ਕੋਵਿਡ-19 ਦੇ ਟੀਕੇ ਨਾਲ ਖੂਨ ਦੇ ਥੱਕੇ ਜੰਮਣ ਦੇ ਮਾਮਲੇ ਬਹੁਤ ਹੀ ਘੱਟ : WHO
Wednesday, Mar 17, 2021 - 11:57 PM (IST)
ਜੇਨੇਵਾ-ਟੀਕਿਆਂ 'ਤੇ ਵਿਸ਼ਵ ਸਿਹਤ ਸੰਗਠਨ ਦੇ ਇਕ ਚੋਟੀ ਦੇ ਮਾਹਰ ਨੇ ਕਿਹਾ ਕਿ ਜੇਕਰ ਸਿਹਤ ਅਥਾਰਟੀ ਕੋਵਿਡ-19 ਦੇ ਐਸਟ੍ਰਾਜੇਨੇਕਾ ਟੀਕੇ ਅਤੇ ਖੂਨ ਦੇ ਥੱਕੇ ਜੰਮਣ ਦਰਮਿਆਨ ਕੋਈ ਸੰਬੰਧ ਹੋਣ ਦੀ ਪੁਸ਼ਟੀ ਕਰ ਦਿੰਦੇ ਹਨ ਤਾਂ ਵੀ ਲੋਕਾਂ ਨੂੰ ਇਸ ਬਾਰੇ 'ਚ ਭਰੋਸਾ ਦਿੱਤਾ ਜਾਂਦਾ ਹੈ ਕਿ ਅਜਿਹੇ ਮਾਮਲੇ ਬਹੁਤ ਹੀ ਘੱਟ ਹਨ।
ਇਹ ਵੀ ਪੜ੍ਹੋ -ਚੀਨ ਨੇ ਫਿਰ ਖੇਡੀ ਨਵੀਂ ਚਾਲ, ਚੀਨੀ ਵੈਕਸੀਨ ਲਵਾਉਣ ਵਾਲਿਆਂ ਨੂੰ ਹੀ ਮਿਲੇਗਾ ਵੀਜ਼ਾ
ਡਬਲਯੂ.ਐੱਚ.ਓ. ਦੇ ਟੀਕਾਕਰਨ ਅਤੇ ਟੀਕਾ ਵਿਭਾਗ ਦੀ ਮੁਖੀ ਡਾ. ਕੇਟ ਓ ਬ੍ਰਾਇਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸਿਹਤ ਏਜੰਸੀ ਅਤੇ ਯੂਰਪੀਅਨ ਮੈਡੀਸਨਸ ਏਜੰਸੀ (ਯੂਰਪੀਅਨ ਮੈਡੀਸਨਜ਼ ਏਜੰਸੀ) ਖੂਨ ਦੇ ਥੱਕੇ ਜੰਮਣ ਅਤੇ ਐਸਟ੍ਰਾਜੇਨੇਕਾ ਟੀਕੇ ਦੀ ਖੁਰਾਕ ਦਰਮਿਆਨ ਸੰਬੰਧ ਹੋਣ ਦੀ ਸੰਭਾਵਨਾ ਦੀ ਜਾਂਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ -ਅਮਰੀਕਾ ਦੇ ਫੀਨਿਕਸ 'ਚ ਇਕ ਘਰ 'ਚ ਗੋਲੀਬਾਰੀ, 4 ਦੀ ਮੌਤ ਤੇ 1 ਜ਼ਖਮੀ
ਸੰਭਾਵਿਤ ਮਾੜੇ ਪ੍ਰਭਾਵਾਂ ਦੇ ਚੱਲਦੇ ਕੁਝ ਯੂਰਪੀਅਨ ਦੇਸ਼ਾਂ ਨੇ ਐਸਟ੍ਰਾਜੇਨੇਕਾ ਟੀਕੇ ਦੇ ਇਸਤੇਮਾਲ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਹੈ। ਡਬਲਯੂ.ਐੱਚ.ਓ. ਦੀ ਇਕ ਕਮੇਟੀ ਇਸ ਮੁੱਦੇ ਦੀ ਪੜਤਾਲ ਕਰ ਰਹੀ ਹੈ। ਓ ਬ੍ਰਾਇਨ ਨੇ ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਨ੍ਹਾਂ ਘਟਨਾਵਾਂ ਤੇ ਟੀਕੇ ਦੇ ਦਰਮਿਆਨ ਸੰਬੰਧ ਹੋਣ ਦੇ ਬਾਰੇ 'ਚ ਕਮੇਟੀ ਚਾਹੇ ਕਿਸੇ ਵੀ ਸਿੱਟੇ 'ਤੇ ਪਹੁੰਚੇ, ਲੋਕਾਂ ਨੂੰ ਇਸ ਦੇ ਬਾਰੇ 'ਚ ਯਕੀਨੀ ਰਹਿਣਾ ਚਾਹੀਦਾ ਹੈ ਕਿ ਇਹ (ਖੂਨ ਦੇ ਥੱਕੇ ਜੰਮਣ ਦੇ ਮਾਮਲੇ) ਬਹੁਤ ਹੀ ਘੱਟ ਘਟਨਾਵਾਂ ਹਨ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।