ਰਾਜਾ ਚਾਰਲਸ III ਅਤੇ ਕੈਮਿਲਾ ਤਾਜਪੋਸ਼ੀ ਲਈ ਵੈਸਟਮਿੰਸਟਰ ਏਬੇ ਪਹੁੰਚੇ

Saturday, May 06, 2023 - 04:57 PM (IST)

ਰਾਜਾ ਚਾਰਲਸ III ਅਤੇ ਕੈਮਿਲਾ ਤਾਜਪੋਸ਼ੀ ਲਈ ਵੈਸਟਮਿੰਸਟਰ ਏਬੇ ਪਹੁੰਚੇ

ਲੰਡਨ (ਭਾਸ਼ਾ)- ਕਿੰਗ ਚਾਰਲਸ III ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ਸ਼ਨੀਵਾਰ ਨੂੰ ਕਰੀਬ 1 ਹਜ਼ਾਰ ਸਾਲ ਪੁਰਾਣੇ ਧਾਰਮਿਕ ਸਮਾਰੋਹ ਵਿਚ ਹੋਣ ਵਾਲੀ ਇਤਿਹਾਸਕ ਤਾਜਪੋਸ਼ੀ ਲਈ ਵੈਸਟਮਿੰਸਟਰ ਏਬੇ ਪਹੁੰਚੇ। ਵੈਸਟਮਿੰਸਟਰ ਏਬੇ 1066 ਵਿੱਚ 'William the Conqueror' ਤੋਂ ਬਾਅਦ ਹਰ ਬ੍ਰਿਟਿਸ਼ ਤਾਜਪੋਸ਼ੀ ਦਾ ਸਥਾਨ ਰਿਹਾ ਹੈ ਅਤੇ ਰਾਜਾ ਚਾਰਲਸ III ਅਤੇ ਉਨ੍ਹਾਂ ਦੀ ਪਤਨੀ ਰਾਣੀ ਕੈਮਿਲਾ ਇਸ ਸ਼ਾਨਦਾਰ ਪਰੰਪਰਾ ਦੀ ਪਾਲਣਾ ਕਰਨਗੇ। ਸ਼ਾਹੀ ਜੋੜੇ ਨੇ ਬਕਿੰਘਮ ਪੈਲੇਸ ਤੋਂ ਵੈਸਟਮਿੰਸਟਰ ਏਬੇ ਤੱਕ ਯਾਤਰਾ ਕੀਤੀ। ਉਹ ਬੱਘੀ ਵਿਚ ਸਵਾਰ ਹੋ ਕੇ ਤਾਜਪੋਸ਼ੀ ਵਾਲੀ ਥਾਂ 'ਤੇ ਪਹੁੰਚੇ।

ਇਹ ਵੀ ਪੜ੍ਹੋ: ਮਿਸ ਯੂਨੀਵਰਸ ਆਸਟਰੇਲੀਆ ਦੀ ਫਾਈਨਲਿਸਟ ਸਿਏਨਾ ਨਾਲ ਵਾਪਰਿਆ ਹਾਦਸਾ, 23 ਸਾਲ ਦੀ ਉਮਰ 'ਚ ਮੌਤ

PunjabKesari

ਤਾਜਪੋਸ਼ੀ ਤੋਂ ਬਾਅਦ, ਚਾਰਲਸ ਅਤੇ ਕੈਮਿਲਾ 'ਗੋਲਡ ਸਟੇਟ ਕੋਚ' ਵਿੱਚ ਬੈਠ ਕੇ ਮਹਿਲ ਵਾਪਸ ਪਰਤਣਗੇ। ਕੈਂਟਰਬਰੀ ਦੇ ਆਰਚਬਿਸ਼ਪ ਜਸਟਿਨ ਵੇਲਬੀ ਵੱਲੋਂ ਉਨ੍ਹਾਂ ਨੂੰ ਤਾਜ ਪਹਿਨਾਇਆ ਜਾਵੇਗਾ, ਜੋ ਇੰਗਲੈਂਡ ਦੇ ਰਾਜੇ ਦੀ ਸ਼ਕਤੀ ਦਾ ਪ੍ਰਤੀਕ ਹੈ। ਇਸ ਦੌਰਾਨ ਹਿੰਦੂ, ਸਿੱਖ, ਮੁਸਲਿਮ, ਬੋਧੀ ਅਤੇ ਯਹੂਦੀ ਭਾਈਚਾਰਿਆਂ ਦੇ ਧਾਰਮਿਕ ਆਗੂ ਅਤੇ ਨੁਮਾਇੰਦੇ ਵੀ ਮੌਜੂਦ ਰਹਿਣਗੇ। ਦੇਸ਼ ਦੇ ਪਹਿਲੇ ਹਿੰਦੂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਇਸ ਦੌਰਾਨ ‘ਕੁਲਸੀਓਂ ਕੀ ਬਾਈਬਲ’ ਪੁਸਤਕ ਦਾ ਸੰਦੇਸ਼ ਪੜ੍ਹ ਕੇ ਸੁਣਾਉਣਗੇ। ਇਸ ਇਤਿਹਾਸਕ ਮੌਕੇ 'ਤੇ ਭਾਰਤ ਦੀ ਨੁਮਾਇੰਦਗੀ ਉਪ ਪ੍ਰਧਾਨ ਜਗਦੀਪ ਧਨਖੜ ਅਤੇ ਉਨ੍ਹਾਂ ਦੀ ਪਤਨੀ ਡਾ: ਸੁਦੇਸ਼ ਧਨਖੜ ਕਰ ਰਹੇ ਹਨ।

ਇਹ ਵੀ ਪੜ੍ਹੋ: ਬ੍ਰਿਟੇਨ 'ਚ ਤਾਜਪੋਸ਼ੀ ਸਮਾਰੋਹ ਅੱਜ, ਉਪ ਰਾਸ਼ਟਰਪਤੀ ਧਨਖੜ ਨੇ ਲੰਡਨ 'ਚ ਕਿੰਗ ਚਾਰਲਸ III ਨਾਲ ਕੀਤੀ ਮੁਲਾਕਾਤ

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News