ਕਿਮ ਜੋਂਗ ਦਾ ਫੁੱਟਿਆ ਗੁੱਸਾ, 30 ਅਧਿਕਾਰੀਆਂ ਨੂੰ ਦਿੱਤੀ ਫਾਂਸੀ

Wednesday, Sep 04, 2024 - 11:27 AM (IST)

ਕਿਮ ਜੋਂਗ ਦਾ ਫੁੱਟਿਆ ਗੁੱਸਾ, 30 ਅਧਿਕਾਰੀਆਂ ਨੂੰ ਦਿੱਤੀ ਫਾਂਸੀ

ਪਿਓਂਗਯਾਂਗ: ਉੱਤਰੀ ਕੋਰੀਆ ਦੇ ਸੁਪਰੀਮ ਲੀਡਰ ਕਿਮ ਜੋਂਗ ਉਨ ਦਾ ਦੇਸ਼ ਹਾਲ ਹੀ ਵਿੱਚ ਭਿਆਨਕ ਹੜ੍ਹ ਨਾਲ ਜੂਝ ਰਿਹਾ ਹੈ। ਇਸ ਹੜ੍ਹ ਨੂੰ ਰੋਕਣ 'ਚ ਨਾਕਾਮ ਰਹਿਣ 'ਤੇ ਕਿਮ ਜੋਂਗ ਨੇ 30 ਉੱਚ ਅਧਿਕਾਰੀਆਂ ਨੂੰ ਫਾਂਸੀ ਦੇ ਦਿੱਤੀ ਹੈ। ਵਿਨਾਸ਼ਕਾਰੀ ਹੜ੍ਹ ਨੇ ਚਾਗਾਂਗ ਸੂਬੇ ਦੇ ਕੁਝ ਹਿੱਸਿਆਂ ਨੂੰ ਤਬਾਹ ਕਰ ਦਿੱਤਾ, ਜਿਸ ਨਾਲ 4,000 ਤੋਂ ਵੱਧ ਉੱਤਰੀ ਕੋਰੀਆਈ ਮਾਰੇ ਗਏ। ਦੱਖਣੀ ਕੋਰੀਆ ਦੇ ਨਿਊਜ਼ ਆਉਟਲੈਟ ਚੋਸੁਨ ਟੀਵੀ ਅਨੁਸਾਰ ਉੱਤਰੀ ਕੋਰੀਆ ਦੇ ਅਧਿਕਾਰੀਆਂ ਨੇ ਕਿਹਾ, "ਜਿਨ੍ਹਾਂ ਲੋਕਾਂ ਨੇ ਅਸਵੀਕਾਰਨਯੋਗ ਜਾਨੀ ਨੁਕਸਾਨ ਵਧਾਇਆ ਹੈ, ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।"

ਰਿਪੋਰਟਾਂ ਅਨੁਸਾਰ, ਹੜ੍ਹ ਪ੍ਰਭਾਵਿਤ ਖੇਤਰ ਵਿੱਚ ਪਿਛਲੇ ਮਹੀਨੇ ਦੇ ਅਖੀਰ ਵਿੱਚ ਇੱਕੋ ਸਮੇਂ 20-30 ਪ੍ਰਮੁੱਖ ਪਾਰਟੀ ਹਸਤੀਆਂ ਨੂੰ ਮਾਰ ਦਿੱਤਾ ਗਿਆ। ਇਸ ਤੋਂ ਇਲਾਵਾ ਚਾਂਗਾਂਗ ਸੂਬੇ ਦੇ ਬਰਖ਼ਾਸਤ ਪਾਰਟੀ ਸਕੱਤਰ ਕਾਂਗ ਬੋਂਗ-ਹੂਨ ਵੀ ਇਸ ਸਥਿਤੀ ਵਿਚ ਫਸ ਗਏ ਹਨ। ਉੱਤਰੀ ਕੋਰੀਆ ਦੀ ਕੇਂਦਰੀ ਸਮਾਚਾਰ ਏਜੰਸੀ (ਕੇ.ਸੀ.ਐਨ.ਏ) ਅਨੁਸਾਰ, ਕਿਮ ਜੋਂਗ-ਉਨ ਨੇ ਅਧਿਕਾਰੀਆਂ ਨੂੰ ਉਨ੍ਹਾਂ ਲੋਕਾਂ ਨੂੰ ਸਖ਼ਤ ਸਜ਼ਾ ਦੇਣ ਲਈ ਕਿਹਾ ਹੈ ਜਿਨ੍ਹਾਂ ਨੇ ਤਬਾਹੀ ਨੂੰ ਰੋਕਣ ਲਈ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਵਿਆਹ ਦਾ ਪ੍ਰਸਤਾਵ ਠੁਕਰਾਉਣ 'ਤੇ ਪਿਤਾ ਸਾਹਮਣੇ ਔਰਤ ਦਾ ਕਤਲ

ਹੜ੍ਹ ਕਾਰਨ ਭਾਰੀ ਤਬਾਹੀ

ਉੱਤਰੀ ਕੋਰੀਆ ਵਿੱਚ ਜੁਲਾਈ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹ ਦੀ ਸਥਿਤੀ ਦੇਖਣ ਨੂੰ ਮਿਲੀ। ਇਸ ਨਾਲ 4000 ਤੋਂ ਵੱਧ ਘਰ ਪ੍ਰਭਾਵਿਤ ਹੋਏ। 5000 ਲੋਕਾਂ ਨੂੰ ਅਲੱਗ-ਥਲੱਗ ਕਰ ਦਿੱਤਾ ਗਿਆ। ਕਿਮ ਜੋਂਗ ਨੇ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨਿਰੀਖਣ ਕੀਤਾ ਸੀ। ਇਸ ਸਬੰਧੀ ਵੀਡੀਓ ਫੁਟੇਜ ਸਾਹਮਣੇ ਆਈ ਹੈ। ਕੇ.ਸੀ.ਐਨ.ਏ ਅਨੁਸਾਰ ਬੱਚਿਆਂ, ਬਜ਼ੁਰਗਾਂ ਅਤੇ ਦਿਵਿਆਂਗ ਸੈਨਿਕਾਂ ਸਮੇਤ 15,400 ਤੋਂ ਵੱਧ ਲੋਕਾਂ ਨੂੰ ਪਿਓਂਗਯਾਂਗ ਸਹੂਲਤ ਵਿੱਚ ਰੱਖਿਆ ਗਿਆ ਹੈ। ਕਿਮ ਜੋਂਗ ਉਨ ਨੇ ਕਿਹਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਮੁੜ ਨਿਰਮਾਣ ਲਈ ਦੋ ਤੋਂ ਤਿੰਨ ਮਹੀਨੇ ਲੱਗਣਗੇ। ਕਿਮ ਜੋਂਗ ਉਨ ਨੇ ਕਿਹਾ ਕਿ ਸੂਬੇ ਦੇ ਕੁਝ ਹਿੱਸਿਆਂ ਨੂੰ ਵਿਸ਼ੇਸ਼ ਆਫ਼ਤ ਐਮਰਜੈਂਸੀ ਜ਼ੋਨ ਘੋਸ਼ਿਤ ਕੀਤਾ ਗਿਆ ਹੈ।

ਜੰਗਲਾਂ ਦੀ ਕਟਾਈ ਕਾਰਨ ਹੜ੍ਹ ਵਧ ਰਹੇ 

ਉੱਤਰੀ ਕੋਰੀਆ ਵਿੱਚ ਹੜ੍ਹ ਕੋਈ ਨਵੀਂ ਗੱਲ ਨਹੀਂ ਹੈ। ਪਹਾੜਾਂ ਵਿੱਚ ਵੱਡੇ ਪੱਧਰ ’ਤੇ ਜੰਗਲਾਂ ਦੀ ਕਟਾਈ ਕਾਰਨ ਇਹ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ। ਕੇਸੀਐਨਏ ਦੀ ਰਿਪੋਰਟ ਮੁਤਾਬਕ ਕਿਮ ਜੋਂਗ ਨੇ ਇਸ ਤੋਂ ਪਹਿਲਾਂ ਉਨ੍ਹਾਂ ਰਿਪੋਰਟਾਂ 'ਤੇ ਹਮਲਾ ਕੀਤਾ ਸੀ, ਜਿਸ 'ਚ ਮਰਨ ਵਾਲਿਆਂ ਦੀ ਗਿਣਤੀ 1000-1500 ਤੋਂ ਵੱਧ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ। ਕਿਮ ਜੋਂਗ ਮੁਤਾਬਕ ਇਹ ਖ਼ਬਰ ਉਨ੍ਹਾਂ ਨੂੰ ਬਦਨਾਮ ਕਰਨ ਲਈ ਫੈਲਾਈ ਗਈ ਸੀ। ਇਸ ਦੌਰਾਨ ਉੱਤਰੀ ਕੋਰੀਆ ਆਪਣੇ ਸੈਰ-ਸਪਾਟਾ ਅਤੇ ਆਰਥਿਕਤਾ ਨੂੰ ਵਧਾਉਣ ਲਈ ਆਪਣੇ ਦਰਵਾਜ਼ੇ ਖੋਲ੍ਹਣ 'ਤੇ ਵਿਚਾਰ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News