ਜਾਣੋ ਆਸਟ੍ਰੇਲੀਆ 'ਚ ਪ੍ਰਧਾਨ ਮੰਤਰੀ ਬਣਨ ਦੀ ਦੌੜ 'ਚ ਸ਼ਾਮਲ ਐਨਥਨੀ ਅਲਬਾਨੀਜ਼ ਬਾਰੇ

04/10/2022 11:55:19 AM

ਕੈਨਬਰਾ (ਭਾਸ਼ਾ)- ਆਸਟ੍ਰੇਲੀਆ ਵਿਚ ਸੰਘੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਆਪਣੀ ਮਾਂ ਦੀ ਸਰਕਾਰੀ ਪੈਨਸ਼ਨ 'ਤੇ ਵੱਡੇ ਹੋਏ ਐਂਥਨੀ ਅਲਬਾਨੀਜ਼ ਨੇ ਭਾਵੇਂ ਆਪਣਾ ਬਚਪਨ ਗਰੀਬੀ ਵਿੱਚ ਗੁਜ਼ਾਰਿਆ ਹੋਵੇ ਪਰ ਅੱਜ ਉਹ ਆਸਟ੍ਰੇਲੀਅਨ ਲੇਬਰ ਪਾਰਟੀ ਦੇ ਉਮੀਦਵਾਰ ਵਜੋਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੂੰ ਚੋਣਾਂ ਵਿਚ ਟੱਕਰ ਦੇਣ ਲਈ ਤਿਆਰ ਹਨ। ਪ੍ਰਧਾਨ ਮੰਤਰੀ ਮੌਰੀਸਨ ਨੇ ਐਤਵਾਰ ਨੂੰ 21 ਮਈ ਨੂੰ ਚੋਣਾਂ ਕਰਵਾਉਣ ਦਾ ਸੱਦਾ ਦਿੱਤਾ। ਜਦੋਂ ਅਲਬਾਨੀਜ਼ ਦਾ ਜਨਮ ਹੋਇਆ ਸੀ, ਉਦੋਂ ਉਸਦੀ ਮਾਂ ਅਣਵਿਆਹੀ ਸੀ। 

ਇਹ 1960 ਦੇ ਦਹਾਕੇ ਵਿੱਚ ਇੱਕ ਰੂੜੀਵਾਦੀ ਮਜ਼ਦੂਰ-ਸ਼੍ਰੇਣੀ ਦੇ ਰੋਮਨ ਕੈਥੋਲਿਕ ਪਰਿਵਾਰ ਲਈ ਆਸਟ੍ਰੇਲੀਆ ਵਿੱਚ ਆਮ ਗੱਲ ਨਹੀਂ ਸੀ ਅਤੇ ਸਮਾਜ ਵਿੱਚ ਇਸ ਨੂੰ ਗਲਤ ਮੰਨਿਆ ਜਾਂਦਾ ਸੀ। ਅਜਿਹੇ ਵਿਚ ਅਲਬਾਨੀਜ਼ ਨੂੰ ਇੱਕ ਬੱਚੇ ਦੇ ਰੂਪ ਵਿੱਚ ਦੱਸਿਆ ਗਿਆ ਸੀ ਕਿ  ਇਤਾਲਵੀ ਮੂਲ ਦੇ ਉਸ ਦੇ ਪਿਤਾ ਕਾਰਲੋ ਅਲਬਾਨੀਜ਼ ਦੀ ਯੂਰਪ ਵਿਚ ਆਇਰਿਸ਼-ਆਸਟ੍ਰੇਲੀਅਨ ਮੂਲ ਦੀ ਉਸ ਦੀ ਮਾਂ ਮਾਰੀਅਨ ਐਲੇਰੀ ਨਾਲ ਵਿਆਹ ਕਰਨ ਤੋਂ ਬਾਅਦ ਯੂਰਪ ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਉਸਦੀ ਮਾਂ ਹੱਡੀਆਂ ਦੀ ਭਿਆਨਕ ਬਿਮਾਰੀ ਕਾਰਨ ਸਰਕਾਰੀ ਪੈਨਸ਼ਨ ਲੈਂਦੀ ਸੀ। ਜਦੋਂ ਉਹ 14 ਸਾਲਾਂ ਦਾ ਹੋਇਆ ਤਾਂ ਉਸਦੀ ਮਾਂ ਨੇ ਉਸਨੂੰ ਸੱਚ ਦੱਸਿਆ ਕਿ ਉਸਦੇ ਪਿਤਾ ਦੀ ਮੌਤ ਨਹੀਂ ਹੋਈ ਸੀ ਅਤੇ ਉਸਦੇ ਮਾਪਿਆਂ ਨੇ ਕਦੇ ਵਿਆਹ ਨਹੀਂ ਕੀਤਾ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਮੌਰੀਸਨ ਦੀ ਉਪਲਬਧੀ, ਆਸਟ੍ਰੇਲੀਆ 'ਚ 15 ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣੇ

ਅਲਬਾਨੀਜ਼ ਦੇ ਮਾਪੇ ਇੱਕ ਕਰੂਜ਼ ਜਹਾਜ਼ 'ਤੇ ਮਿਲੇ ਸਨ। ਐਲੇਰੀ ਆਪਣੇ ਮਾਤਾ-ਪਿਤਾ ਨਾਲ ਕੈਂਪਰਡਾਉਨ ਵਿੱਚ ਆਪਣੇ ਸਥਾਨਕ ਸਰਕਾਰੀ ਘਰ ਵਿੱਚ ਰਹਿੰਦੀ ਸੀ, ਜਿੱਥੇ ਉਨ੍ਹਾਂ ਦੇ ਇਕਲੌਤੇ ਪੁੱਤਰ ਦਾ ਜਨਮ 2 ਮਾਰਚ, 1963 ਨੂੰ ਹੋਇਆ ਸੀ। ਅਲਬਾਨੀਜ਼ ਨੇ 2002 ਵਿੱਚ ਆਪਣੀ ਮਾਂ ਦੀ ਮੌਤ ਤੋਂ ਬਾਅਦ ਪਿਤਾ ਦੀ ਖੋਜ ਸ਼ੁਰੂ ਕੀਤੀ ਅਤੇ 2009 ਵਿੱਚ ਉਹਨਾਂ ਨੂੰ ਮਿਲਿਆ। ਅਲਬਾਨੀਜ਼ ਆਸਟ੍ਰੇਲੀਆ ਦੇ ਟਰਾਂਸਪੋਰਟ ਅਤੇ ਬੁਨਿਆਦੀ ਢਾਂਚੇ ਦੇ ਮੰਤਰੀ ਵਜੋਂ ਇਟਲੀ ਗਿਆ ਸੀ। ਉਹਨਾਂ ਨੇ ਲੇਬਰ ਪਾਰਟੀ ਦੀ ਸੱਤਾ ਵਿੱਚ ਛੇ ਸਾਲਾਂ ਦੌਰਾਨ ਇੱਕ ਮੰਤਰੀ ਵਜੋਂ ਸੇਵਾ ਕੀਤੀ ਅਤੇ ਆਪਣੀ ਸਰਕਾਰ ਦੇ ਆਖਰੀ ਤਿੰਨ ਮਹੀਨਿਆਂ ਦੌਰਾਨ ਉਪ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚਿਆ। 

ਅਲਬਾਨੀਜ਼ ਨੇ ਕਿਹਾ ਕਿ ਇਹ ਸਾਡੇ ਦੇਸ਼ ਬਾਰੇ ਬਹੁਤ ਵੱਡੀ ਗੱਲ ਦੱਸਦਾ ਹੈ ਕਿ ਇੱਕ (ਇਕੱਲੀ) ਮਾਂ ਦਾ ਪੁੱਤਰ ਆਸਟ੍ਰੇਲੀਆ ਦਾ ਉਪ ਪ੍ਰਧਾਨ ਮੰਤਰੀ ਬਣ ਸਕਦਾ ਹੈ, ਜਿਸਦਾ ਪਾਲਣ ਪੋਸ਼ਣ ਸਿਡਨੀ ਦੇ ਇੱਕ ਕਾਉਂਸਿਲ ਹਾਊਸ ਵਿੱਚ ਹੋਇਆ ਹੈ। ਫਿਲਹਾਲ ਅਲਬਾਨੀਜ਼ ਦੇ ਆਲੋਚਕਾਂ ਦੀ ਇਹ ਦਲੀਲ ਦਿੱਤੀ ਹੈ ਕਿ ਉਸਦਾ ਪਿਛੋਕੜ ਨਹੀਂ, ਸਗੋਂ ਖੱਬੇਪੱਖੀ ਰਾਜਨੀਤੀ ਉਸ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਅਯੋਗ ਬਣਾਉਂਦੀ ਹੈ। ਇਸ ਦੇ ਨਾਲ ਹੀ, ਉਸਦੇ ਸਮਰਥਕਾਂ ਦੀ ਦਲੀਲ ਹੈ ਕਿ ਭਾਵੇਂ ਉਹ ਲੇਬਰ ਪਾਰਟੀ ਦੇ ਤਥਾਕਥਿਤ ਸਮਾਜਵਾਦੀ ਖੱਬੇ ਧੜੇ ਨਾਲ ਸਬੰਧਤ ਹੈ ਪਰ ਉਹ ਪਾਰਟੀ ਦੇ ਰੂੜੀਵਾਦੀ ਤੱਤਾਂ ਨਾਲ ਨਜਿੱਠਣ ਦੀ ਸਮਰੱਥਾ ਰੱਖਦਾ ਹੈ।


Vandana

Content Editor

Related News