ਕੋਵਿਡ ਬੂਸਟਰ ਤੋਂ ਓਮੀਕ੍ਰੋਨ ਵਿਰੁੱਧ ਮਿਲਦੀ ਹੈ ਸੁਰੱਖਿਆ : ਫਾਈਜ਼ਰ
Wednesday, Dec 08, 2021 - 09:59 PM (IST)
ਨਿਊਯਾਰਕ-ਫਾਈਜ਼ਰ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੇ ਕੋਵਿਡ-19 ਰੋਕੂ ਟੀਕੇ ਦੀ ਇਕ ਬੂਸਟਰ ਖੁਰਾਕ ਨਵੇਂ ਓਮੀਕ੍ਰੋਨ ਵੇਰੀਐਂਟ ਤੋਂ ਰੱਖਿਆ ਕਰ ਸਕਦੀ ਹੈ, ਭਲੇ ਹੀ ਸ਼ੁਰੂਆਤੀ ਦੋ ਖੁਰਾਕਾਂ ਦਾ ਪ੍ਰਭਾਵ ਕਾਫੀ ਘੱਟ ਨਜ਼ਰ ਆਇਆ। ਫਾਈਜ਼ਰ ਅਤੇ ਉਸ ਦੇ ਸਹਿਯੋਗੀ ਬਾਇਓਨਟੈੱਕ ਨੇ ਕਿਹਾ ਕਿ ਪ੍ਰਯੋਗਸ਼ਾਲਾ ਨਤੀਜਿਆਂ 'ਚ ਦਿਖਿਆ ਕਿ ਓਮੀਕ੍ਰੋਨ ਵਿਰੁੱਧ ਇਕ ਬੂਸਟਰ ਖੁਰਾਕ ਨੇ ਐਂਟੀਬਾਡੀ ਦੇ ਪੱਧਰ ਨੂੰ 25 ਗੁਣਾ ਵਧਾ ਦਿੱਤਾ ਹੈ। ਫਾਈਜ਼ਰ ਨੇ ਇਕ ਪ੍ਰੈੱਸ ਰਿਲੀਜ਼ 'ਚ ਸ਼ੁਰੂਆਤੀ ਪ੍ਰਯੋਗਸ਼ਾਲਾ ਡਾਟਾ ਦਾ ਐਲਾਨ ਕੀਤਾ ਅਤੇ ਦੱਸਿਆ ਕਿ ਇਸ ਦੀ ਅਜੇ ਤੱਕ ਵਿਗਿਆਨਕ ਸਮੀਖਿਆ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਈਰਾਨ ਨਾਲ ਪ੍ਰਮਾਣੂ ਗੱਲਬਾਤ ਵੀਰਵਾਰ ਨੂੰ ਫਿਰ ਹੋਵੇਗੀ ਸ਼ੁਰੂ
ਕੰਪਨੀਆਂ ਪਹਿਲਾਂ ਤੋਂ ਹੀ ਓਮੀਕ੍ਰੋਨ ਨੂੰ ਧਿਆਨ 'ਚ ਰੱਖ ਕੇ ਟੀਕੇ ਦੇ ਨਿਰਮਾਣ ਦੇ ਕੰਮ 'ਚ ਜੁੱਟੀਆਂ ਹਨ। ਵਿਗਿਆਨਕਾਂ ਨੇ ਅਨੁਮਾਨ ਲਾਇਆ ਹੈ ਕਿ ਕੋਵਿਡ-19 ਟੀਕਿਆਂ ਦੀ ਤੀਸਰੀ ਖੁਰਾਕ ਨਾਲ ਐਂਟੀਬਾਡੀ 'ਚ ਆਉਣ ਵਾਲਾ ਉਛਾਲ ਪ੍ਰਭਾਵਸ਼ੀਲਤਾ 'ਚ ਕਿਸੇ ਵੀ ਕਮੀ ਦਾ ਮੁਕਾਬਲਾ ਕਰਨ ਲਈ ਭਰਪੂਰ ਹੋ ਸਕਦਾ ਹੈ। ਐਂਟੀਬਾਡੀ ਦਾ ਪੱਧਰ ਦੱਸਦਾ ਹੈ ਕਿ ਇਕ ਟੀਕਾ ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਕਿੰਨੇ ਚੰਗੇ ਤਰ੍ਹਾਂ ਰੋਕ ਸਕਦਾ ਹੈ ਪਰ ਉਹ ਇਮਿਊਨ ਸਿਸਟਮ ਦੀ ਸੁਰੱਖਿਆ ਦੀ ਸਿਰਫ ਇਕ ਪਰਤ ਹੈ।
ਇਹ ਵੀ ਪੜ੍ਹੋ :ਜਰਮਨੀ 'ਚ ਪੁਲਸ ਨੇ ਦਰਜਨਾਂ ਟਿਕਾਣਿਆਂ 'ਤੇ ਕੀਤੀ ਛਾਪੇਮਾਰੀ
ਫਾਈਜ਼ਰ ਨੇ ਕਿਹਾ ਕਿ ਟੀਕੇ ਦੀਆਂ ਦੋ ਖੁਰਾਕਾਂ ਹੁਣ ਵੀ ਗੰਭੀਰ ਬੀਮਾਰੀ ਤੋਂ ਬਚਾਅ ਦੇ ਸਕਦੀ ਹੈ। ਫਾਈਜ਼ਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਲਬਰਟ ਬੋਰਲਾ ਨੇ ਇਕ ਬਿਆਨ 'ਚ ਕਿਹਾ ਕਿ ਹਾਲਾਂਕਿ ਟੀਕੇ ਦੀਆਂ ਦੋਵੇਂ ਖੁਰਾਕਾਂ ਹੁਣ ਵੀ ਓਮੀਕ੍ਰੋਨ ਵੇਰੀਐਂਟ ਕਾਰਨ ਹੋਣ ਵਾਲੀ ਗੰਭੀਰ ਬੀਮਾਰੀ ਤੋਂ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ ਪਰ ਇਨ੍ਹਾਂ ਸ਼ੁਰੂਆਤੀ ਅੰਕੜਿਆਂ ਤੋਂ ਇਹ ਸਪੱਸ਼ਟ ਹੈ ਕਿ ਸਾਡੇ ਟੀਕੇ ਦੀ ਤੀਸਰੀ ਖੁਰਾਕ ਨਾਲ ਸੁਰੱਖਿਆ ਜ਼ਿਆਦਾ ਹੋ ਜਾਂਦੀ ਹੈ।
ਇਹ ਵੀ ਪੜ੍ਹੋ :ਪ੍ਰਧਾਨ ਮੰਤਰੀ ਦਫ਼ਤਰ 'ਚ ਪਾਰਟੀ ਕਰਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜਾਨਸਨ 'ਤੇ ਵਧਿਆ ਤਣਾਅ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।