ਮਿਸ ਇੰਡੀਆ ਵਰਲਡਵਾਈਡ ਸੁੰਦਰਤਾ ਮੁਕਾਬਲੇ 'ਚ ਭਾਰਤੀ ਮੂਲ ਦੀ ਖੁਸ਼ੀ ਪਟੇਲ ਰਹੀ ਜੇਤੂ
Saturday, Jul 16, 2022 - 12:41 PM (IST)
 
            
            ਨਿਊਜਰਸੀ (ਰਾਜ ਗੋਗਨਾ)— ਬੀਤੇ ਦਿਨ ਅਮਰੀਕਾ ਦੇ ਸੂਬੇ ਨਿਊਜਰਸੀ 'ਚ ਮਿਸ ਇੰਡੀਆ ਵਰਲਡਵਾਈਡ ਸੁੰਦਰਤਾ ਮੁਕਾਬਲੇ 'ਚ ਭਾਰਤੀ ਮੂਲ ਦੀ ਖੁਸ਼ੀ ਪਟੇਲ ਜੇਤੂ ਰਹੀ। ਖੁਸ਼ੀ ਪਟੇਲ ਮਿਸ ਇੰਡੀਆ ਵਰਲਡਵਾਈਡ 2022 ਮੁਕਾਬਲਾ ਜਿੱਤਣ ਵਾਲੀ ਫਲੋਰੀਡਾ ਦੀ ਪਹਿਲੀ ਔਰਤ ਹੈ। ਖੁਸ਼ੀ ਪਟੇਲ ਅਮਰੀਕਾ ਵਿਚ ਯੂਨੀਵਰਸਿਟੀ ਆਫ ਸੈਂਟਰਲ ਫਲੋਰੀਡਾ ਵਿੱਚ ਤੀਜੇ ਸਾਲ ਦੀ ਪ੍ਰੀ-ਮੈੱਡ ਦੀ ਵਿਦਿਆਰਥਣ ਹੈ। ਮਿਸ ਇੰਡੀਆ ਵਰਲਡਵਾਈਡ-2022 ਦਾ ਇਹ ਮੁਕਾਬਲਾ ਅਮਰੀਕਾ ਦੇ ਰਾਜ ਨਿਊਜਰਸੀ ਦੇ ਭਾਰਤੀ ਰੈਸਟੋਰੈਂਟ ਰਾਇਲ ਅਲਬਰਟ ਪੈਲੇਸ ਫੋਰਡ (ਨਿਊਜਰਸੀ) ਵਿੱਚ ਆਯੋਜਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਦੁਨੀਆ ਦਾ ਸਭ ਤੋਂ ਰਹੱਸਮਈ ਪਿੰਡ, ਜਿਥੇ ਇਨਸਾਨ ਤੋਂ ਲੈ ਕੇ ਜਾਨਵਰ ਤੱਕ ਹਰ ਕੋਈ ਅੰਨ੍ਹਾ
ਇਸ ਮੁਕਾਬਲੇ ਵਿੱਚ ਖੁਸ਼ੀ ਪਟੇਲ ਜੇਤੂ ਰਹੀ। ਉਸ ਦੇ ਪਿਤਾ ਭਾਵੇਸ਼ ਕੁਮਾਰ ਪਟੇਲ ਨੇ ਆਪਣੀ ਧੀ ਖੁਸ਼ੀ ਪਟੇਲ ਦੀ ਇਸ ਜਿੱਤ 'ਤੇ ਕਿਹਾ ਕਿ ਸਾਡੇ ਪਰਿਵਾਰ ਸਮੇਤ ਪੂਰੇ ਪਟੇਲ ਭਾਈਚਾਰੇ ਨੂੰ ਉਸ 'ਤੇ ਮਾਣ ਹੈ। ਇਹ ਪਰਿਵਾਰ ਅਮਰੀਕਾ ਦੇ ਸੂਬੇ ਓਰਲੈਂਡੋ ਵਿੱਚ ਰਹਿੰਦਾ ਹੈ। ਉੱਥੇ ਦੇ ਮੇਅਰ ਬੱਡੀ ਡਾਇਰ ਨੇ ਵੀ ਖੁਸ਼ੀ ਦੀ ਇਸ ਦੀ ਜਿੱਤ 'ਤੇ ਪਟੇਲ ਪਰਿਵਾਰ ਨੂੰ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਆਪਸ 'ਚ ਟਕਰਾਏ 20 ਦੇ ਕਰੀਬ ਵਾਹਨ, 5 ਲੋਕਾਂ ਦੀ ਦਰਦਨਾਕ ਮੌਤ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            