ਕੈਨਬਰਾ ਦੇ ਇਕ ਰੈਸਟੋਰੈਂਟ ''ਚ ਚੋਰ ਨੇ ਕੀਤੀ ਲੁੱਟਮਾਰ, ਜਾਂਚ ਜਾਰੀ (ਤਸਵੀਰਾਂ)
Monday, Dec 04, 2017 - 11:17 AM (IST)

ਕੈਨਬਰਾ (ਬਿਊਰੋ)— ਕੈਨਬਰਾ ਪੁਲਸ ਨੇ ਇਕ ਸੀ. ਸੀ. ਟੀ. ਵੀ. ਫੁਟੇਜ ਜਾਰੀ ਕੀਤਾ ਹੈ, ਜਿਸ ਵਿਚ ਇਕ ਵਿਅਕਤੀ ਚਾਕੂ ਫੜੇ ਹੋਏ ਸਬਵੇਅ ਰੈਸਟੋਰੈਂਟ ਵਿਚ ਲੁੱਟਮਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਵਿਅਕਤੀ ਨੇ ਹੱਥ ਵਿਚ ਚਾਕੂ ਫੜਿਆ ਹੋਇਆ ਹੈ ਅਤੇ ਉਹ ਕੈਨਬਰਾ ਵਿਚ ਮੇਨੁਕਾ ਦੇ ਸਬਵੇਅ ਰੈਸਟੋਰੈਂਟ ਵਿਚ ਦਾਖਲ ਹੁੰਦਾ ਹੈ।
ਉਹ ਉੱਥੇ ਮੌਜੂਦ ਕਰਮਚਾਰੀਆਂ ਨੂੰ ਚਾਕੂ ਦਿਖਾ ਕੇ ਕੈਸ਼ ਦੀ ਮੰਗ ਕਰਦਾ ਹੈ ਅਤੇ ਉੱਥੇ ਮੌਜੂਦ ਸਟਾਫ ਉਸ ਦੀ ਮੰਗ ਨੂੰ ਪੂਰਾ ਕਰ ਦਿੰਦਾ ਹੈ। ਕੈਸ਼ ਲੈਣ ਮਗਰੋਂ ਚੋਰ ਪੈਦਲ ਚੱਲਦਾ ਹੋਇਆ ਲਾਲ ਪਹਾੜੀ ਦੀ ਦਿਸ਼ਾ ਵੱਲ ਚਲਾ ਜਾਂਦਾ ਹੈ।
ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਚੋਰ ਦੀ ਪਛਾਣ ਕਰ ਲਈ ਗਈ ਹੈ। ਪੁਲਸ ਪੂਰੇ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ।