ਜਾਣੋ ਦੁਨੀਆ ''ਚ ਬਣੀਆਂ ਅਜੀਬੋ-ਗਰੀਬ ਇਮਾਰਤਾਂ ਦੇ ਬਾਰੇ ''ਚ (ਤਸਵੀਰਾਂ)
Thursday, Nov 02, 2017 - 02:37 PM (IST)

ਬੀਜਿੰਗ (ਬਿਊਰੋ)— ਉਂਝ ਤਾਂ ਦੁਨੀਆ ਵਿਚ ਅਜੀਬੋ-ਗਰੀਬ ਤਰੀਕੇ ਦੀਆਂ ਬਹੁਤ ਸਾਰੀਆਂ ਇਮਾਰਤਾਂ ਹਨ ਪਰ ਜਾਨਵਰਾਂ ਦੇ ਆਕਾਰ ਦੀਆਂ ਇਮਾਰਤਾਂ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਇਮਾਰਤਾਂ ਬਾਰੇ ਦੱਸ ਰਹੇ ਹਾਂ।
1. ਚੀਨ ਵਿਚ ਅਜਿਹੀ ਹੀ ਇਕ ਇਮਾਰਤ ਤਿਆਰ ਕੀਤੀ ਜਾ ਰਹੀ ਹੈ, ਜੋ ਆਸਮਾਨ ਤੋਂ ਦੇਖਣ 'ਤੇ ਕੇਕੜੇ ਦੇ ਆਕਾਰ ਦੀ ਦਿੱਸਦੀ ਹੈ।
ਇਹ ਇਮਾਰਤ ਚੀਨ ਦੇ ਜਿਯਾਂਗਜ਼ੌ ਸੂਬੇ ਵਿਚ ਬਣ ਰਹੀ ਹੈ। 3 ਮੰਜ਼ਿਲਾ ਇਸ ਇਮਾਰਤ ਵਿਚ ਅਗਲੇ ਸਾਲ ਮਿਊਜ਼ੀਅਮ ਖੁੱਲਣ ਵਾਲਾ ਹੈ। ਇਹ ਇਮਾਰਤ ਸ਼ੂਜੋਊ ਸ਼ਹਿਰ ਵਿਚ ਯਾਂਗਚੇਂਗ ਨਦੀ ਕਿਨਾਰੇ ਬਣਾਈ ਗਈ ਹੈ।
2. ਇਹ ਹੈ ਮਾਲਦੀਵ ਦਾ ਸਟਾਰਫਿਸ਼ ਦੀ ਤਰ੍ਹਾਂ ਨਜ਼ਰ ਆਉਣ ਵਾਲਾ ਹੋਟਲ। ਇਸ ਨੂੰ ਸਾਲ 2014 ਵਿਚ ਬਣਾਇਆ ਗਿਆ ਸੀ।
3. ਇਹ ਹੈ ਆਸਟ੍ਰੇਲੀਆ ਵਿਚ ਮਗਰਮੱਛ ਦੇ ਆਕਾਰ ਵਿਚ ਬਣੀ ਇਮਾਰਤ।
4. ਸਾਲ 2011 ਵਿਚ ਬਣੀ ਇਹ ਹੈ ਜਰਮਨੀ ਵਿਚ ਬਿੱਲੀ ਦੇ ਆਕਾਰ ਦੀ ਇਮਾਰਤ।
5. ਸਾਲ 1985 ਵਿਚ ਬਣਿਆ ਇੰਡੋਨੇਸ਼ੀਆ ਵਿਚ ਸਨੇਲ ਦੇ ਆਕਾਰ ਦਾ ਥੀਏਟਰ।
6. ਇਹ ਹੈ ਸਾਲ 2010 ਵਿਚ ਬਣਿਆ ਮਕਾਉ ਪਵੇਲੀਅਨ, ਜੋ ਖਰਗੋਸ਼ ਦੇ ਆਕਾਰ ਦਾ ਹੈ।
7. ਨਿਊਜ਼ੀਲੈਂਡ ਵਿਚ ਭੇਡ ਦੇ ਆਕਾਰ ਦੀ ਬਣੀ ਇਮਾਰਤ। ਇਹ ਸਾਲ 1998 ਵਿਚ ਬਣ ਕੇ ਤਿਆਰ ਹੋਈ ਸੀ।
8. ਇਹ ਹੈ ਚੀਨ ਵਿਚ ਬਣੀ ਓਕਟੋਪਸ ਦੇ ਆਕਾਰ ਦੀ ਇਮਾਰਤ, ਜੋ ਸਾਲ 2013 ਵਿਚ ਬਣ ਕੇ ਤਿਆਰ ਹੋਈ ਸੀ।
9. ਇੰਡੋਨੇਸ਼ੀਆ ਵਿਚ ਗਰੂੜ ਦੇ ਆਕਾਰ ਦੀ ਬਣੀ ਇਮਾਰਤ, ਜੋ ਸਾਲ 1995-97 ਦੇ ਵਿਚਕਾਰ ਬਣੀ ਸੀ।
10. ਸਾਲ 1931 ਵਿਚ ਅਮਰੀਕਾ ਵਿਚ ਬਣੀ ਬਤੱਖ ਦੇ ਆਕਾਰ ਦੀ ਇਮਾਰਤ।
11. ਇਹ ਹੈ ਥਾਈਲੈਂਡ ਵਿਚ ਹਾਥੀ ਦੇ ਆਕਾਰ ਦੀ ਬਣੀ ਇਮਾਰਤ। ਇਸ ਇਮਾਰਤ ਨੂੰ ਸਾਲ 1997 ਵਿਚ ਬਣਾਇਆ ਗਿਆ ਸੀ।
12. ਫਿਲੀਪੀਨ ਵਿਚ ਬਣੀ ਕਰੈਬ ਦੇ ਆਕਾਰ ਦੀ ਇਮਾਰਤ।