ਕਿਮ ਨੇ ਚੀਨੀ ਅਧਿਕਾਰੀ ਨਾਲ ਕੀਤੀ ਮੁਲਾਕਾਤ, ਮਜ਼ਬੂਤ ਰਿਸ਼ਤਿਆਂ ਦੀ ਕੀਤੀ ਵਕਾਲਤ

Sunday, Apr 15, 2018 - 03:48 PM (IST)

ਕਿਮ ਨੇ ਚੀਨੀ ਅਧਿਕਾਰੀ ਨਾਲ ਕੀਤੀ ਮੁਲਾਕਾਤ, ਮਜ਼ਬੂਤ ਰਿਸ਼ਤਿਆਂ ਦੀ ਕੀਤੀ ਵਕਾਲਤ

ਸਿਓਲ (ਏ.ਐਫ.ਪੀ.)- ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਪਿਓਂਗਯਾਂਗ ਵਿਚ ਚੀਨ ਦੇ ਇਕ ਚੋਟੀ ਦੇ ਅਧਿਕਾਰੀ ਨਾਲ ਨਿੱਜੀ ਤੌਰ ਉੱਤੇ ਮੁਲਾਕਾਤ ਕੀਤੀ ਅਤੇ ਬੀਜਿੰਗ ਨਾਲ ਮਜ਼ਬੂਤ ਰਿਸ਼ਤਿਆਂ ਦੀ ਵਕਾਲਤ ਕੀਤੀ। ਸਰਕਾਰੀ ਮੀਡੀਆ ਨੇ ਦੱਸਿਆ ਕਿ ਕਿਮ ਨੇ ਚੀਨੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਕੌਮਾਂਤਰੀ ਵਿਭਾਗ ਦੇ ਮੁਖੀ ਸੋਂਗ ਤਾਓ ਨਾਲ ਮੁਲਾਕਾਤ ਕੀਤੀ। ਸੋਂਗ ਵਸੰਤ ਮਹਾਉਤਸਵ ਵਿਚ ਸ਼ਿਰਕਤ ਕਰਨ ਉੱਤਰੀ ਕੋਰੀਆ ਆਏ ਕਲਾ ਸਮੂਹ ਦੀ ਅਗਵਾਈ ਕਰ ਰਹੇ ਹਨ। ਕਿਮ ਦੀ ਅਚਾਨਕ ਬੀਜਿੰਗ ਯਾਤਰਾ ਦੇ ਕੁਝ ਹਫਤੇ ਬਾਅਦ ਹੀ ਇਹ ਵਫਦ ਇਥੇ ਪਹੁੰਚਿਆ। ਕਿਮ ਅਤੇ ਸ਼ੀ ਦੀ ਮੁਲਾਕਾਤ ਨੇ ਆਪਸੀ ਰਿਸ਼ਤੇ ਦਰੁਸਤ ਕਰਨ ਦਾ ਸੰਕੇਤ ਦਿੱਤਾ ਸੀ ਜੋ ਰਣਨੀਤੀ ਦੇ ਬਹੁਆਯਾਮੀ ਮੌਕਾ ਪੈਦਾ ਕਰ ਸਕਦਾ ਹੈ। ਉੱਤਰੀ ਕੋਰੀਆ ਦੀ ਅਧਿਕਾਰਤ ਨਿਊਜ਼ ਏਜੰਸੀ ਦੇ ਸੀ.ਐਨ.ਏ. ਨੇ ਕਿਹਾ ਕਿ ਕਿਮ ਨੇ ਸੋਂਗ ਅਤੇ ਵਫਦ ਦੀ ਸ਼ਨੀਵਾਰ ਨੂੰ ਮੀਟਿੰਗ ਵਿਚ ਸਵਾਗਤ ਕੀਤਾ, ਜਿਥੇ ਸੋਂਗ ਨੇ ਸ਼ੀ ਵਲੋਂ ਉਨ੍ਹਾਂ ਦਾ ਧੰਨਵਾਦ ਕੀਤਾ। ਕੇ.ਸੀ.ਐਨ.ਏ. ਨੇ ਕਿਹਾ ਕਿ ਦੋਹਾਂ ਨੇ ਆਪਣੀਆਂ ਪਾਰਟੀਆਂ ਅਤੇ ਕੌਮਾਂਤਰੀ ਸਥਿਤੀ ਨਾਲ ਜੁੜੇ ਰਸਮੀ ਮਹੱਤਵਪੂਰਨ ਵਿਸ਼ਿਆਂ ਉੱਤੇ ਡੂੰਘਾ ਵਿਚਾਰ-ਵਟਾਂਦਰਾ ਕੀਤਾ। ਕਿਮ ਦੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ ਨਾਲ ਇਸ ਮਹੀਨੇ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਅਗਲੇ ਮਹੀਨੇ ਮਿਲਣ ਦੀ ਵੀ ਸੰਭਾਵਨਾ ਹੈ।


Related News