ਪਾਕਿਸਤਾਨ: ਕੋਚੀ ਬਾਜ਼ਾਰ ''ਚ ਲੱਗੀ ਅੱਗ, 4 ਦੀ ਮੌਤ, 3 ਜ਼ਖਮੀ
Tuesday, Jul 08, 2025 - 01:51 PM (IST)

ਪਿਸ਼ਾਵਰ (ਏਐਨਆਈ): ਪਾਕਿਸਤਾਨ ਦੇ ਪੇਸ਼ਾਵਰ ਦੇ ਕੋਚੀ ਬਾਜ਼ਾਰ ਵਿਚ ਅੱਗ ਲੱਗਣ ਦੀ ਖ਼ਬਰ ਹੈ। ਅੱਗ ਨੇ ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਇੱਕ ਘਰ ਨੂੰ ਆਪਣੀ ਚਪੇਟ ਵਿਚ ਲੈ ਲਿਆ। ਅੱਗ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਜੀਓ ਨਿਊਜ਼ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਦੇਸ਼ ਦੀ ਐਮਰਜੈਂਸੀ ਸੇਵਾ ਰੈਸਕਿਊ 1122 ਦੇ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਕਿ ਫਾਇਰਫਾਈਟਰਾਂ ਨੇ ਪਹਿਲਾਂ ਤਿੰਨ ਵਿਅਕਤੀਆਂ ਨੂੰ ਸੜਦੇ ਘਰ ਤੋਂ ਬਚਾਇਆ ਅਤੇ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ, ਪਰ ਬਾਅਦ ਵਿੱਚ ਸਾਰੇ ਆਪਣੀ ਸੱਟਾਂ ਦੀ ਤਾਬ ਨਾ ਝੱਲਦੇ ਦਮ ਤੋੜ ਗਏ। ਬਾਅਦ ਵਿੱਚ ਬਚਾਏ ਗਏ ਚੌਥੇ ਪੀੜਤ ਦੀ ਵੀ ਹਸਪਤਾਲ ਲਿਜਾਣ ਤੋਂ ਬਾਅਦ ਗੰਭੀਰ ਸੜਨ ਕਾਰਨ ਮੌਤ ਹੋ ਗਈ। ਰਿਪੋਰਟ ਅਨੁਸਾਰ ਤਿੰਨ ਹੋਰ ਲੋਕਾਂ ਦਾ ਜਲਣ ਦੀਆਂ ਸੱਟਾਂ ਦਾ ਇਲਾਜ ਕੀਤਾ ਗਿਆ ਅਤੇ ਇਸ ਸਮੇਂ ਹਸਪਤਾਲ ਦੇ ਬਰਨ ਯੂਨਿਟ ਵਿੱਚ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਇਕ ਹੋਰ ਤਖ਼ਤਾਪਲਟ ਦੀ ਤਿਆਰੀ! ਮੁਨੀਰ ਬਣ ਸਕਦੇ ਹਨ ਰਾਸ਼ਟਰਪਤੀ
ਕੋਚੀ ਬਾਜ਼ਾਰ ਅਤੇ ਨੇੜਲੇ ਚੌਕ ਨਾਸਿਰ ਖਾਨ ਵਿੱਚ ਅੱਗ ਨੇ ਬਿਜਲੀ ਸਪਲਾਈ ਵਿਚ ਰੁਕਾਵਟ ਪਾਈ। ਲੰਬੇ ਸਮੇਂ ਤੱਕ ਚੱਲੇ ਆਪ੍ਰੇਸ਼ਨ ਤੋਂ ਬਾਅਦ ਅੱਗ 'ਤੇ ਕਾਬੂ ਪਾਉਣ ਲਈ ਛੇ ਫਾਇਰ ਟਰੱਕਾਂ ਅਤੇ 40 ਕਰਮਚਾਰੀਆਂ ਨੂੰ ਸੰਘਰਸ਼ ਕਰਨਾ ਪਿਆ। ਰੈਸਕਿਊ 1122 ਨੇ ਦੱਸਿਆ ਕਿ ਬਹੁਤ ਜ਼ਿਆਦਾ ਗਰਮੀ ਅਤੇ ਧੂੰਏਂ ਵਿਚ ਸਾਹ ਲੈਣ ਕਾਰਨ ਦੋ ਫਾਇਰਫਾਈਟਰ ਬੇਹੋਸ਼ ਹੋ ਗਏ। ਇਲਾਕੇ ਦੀਆਂ ਤੰਗ, ਭੀੜ-ਭੜੱਕੇ ਵਾਲੀਆਂ ਗਲੀਆਂ ਨੇ ਅੱਗ ਬੁਝਾਉਣ ਦੇ ਯਤਨਾਂ ਵਿੱਚ ਕਾਫ਼ੀ ਰੁਕਾਵਟ ਪਾਈ। ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਪਹਿਲਾ ਪਾਣੀ ਦਾ ਟੈਂਕਰ ਮਿੰਟਾਂ ਵਿੱਚ ਹੀ ਮੁੁੱਕ ਗਿਆ, ਜਦੋਂ ਕਿ ਇੱਕ ਹੋਰ ਫਾਇਰ ਵਾਹਨ ਨੂੰ ਆਪਣੀ ਹੋਜ਼ ਅਤੇ ਫਿਟਿੰਗਾਂ ਵਿੱਚ ਮਕੈਨੀਕਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਬਾਅਦ ਵਿੱਚ ਤੀਜੀ ਯੂਨਿਟ ਨੂੰ ਅੱਗ ਬੁਝਾਉਣ ਲਈ ਭੇਜਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।