ਜਾਪਾਨ ਦੀ ਅਦਾਲਤ ’ਚ ਪੰਜ ਫਰਿਆਦੀਆਂ ਨੇ ਤਾਨਾਸ਼ਾਹ ਕਿਮ ਜੋਂਗ ਉਤੇ ਠੋਕਿਆ 9,00,000 ਡਾਲਰ ਦਾ ਦਾਅਵਾ

10/15/2021 11:05:53 AM

ਟੋਕੀਓ (ਭਾਸ਼ਾ)- ਜਾਪਾਨ ਦੀ ਇਕ ਅਦਾਲਤ ਪੰਜ ਵਿਅਕਤੀਆਂ ਦੀ ਉਸ ਪਟੀਸ਼ਨ ਉਤੇ ਸੁਣਵਾਈ ਕਰ ਰਹੀ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨਾਲ ਉੱਤਰੀ ਕੋਰੀਆ ਦੇ ‘ਧਰਤੀ ਦਾ ਸਵਰਗ’ ਹੋਣ ਬਾਰੇ ਵਾਅਦਾ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਉਥੇ ਸਿਰਫ਼ ਮਨੁੱਖੀ ਅਧਿਕਾਰਾਂ ਦੇ ਉਲੰਘਣ ਨੂੰ ਹੀ ਮਹਿਸੂਸ ਕੀਤਾ। ਇਸ ਖ਼ਰਾਬ ਤਜ਼ਰਬੇ ਲਈ ਹੁਣ ਉਕਤ ਪੰਜ ਵਿਅਕਤੀ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਕੋਲੋਂ 10 ਕਰੋੜ ਯੇਨ (9 ਲੱਖ ਡਾਲਰ) ਮੁਆਵਜ਼ੇ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ : ਤਾਲਿਬਾਨ ਰਾਜ 'ਚ ਅਫ਼ਗਾਨ ਲੋਕਾਂ ਲਈ ਇਕ ਹੋਰ ਵੱਡੀ ਮੁਸੀਬਤ, ਹਨੇਰੇ 'ਚ ਡੁੱਬੇ ਕਾਬੁਲ ਸਮੇਤ ਕਈ ਸੂਬੇ

ਇਸ ਅਨੋਖੇ ਮਾਮਲੇ ’ਚ ਟੋਕੀਓ ਦੀ ਜ਼ਿਲ੍ਹਾ ਅਦਾਲਤ ਵੱਲੋਂ ਕਿਮ ਨੂੰ ਤਲਬ ਕਰਨ ਲਈ ਰਾਜ਼ੀ ਹੋਣ ਤੋਂ ਬਾਅਦ ਹੀ ਇਹ ਸੁਣਵਾਈ ਸੰਭਵ ਹੋ ਸਕੀ। ਭਾਵੇਂ ਕਿਮ ਦੇ ਪੇਸ਼ ਹੋਣ ਅਤੇ ਅਦਾਲਤ ਵੱਲੋਂ ਹੁਕਮ ਦੇਣ ਉਤੇ ਵੀ ਮੁਆਵਜ਼ਾ ਮਿਲਣ ਦੀ ਉਮੀਦ ਨਹੀਂ ਹੈ ਪਰ ਆਸ ਹੈ ਕਿ ਇਹ ਮਾਮਲਾ ਉੱਤਰੀ ਕੋਰੀਆ ਵੱਲੋਂ ਜ਼ਿੰਮੇਵਾਰੀ ਲੈਣ ਅਤੇ ਸਿਆਸੀ ਸਬੰਧਾਂ ਨੂੰ ਆਮ ਵਰਗਾ ਬਣਾਉਣ ਸਬੰਧੀ ਜਾਪਾਨ ਅਤੇ ਉੱਤਰੀ ਕੋਰੀਆ ਦਰਮਿਆਨ ਗੱਲਬਾਤ ਲਈ ਇਕ ਮਿਸਾਲ ਕਾਇਮ ਕਰ ਸਕਦਾ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਦੀ ਜਨਤਾ ਦਾ ਮਹਿੰਗਾਈ ਨੇ ਕੱਢਿਆ ਕਚੂੰਮਰ, 40 ਰੁਪਏ ’ਚ ਮਿਲ ਰਹੀ ਹੈ ਇਕ ਕੱਪ ਚਾਹ

ਉਕਤ ਪੰਜ ਵਿਅਕਤੀਆਂ ਨੇ ਇਹ ਮਾਮਲਾ 2018 ’ਚ ਦਾਇਰ ਕੀਤਾ ਸੀ। ਉਨ੍ਹਾਂ ਵਿਚੋਂ ਚਾਰ ਕੋਰੀਆ ਮੂਲ ਦੇ ਵਾਸੀ ਹਨ। ਇਕ ਜਾਪਾਨੀ ਔਰਤ ਵੀ ਸ਼ਾਮਲ ਹੈ। ਔਰਤ ਨੇ ਕੋਰੀਆ ਦੇ ਇਕ ਨਾਗਰਿਕ ਨਾਲ ਵਿਆਹ ਕਰਵਾਇਆ ਸੀ ਅਤੇ ਉਸ ਦੀ ਇਕ ਬੇਟੀ ਹੈ। ਉਕਤ ਸਭ ਵਿਅਕਤੀ ਕੋਰੀਆ ਤੋਂ ਜਾਪਾਨ ਪਰਤ ਆਏ ਹਨ। ਔਰਤ ਨੇ ਕਿਹਾ ਕਿ ਜੇ ਸਾਨੂੰ ਉੱਤਰੀ ਕੋਰੀਆ ਬਾਰੇ ਅਸਲੀਅਤ ਪਤਾ ਹੁੰਦੀ ਤਾਂ ਸਾਡੇ ਵਿਚੋਂ ਕੋਈ ਵੀ ਉੱਥੇ ਨਾ ਜਾਂਦਾ। ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਉੱਤਰੀ ਕੋਰੀਆ ’ਚ 43 ਸਾਲ ਤਕ ਬੰਦ ਕਰ ਕੇ ਰੱਖਿਆ ਗਿਆ। 2003 ’ਚ ਉਹ ਉੱਥੋਂ ਨਿਕਲ ਗਈ।

ਇਹ ਵੀ ਪੜ੍ਹੋ : ਫੇਸਬੁੱਕ ਦੇ ਢਾਈ ਅਰਬ ਯੂਜ਼ਰਸ ਦੀ ਨਿਗਰਾਨੀ ਕਰਦੇ ਹਨ 40 ਹਜ਼ਾਰ ਮੁਲਾਜ਼ਮ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News