ਕਿੰਗਸਟਨ ਪੁਲਸ ਨੇ ਫੇਂਟੇਨਾਇਲ ਦੀ ਵੱਡੀ ਖੇਪ ਕੀਤੀ ਜ਼ਬਤ, 3 ਗ੍ਰਿਫ਼ਤਾਰ
Wednesday, Oct 09, 2024 - 06:24 PM (IST)
ਓਟਾਵਾ : ਕਿੰਗਸਟਨ ਪੁਲਸ ਨੇ ਓਂਟਾਰੀਓ ਵਿੱਚ ਹਾਲ ਹੀ ਵਿੱਚ ਹੋਈ ਡਰਗ ਤਸਕਰੀ ਦੀ ਜਾਂਚ ਵਿੱਚ ਸ਼ਹਿਰ ਦੇ ਇਤਿਹਾਸ ਵਿੱਚ ਫੇਂਟੇਨਾਇਲ ਦੀ ਸਭ ਤੋਂ ਵੱਡੀ ਖੇਪ ਜ਼ਬਤ ਕੀਤੀ ਹੈ ਅਤੇ ਇੱਕ ਮਹੀਨੇ ਦੀ ਲੰਮੀ ਜਾਂਚ ਤੋਂ ਬਾਅਦ 1 ਔਰਤ ਸਣੇ 3 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ: ਲਹਿੰਦੇ ਪੰਜਾਬ 'ਚੋਂ 2 ਹਿੰਦੂ ਵਪਾਰੀ ਅਗਵਾ, ਗੈਂਗਸਟਰਾਂ ਨੇ ਰੱਖੀ ਇਹ ਮੰਗ
ਕਿੰਗਸਟਨ ਪੁਲਸ ਦਾ ਕਹਿਣਾ ਹੈ ਕਿ 3 ਅਕਤੂਬਰ ਨੂੰ ਅਧਿਕਾਰੀਆਂ ਨੇ ਕਵੀਨ ਮੈਰੀ ਰੋਡ ਅਤੇ ਬਾਥ ਰੋਡ ਇਲਾਕੇ ਵਿੱਚ ਸਥਿਤ 2 ਅਪਾਰਟਮੈਂਟਾਂ ਦੀ ਤਲਾਸ਼ੀ ਲਈ। ਇਸ ਦੌਰਾਨ ਉਨ੍ਹਾਂ ਨੇ ਫੇਂਟੇਨਾਇਲ, ਨਸ਼ੀਲੀ ਦਵਾਈਆਂ ਦਾ ਸਾਮਾਨ, ਵੱਡੀ ਗਿਣਤੀ ਵਿਚ ਨਕਦੀ ਬਰਾਮਦ ਕਰਦੇ ਹੋਏ ਕਿੰਗਸਟਨ ਦੇ ਰਹਿਣ ਵਾਲੇ 2 ਵਿਅਕਤੀਆਂ (ਉਮਰ 62 ਅਤੇ 50 ਸਾਲ) ਅਤੇ ਇਕ ਔਰਤ (ਉਮਰ 52 ਸਾਲ) ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਦਾ ਕਹਿਣਾ ਹੈ ਕਿ ਫੇਂਟੇਨਾਇਲ ਦੀ ਕੀਮਤ 198,000 ਡਾਲਰ ਹੈ।
ਇਹ ਵੀ ਪੜ੍ਹੋ: ਹੱਦ ਹੀ ਹੋ ਗਈ; ਨੇਤਾ ਜੀ ਨੇ ਚੋਣ ਪ੍ਰਚਾਰ ਲਈ ਦੋਸਤ ਤੋਂ 'ਉਧਾਰ' ਮੰਗੀ ਪਤਨੀ ਤੇ ਬੱਚੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8