ਅਜਿਹੇ ਸਨ ਜਿਨ੍ਹਾਂ ਨੂੰ 'ਡਮੀ' ਟੀਕਾ ਲਾਇਆ ਗਿਆ ਸੀ। ਕੰਪਨੀਆਂ ਨੇ ਕਿਹਾ ਕਿ ਸੁਰੱਖਿਆ ਨੂੰ ਲੈ ਕੇ ਕੋਈ ਗੰਭੀਰ ਚਿੰਤਾ ਨਹੀਂ ਹੈ ਅਤੇ ਇਹ ਟੀਕਾ ਦੱਖਣੀ ਅਫਰੀਕਾ 'ਚ ਪਹਿਲੀ ਵਾਰ ਮਿਲੇ ਵੈਰੀਐਂਟ ਦੇ ਵਿਰੁੱਧ ਵੀ ਕਾਰਗਰ ਹੈ। ਕੰਪਨੀਆਂ ਨੇ 2260 ਅਮਰੀਕੀ ਵਾਲੰਟੀਅਰਾਂ ਦੇ ਇਕ ਅਧਿਐਨ ਦੇ ਆਧਾਰ 'ਤੇ ਇਸ ਹਫਤੇ ਕਿਹਾ ਕਿ ਟੀਕਾ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵੀ ਸੁਰੱਖਿਅਤ ਹੈ।

ਇਹ ਵੀ ਪੜ੍ਹੋ-ਅੰਤਰਰਾਸ਼ਟਰੀ ਉਡਾਣਾਂ ਦੌਰਾਨ ਇੰਟਰਨੈੱਟ ਤੇ ਕਾਲਿੰਗ ਦੀਆਂ ਸੁਵਿਧਾਵਾਂ ਦੇਵੇਗਾ ਇਹ ਦੇਸ਼

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News