ਈਰਾਨ ਨੇ ਸੰਯੁਕਤ ਰਾਸ਼ਟਰ ਦੇ ਪ੍ਰਮਾਣੂ ਪ੍ਰਸਤਾਵ ਨੂੰ ਕੀਤਾ ਖਾਰਿਜ, ਕਾਰਵਾਈ ਦੀ ਦਿੱਤੀ ਧਮਕੀ

Saturday, Nov 22, 2025 - 12:19 PM (IST)

ਈਰਾਨ ਨੇ ਸੰਯੁਕਤ ਰਾਸ਼ਟਰ ਦੇ ਪ੍ਰਮਾਣੂ ਪ੍ਰਸਤਾਵ ਨੂੰ ਕੀਤਾ ਖਾਰਿਜ, ਕਾਰਵਾਈ ਦੀ ਦਿੱਤੀ ਧਮਕੀ

ਤਹਿਰਾਨ (ਭਾਸ਼ਾ)- ਈਰਾਨ ਦੇ ਵਿਦੇਸ਼ ਮੰਤਰਾਲਾ ਨੇ ਸੰਯੁਕਤ ਰਾਸ਼ਟਰ ਪ੍ਰਮਾਣੂ ਨਿਗਰਾਨੀ ਸੰਸਥਾ ਦੇ ਸੰਚਾਲਨ ਮੰਡਲ ਦੇ ਪ੍ਰਸਤਾਵ ਨੂੰ ‘ਈਰਾਨ ਵਿਰੋਧੀ’ ਦੱਸਿਆ ਅਤੇ ਜਵਾਬੀ ਕਾਰਵਾਈ ਦੀ ਧਮਕੀ ਦਿੱਤੀ।

ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈ. ਏ. ਈ. ਏ.) ਨੇ ਮੰਗ ਕੀਤੀ ਕਿ ਈਰਾਨ ਏਜੰਸੀ ਨਾਲ ਪੂਰਨ ਸਹਿਯੋਗ ਕਰੇ ਅਤੇ ਹਥਿਆਰ ਬਣਾਉਣ ਦੇ ਪੱਧਰ ਦੇ ਆਪਣੇ ਯੂਰੇਨੀਅਮ ਭੰਡਾਰ ਬਾਰੇ ‘ਸਟੀਕ ਜਾਣਕਾਰੀ’ ਪ੍ਰਦਾਨ ਕਰੇ ਅਤੇ ਆਪਣੇ ਨਿਰੀਖਕਾਂ ਨੂੰ ਈਰਾਨੀ ਪ੍ਰਮਾਣੂ ਸਥਾਨਾਂ ਤੱਕ ਪਹੁੰਚ ਪ੍ਰਦਾਨ ਕਰੇ।

ਸ਼ੁੱਕਰਵਾਰ ਨੂੰ ਇਕ ਰਿਪੋਰਟ ’ਚ ਵਿਦੇਸ਼ ਮੰਤਰਾਲਾ ਦੇ ਬੁਲਾਰੇ ਇਸਮਾਇਲ ਬਘਾਈ ਦੇ ਹਵਾਲੇ ਨਾਲ ਕਿਹਾ ਗਿਆ ਕਿ ਈਰਾਨ ਨੇ ਵਿਅਨਾ ਸਥਿਤ ਆਈ. ਏ. ਈ. ਏ. ਨੂੰ ਇਕ ਪੱਤਰ ’ਚ ਸੂਚਿਤ ਕੀਤਾ ਹੈ ਕਿ ਕਾਹਿਰਾ ’ਚ ਕੀਤੇ ਗਏ ਸਮਝੌਤੇ ਨੂੰ ਖ਼ਤਮ ਕਰਨ ਤੋਂ ਇਲਾਵਾ ਈਰਾਨ ਸਰਕਾਰ ਵੀਰਵਾਰ ਦੇ ਪ੍ਰਸਤਾਵ ਦੇ ਜਵਾਬ ’ਚ ‘ਹੋਰ ਕਾਰਵਾਈ’ ਕਰ ਸਕਦੀ ਹੈ।


author

cherry

Content Editor

Related News