ਕਿਮ ਨੇ ਪ੍ਰਮਾਣੂ ਤਾਕਤ ਵਧਾਉਣ ''ਤੇ ਚਰਚਾ ਲਈ ਕੀਤੀ ਬੈਠਕ

Sunday, May 24, 2020 - 02:40 PM (IST)

ਕਿਮ ਨੇ ਪ੍ਰਮਾਣੂ ਤਾਕਤ ਵਧਾਉਣ ''ਤੇ ਚਰਚਾ ਲਈ ਕੀਤੀ ਬੈਠਕ

ਸਿਓਲ- ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਇਕ ਅਹਿਮ ਬੈਠਕ ਬੁਲਾਈ, ਜਿਸ ਵਿਚ ਦੇਸ਼ ਦੇ ਪ੍ਰਮਾਣੂ ਅਸਲੇ ਨੂੰ ਹੋਰ ਮਜ਼ਬੂਤ ਕਰਨ ਅਤੇ ਹਥਿਆਰਬੰਦ ਫੌਜ ਨੂੰ ਅਲਰਟ ਕਰਨ ਦੀ ਚਰਚਾ ਕੀਤੀ ਗਈ। ਉਹ ਤਕਰੀਬਨ 20 ਦਿਨਾਂ ਵਿਚ ਪਹਿਲੀ ਵਾਰ ਜਨਤਕ ਤੌਰ 'ਤੇ ਦਿਖਾਈ ਦਿੱਤੇ ਹਨ। ਇਸ ਤੋਂ ਪਹਿਲਾਂ ਕਿਮ ਮਈ ਦੀ ਸ਼ੁਰੂਆਤ ਵਿਚ ਪਿਯੋਂਗਯਾਂਗ ਕੋਲ ਇਕ ਕਾਰਖਾਨੇ ਦਾ ਉਦਘਾਟਨ ਕਰਦੇ ਹੋਏ ਜਨਤਕ ਰੂਪ ਤੋਂ ਨਜ਼ਰ ਆਏ ਸਨ, ਜਿਸ ਨਾਲ ਉਨ੍ਹਾਂ ਅਟਕਲਾਂ 'ਤੇ ਰੋਕ ਲਗਾ ਦਿੱਤੀ ਸੀ ਕਿ ਉਹ ਗੰਭੀਰ ਰੂਪ ਨਾਲ ਬੀਮਾਰ ਹਨ।

ਉਹ 11 ਅਪ੍ਰੈਲ ਦੇ ਬਾਅਦ ਪਹਿਲੀ ਵਾਰ ਜਨਤਕ ਰੂਪ ਤੋਂ ਦਿਖਾਈ ਦਿੱਤੇ ਸਨ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਤਦ ਤੋਂ ਹੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ, ਜਦ ਉਹ ਆਪਣੇ ਸਵਰਗਵਾਸੀ ਦਾਦਾ ਕਿਮ ਇਲ ਸੁੰਗ ਦੀ ਜਯੰਤੀ 'ਤੇ ਆਯੋਜਿਤ ਸਮਾਰੋਹ ਵਿਚ ਸ਼ਾਮਲ ਨਹੀਂ ਹੋਏ ਸਨ। ਖਾਦ ਕਾਰਖਾਨੇ ਦੇ ਉਦਘਾਟਨ ਮਗਰੋਂ ਕਿਮ ਤਕਰੀਬਨ 20 ਦਿਨ ਬਾਅਦ ਸੱਤਾਧਾਰੀ ਵਰਕਰਜ਼ ਪਾਰਟੀ ਦੇ ਕੇਂਦਰੀ ਫੌਜੀ ਵਿਭਾਗ ਦੀ ਪ੍ਰਧਾਨਤਾ ਕਰਦੇ ਹੋਏ ਸਰਵਜਨਕ ਤੌਰ 'ਤੇ ਨਜ਼ਰ ਆਏ।


author

Lalita Mam

Content Editor

Related News