ਭਾਰਤ ’ਚ ਲਗਭਗ 30 ਫੀਸਦੀ ਔਰਤਾਂ ਆਪਣੇ ਸਾਥੀ ਦੀ ਹਿੰਸਾ ਦਾ ਸ਼ਿਕਾਰ

Saturday, Nov 22, 2025 - 11:46 AM (IST)

ਭਾਰਤ ’ਚ ਲਗਭਗ 30 ਫੀਸਦੀ ਔਰਤਾਂ ਆਪਣੇ ਸਾਥੀ ਦੀ ਹਿੰਸਾ ਦਾ ਸ਼ਿਕਾਰ

ਜੇਨੇਵਾ- ਭਾਰਤ ’ਚ ਸਾਲ 2023 ਵਿਚ 15-49 ਸਾਲ ਉਮਰ ਵਰਗ ਦੀਆਂ 5 ’ਚੋਂ ਜ਼ਿਆਦਾ ਭਾਵ ਲਗਭਗ 20 ਫ਼ੀਸਦੀ ਔਰਤਾਂ ਨੂੰ ਆਪਣੇ ਸਾਥੀ ਦੀ ਹਿੰਸਾ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਲਗਭਗ 30 ਫ਼ੀਸਦੀ ਔਰਤਾਂ ਆਪਣੇ ਜੀਵਨਕਾਲ ’ਚ ਅਜਿਹੀ ਹਿੰਸਾ ਤੋਂ ਪ੍ਰਭਾਵਿਤ ਹੋਈਆਂ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦੀ ਇਕ ਨਵੀਂ ਗਲੋਬਲ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਦੁਨੀਆ ਭਰ ’ਚ ਲਗਭਗ 3 ’ਚੋਂ ਇਕ ਵਿਅਕਤੀ ਭਾਵ ਲਗਭਗ 84 ਕਰੋੜ ਲੋਕ ਆਪਣੇ ਜੀਵਨਕਾਲ ’ਚ ਸਾਥੀ ਜਾਂ ਜਿਨਸੀ ਹਿੰਸਾ ਦਾ ਸ਼ਿਕਾਰ ਹੋਏ ਹਨ ਅਤੇ ਇਹ ਅੰਕੜਾ ਸਾਲ 2000 ਤੋਂ ਬਾਅਦ ਨਹੀਂ ਬਦਲਿਆ ਹੈ। ਇਸ ’ਚ ਕਿਹਾ ਗਿਆ ਹੈ ਕਿ ਦੁਨੀਆ ਭਰ ’ਚ 15-49 ਸਾਲ ਦੀ ਉਮਰ ਦੀਆਂ 8.4 ਫ਼ੀਸਦੀ ਔਰਤਾਂ ਨੂੰ ਗੈਰ-ਸਾਥੀ ਦੁਆਰਾ ਜਿਨਸੀ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ।

ਭਾਰਤ ’ਚ ਅਨੁਮਾਨ 15 ਸਾਲ ਅਤੇ ਇਸ ਤੋਂ ਵੱਧ ਉਮਰ ਵਰਗ ਦੀਆਂ ਲਗਭਗ 4 ਫ਼ੀਸਦੀ ਔਰਤਾਂ ਨੂੰ ਗੈਰ-ਸਾਥੀ ਦੁਆਰਾ ਜਿਨਸੀ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਰਿਪੋਰਟ 168 ਦੇਸ਼ਾਂ ’ਤੇ ਆਧਾਰਿਤ ਹੈ ਅਤੇ ਇਹ ‘2000 ਅਤੇ 2023 ’ਚ ਕੀਤੇ ਗਏ ਸਰਵੇਖਣਾਂ ਅਤੇ ਅਧਿਐਨਾਂ ਤੋਂ ਪ੍ਰਾਪਤ ਅੰਕੜਿਆਂ ਦੀ ਇਕ ਵਿਆਪਕ ਸਮੀਖਿਆ’ ਹੈ।

ਇਹ ਵੀ ਪੜ੍ਹੋ : ਕੀ ਤੁਹਾਨੂੰ ਪਤਾ ਹੈ Jeans 'ਚ ਦਿਖਾਈ ਦੇਣ ਵਾਲੀ ਇਸ ਛੋਟੀ ਜੇਬ ਦਾ ਰਾਜ਼? ਇਹ ਰਹੀ ਅਸਲ ਵਜ੍ਹਾ

 


author

DIsha

Content Editor

Related News