ਕਿਮ ਜੋਂਗ ਨੇ ਦਿੱਤਾ ਪਿਯੋਂਗਯਾਂਗ ''ਚ ਟਰੰਪ ਨਾਲ ਮੁਲਾਕਾਤ ਦਾ ਪ੍ਰਸਤਾਵ
Monday, Sep 16, 2019 - 10:32 AM (IST)

ਟੋਕੀਓ— ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਪਿਯੋਂਗਯਾਂਗ 'ਚ ਮੁਲਾਕਾਤ ਕਰਨ ਦਾ ਪ੍ਰਸਤਾਵ ਦਿੱਤਾ ਹੈ। ਦੱਖਣੀ ਕੋਰੀਆ ਦੇ ਸਮਾਚਾਰ ਪੱਤਰ ਦੀ ਰਿਪੋਰਟ ਮੁਤਾਬਕ ਕਿਮ ਨੇ ਅਗਸਤ 'ਚ ਟਰੰਪ ਨੂੰ ਇਸ ਮੁਲਾਕਾਤ ਦਾ ਪ੍ਰਸਤਾਵ ਦਿੱਤਾ ਸੀ। ਇਸ ਤੋਂ ਪਹਿਲਾਂ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਇਸ ਸਾਲ ਕਿਮ ਨਾਲ ਮੁਲਾਕਾਤ ਕਰਨਗੇ ਪਰ ਉਨ੍ਹਾਂ ਨੇ ਮੁਲਾਕਾਤ ਦੀ ਥਾਂ ਨਹੀਂ ਦੱਸੀ ਸੀ।
ਉੱਤਰੀ ਕੋਰੀਆ ਦੀ ਸਰਕਾਰ ਅਮਰੀਕਾ ਨਾਲ ਸਤੰਬਰ ਦੇ ਅਖੀਰ 'ਚ ਗੱਲਬਾਤ ਕਰਨਾ ਚਾਹੁੰਦੀ ਹੈ। ਮੁਲਾਕਾਤ ਦੀ ਚਰਚਾ ਵਿਚਕਾਰ ਹੀ ਉੱਤਰੀ ਕੋਰੀਆ ਲਗਾਤਾਰ ਮਿਜ਼ਾਇਲ ਟੈਸਟ ਵੀ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਟਰੰਪ ਅਤੇ ਕਿਮ ਵਿਚਕਾਰ ਜੂਨ 2018 ਤੋਂ ਲੈ ਕੇ ਹੁਣ ਤਕ 3 ਬੈਠਕਾਂ ਹੋ ਚੁੱਕੀਆਂ ਹਨ।