ਦੁਬਈ ਦੇ ਕਿੰਗ ਨੇ ਸਾਬਕਾ ਪਤਨੀ ਦਾ ਫੋਨ ਕਰਵਾਇਆ ਹੈਕ
Friday, Oct 08, 2021 - 12:13 AM (IST)
ਦੁਬਈ-ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ-ਮਕਤੂਮ 'ਤੇ ਇਜ਼ਰਾਈਲੀ ਸਾਫਟਵੇਅਰ ਪੇਗਾਸਾਸ ਰਾਹੀਂ ਆਪਣੀ ਸਾਬਕਾ ਪਤਨੀ ਦੇ ਫੋਨ ਹੈਕ ਕਰਨ ਦਾ ਦੋਸ਼ ਲੱਗਿਆ ਹੈ। ਲੰਡਨ ਦੀ ਹਾਈਕੋਰਟ 'ਚ ਸ਼ੇਖ ਮੁਹੰਮਦ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਰਾਜਕੁਮਾਰੀ ਹਯਾ ਬਿੰਤ ਅਲ ਹੁਸੈਨ ਦਰਮਿਆਨ ਤਲਾਕ ਦਾ ਕੇਸ ਚੱਲ ਰਿਹਾ ਹੈ। ਦੋਵਾਂ ਲਈ ਬੱਚਿਆਂ ਦੀ ਹਿਰਾਸਤ ਨੂੰ ਲੈ ਕੇ ਕਾਨੂੰਨੀ ਲੜਾਈ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ।
ਇਹ ਵੀ ਪੜ੍ਹੋ : ਜਾਪਾਨ : ਟੋਕੀਓ 'ਚ 6.1 ਦੀ ਤੀਬਰਤਾ ਨਾਲ ਆਇਆ ਭੂਚਾਲ
ਬੁੱਧਵਾਰ ਨੂੰ ਕੋਰਟ ਨੇ ਖੁਲਾਸਾ ਕੀਤਾ ਕਿ ਦੁਬਈ ਸ਼ਾਸਕ ਨੇ ਸਾਬਕਾ ਪਤਨੀ ਅਤੇ ਉਨ੍ਹਾਂ ਦੇ ਵਕੀਲਾਂ ਦੇ ਫੋਨ ਸੁਣੇ ਸਨ। ਇਸ ਦੇ ਰਾਹੀਂ ਉਹ ਡਰਾਉਣ ਅਤੇ ਧਮਕਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਸ਼ੇਖ ਮੁਹੰਮਦ ਯੂ.ਏ.ਈ. ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਹਨ। ਕਰੋਟ ਨੇ ਆਪਣੇ ਫੈਸਲੇ 'ਚ ਕਿਹਾ ਕਿ ਹੈਂਕਿੰਗ ਤੋਂ ਇਲਾਵਾ ਦੁਬਈ ਸ਼ਾਸਕ ਲਈ ਕੰਮ ਕਰਨ ਵਾਲਿਆਂ ਨੇ ਲੰਡਨ 'ਚ ਹਯਾ ਦੀ ਜਾਇਦਾਦ ਨੇੜੇ ਇਕ ਹਵੇਲੀ ਖਰੀਦਣ ਦੀ ਵੀ ਕੋਸ਼ਿਸ਼ ਕੀਤੀ ਸੀ। ਕੋਰਟ ਦੇ ਫੈਸਲੇ ਨੂੰ ਸੁਣਨ ਤੋਂ ਬਾਅਦ ਹਯਾ ਬਿੰਤ ਡਰੀ ਹੋਈ ਹੈ। ਉਹ ਖੁਦ ਨੂੰ ਸ਼ਿਕਾਰ, ਅਸੁਰੱਖਿਅਤ ਮਹਿਸੂਸ ਕਰ ਰਹੀ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਜਾਣ ਵਾਲੇ ਭਾਰਤੀਆਂ ਲਈ ਖੁਸ਼ਖਬਰੀ, ਹੁਣ ਨਹੀਂ ਹੋਣਾ ਪਵੇਗਾ ਇਕਾਂਤਵਾਸ
ਜੱਜ ਨੇ ਕੀ ਕਿਹਾ
ਜੱਜ ਐਂਡ੍ਰੀਯੂ ਮੈਕਫਾਰਲੇਨ ਨੇ ਕਿਹਾ ਕਿ ਘਟੋ-ਘੱਟ 6 ਫੋਨਾਂ ਨੂੰ ਨਿਗਰਾਨੀ 'ਤੇ ਰੱਖਿਆ ਗਿਆ ਸੀ। ਜੱਜ ਨੇ ਇਹ ਵੀ ਕਿਹਾ ਕਿ ਸ਼ੇਖ ਨੇ ਆਪਣੀ ਸਾਬਕਾ ਪਤਨੀ ਨੂੰ ਨਾ ਸਿਰਫ ਬ੍ਰਿਟੇਨ ਰਵਾਨਾ ਹੋਣ ਤੋਂ ਪਹਿਲਾਂ ਤਸੀਹੇ ਦਿੱਤੇ ਸਗੋਂ ਉਸ ਤੋਂ ਬਾਅਦ ਵੀ ਇਹ ਤਸੀਹੇ ਜਾਰੀ ਰੱਖੇ। ਇਸ ਤੋਂ ਪਹਿਲਾਂ ਮਾਰਚ 2020 'ਚ ਜੱਜ ਮੈਕਫਾਰਲੇਨ ਨੇ ਇਹ ਖ਼ਦਸ਼ਾ ਜਤਾਇਆ ਸੀ ਕਿ ਅਰਬਪਤੀ ਸ਼ੇਖ ਮੁਹੰਮਦ ਨੇ ਆਪਣੀਆਂ ਦੋ ਬੇਟੀਆਂ ਦੇ ਅਗਵਾ ਦਾ ਹੁਕਮ ਦਿੱਤਾ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।