ਬੱਚਿਆਂ ਨੂੰ ਲੱਗੇਗੀ ਕੋਰੋਨਾ ਵੈਕਸੀਨ, ਫਾਈਜ਼ਰ ਤੇ ਬਾਇਓ-ਐੱਨ-ਟੈੱਕ ਨੇ ਸ਼ੁਰੂ ਕੀਤੇ ਪ੍ਰੀਖਣ

Tuesday, May 04, 2021 - 03:15 AM (IST)

ਬੱਚਿਆਂ ਨੂੰ ਲੱਗੇਗੀ ਕੋਰੋਨਾ ਵੈਕਸੀਨ, ਫਾਈਜ਼ਰ ਤੇ ਬਾਇਓ-ਐੱਨ-ਟੈੱਕ ਨੇ ਸ਼ੁਰੂ ਕੀਤੇ ਪ੍ਰੀਖਣ

ਰੋਮ/ਬਰਲਿਨ - ਦੁਨੀਆ ਭਰ ਨੂੰ ਪਰੇਸ਼ਾਨ ਕਰ ਰਹੀ ਕੋਰੋਨਾ ਵਾਇਰਸ ਮਹਾਮਾਰੀ ਨਾਲ ਬੱਚਿਆਂ ਦੀ ਸੁਰੱਖਿਆ ਲਈ ਵੈਕਸੀਨ ਜਲਦ ਆਉਣ ਦੀ ਉਮੀਦ ਹੈ। ਯੂਰਪੀਨ ਸੰਘ ਦੇ ਦਵਾਈ ਕੰਟਰੋਲ ਕਰਨ ਵਾਲਾ ਵਿਭਾਗ ਨੇ ਬੱਚਿਆਂ ਲਈ ਫਾਈਜ਼ਰ-ਬਾਇਓ-ਐੱਨ-ਟੈੱਕ ਵੱਲੋਂ ਵਿਕਸਤ ਕੀਤੇ ਗਏ ਟੀਕੇ ਦਾ ਆਕਲਨ ਕਰਨਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਵਿਚ ਵੀ ਅਜਿਹਾ ਹੀ ਪ੍ਰੀਖਣ ਸ਼ੁਰੂ ਹੋ ਚੁੱਕਿਆ ਹੈ।

ਇਹ ਵੀ ਪੜ੍ਹੋ - ਫਿਲੀਪੀਨ ਦੇ ਮੰਤਰੀ ਨੇ ਚੀਨ ਨੂੰ ਕੱਢੀ 'ਗਾਲ', ਕਿਹਾ- ਹੁਣੇ ਖਾਲੀ ਕਰੋ ਸਾਡਾ ਟਾਪੂ

ਕੋਰੋਨਾ ਵਾਇਰਸ ਨਾਲ ਹਰ ਉਮਰ ਦੇ ਲੋਕ ਇਨਫੈਕਟਡ ਹੋ ਰਹੇ ਹਨ। ਇਸ ਮਹਾਮਾਰੀ ਨੂੰ ਖਤਮ ਕਰਨ ਕਰਨ ਲਈ ਫਿਲਹਾਲ ਜਿਹੜੇ ਟੀਕੇ ਬਣਾਏ ਗਏ ਹਨ ਉਹ ਸਿਰਫ ਬਾਲਗਾਂ ਲਈ ਹਨ। ਜਲਦ ਹੀ ਬੱਚਿਆਂ ਲਈ ਵੀ ਇਸ ਘਾਤਕ ਬੀਮਾਰੀ ਤੋਂ ਬਚਣ ਲਈ ਵੈਕਸੀਨ ਆ ਜਾਵੇਗੀ।

ਇਹ ਵੀ ਪੜ੍ਹੋ - ਗੂਗਲ ਦੇ CEO ਸੁੰਦਰ ਪਿਚਾਈ ਨੇ ਕਿਹਾ, 'ਕੋਰੋਨਾ ਕਾਰਣ ਭਾਰਤ ਦੇ ਹਾਲਾਤ ਹੋਰ ਖਰਾਬ ਹੋ ਸਕਦੇ'

ਜਰਮਨੀ ਦੀ ਦਵਾਈ ਕੰਪਨੀ ਬਾਇਓ-ਐੱਨ-ਟੈੱਕ ਦਾ ਆਖਣਾ ਹੈ ਕਿ ਉਹ ਯੂਰਪ ਵਿਚ 12 ਤੋਂ 15 ਸਾਲ ਦੇ ਬੱਚਿਆਂ ਲਈ ਜੂਨ ਵਿਚ ਕੋਰੋਨਾ ਦੀ ਵੈਕਸੀਨ ਲਾਂਚ ਕਰੇਗੀ। ਕੰਪਨੀ ਦੀ ਵੈਕਸੀਨ ਦਾ ਈ. ਯੂ. ਨੇ ਆਕਲਨ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਫਾਈਜ਼ਰ ਅਤੇ ਉਸ ਦੀ ਸਹਿਯੋਗੀ ਜਰਮਨ ਕੰਪਨੀ ਬਾਇਓ-ਐੱਨ-ਟੈੱਕ ਨੇ ਇਸੇ ਸਾਲ ਮਾਰਚ ਦੇ ਆਖਿਰ ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ ਉਸ ਦੀ ਕੋਵਿਡ-19 12 ਸਾਲ ਉਮਰ ਤੋਂ ਵੱਡੀ ਉਮਰ ਦੇ ਬੱਚਿਆਂ ਲਈ ਵੀ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਬਾਲਗਾਂ ਜੇ ਵਾਂਗ ਹੀ ਕੋਰੋਨਾ ਵਾਇਰਸ ਮਹਾਮਾਰੀ ਦਾ ਅਸਰ ਰੋਕਣ ਵਿਚ ਕਾਰਗਰ ਹੈ। ਕੰਪਨੀ ਨੇ 12 ਤੋਂ 15 ਸਾਲ ਦੀ ਉਮਰ ਵਾਲ 2260 ਅਮਰੀਕੀ ਵਾਲੰਟੀਅਰਸ ਨੂੰ ਕੋਰੋਨਾ ਵੈਕਸੀਨ ਦੇਣ ਤੋਂ ਬਾਅਦ ਸਾਹਮਣੇ ਆਏ ਪਹਿਲੇ ਡਾਟਾ ਦੇ ਆਧਾਰ 'ਤੇ ਇਹ ਦਾਅਵਾ ਕੀਤਾ ਹੈ।

ਇਹ ਵੀ ਪੜ੍ਹੋ - ਰੂਸੀ ਮਾਡਲ ਨੇ ਬਾਲੀ 'ਚ ਪਵਿੱਤਰ ਜਵਾਲਾਮੁਖੀ ਉਪਰ ਬਣਾਈ ਪੋਰਨ ਵੀਡੀਓ, ਮਚਿਆ ਹੜਕੰਪ

ਫਾਈਜ਼ਰ ਦਾ ਇਹ ਦਾਅਵਾ ਸਕੂਲਾਂ ਵਿਚ ਬੱਚਿਆਂ ਦੀ ਵਾਪਸੀ ਦੀ ਦਿਸ਼ਾ ਵਿਚ ਅਹਿਮ ਮੰਨਿਆ ਜਾ ਰਿਹਾ ਹੈ। ਫਾਈਜ਼ਰ ਦੇ ਸੀ. ਈ. ਓ. ਅਲਬਰਅ ਬੌਰਲਾ ਨੇ ਆਖਿਆ ਕਿ ਉਨ੍ਹਾਂ ਦੀ ਕੰਪਨੀ ਜਲਦ ਹੀ 12 ਸਾਲ ਤੋਂ ਵੱਡੀ ਉਮਰ ਦੇ ਬੱਚਿਆਂ ਲਈ ਵੈਕਸੀਨ ਦੀ ਵਰਤੋਂ ਦੀ ਐਮਰਜੈਂਸੀ ਮਨਜ਼ੂਰੀ ਮੰਗਣ ਲਈ ਯੂ. ਐੱਸ. ਐੱਫ. ਡੀ. ਏ. ਅਤੇ ਯੂਰਪੀਨ ਰੈਗੂਲੇਟਰੀ ਕੋਲ ਅਰਜ਼ੀ ਦਾਖਲ ਕਰੇਗੀ।

ਇਹ ਵੀ ਪੜ੍ਹੋ - ਭਾਰਤ ਤੋਂ USA ਆਉਣ ਵਾਲਿਆਂ 'ਤੇ ਰੋਕ, ਵਿਦਿਆਰਥੀਆਂ ਤੇ ਪੱਤਰਕਾਰਾਂ ਨੂੰ ਰਹੇਗੀ ਛੋਟ


author

Khushdeep Jassi

Content Editor

Related News