ਖਸ਼ੋਗੀ ਹੱਤਿਆ ਵਿਵਾਦ : ਸਾਊਦੀ ਅਰਬ ''ਚ ਤੁਰਕੀ ਦਾ ਬਾਇਕਾਟ ਕਰਨ ਦੀ ਮੰਗ ਤੇਜ਼

07/11/2019 9:41:03 PM

ਰਿਆਦ - 'ਵਾਸ਼ਿੰਗਟਨ ਪੋਸਟ' ਦੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਤੋਂ ਬਾਅਦ ਸਾਊਦੀ ਅਰਬ ਅਤੇ ਤੁਰਕੀ ਦੇ ਸਬੰਧ ਹੋਰ ਵਿਗੜਦੇ ਜਾ ਰਹੇ ਹਨ। ਤੇਲ ਸਮਰੱਥ ਸਾਊਦੀ ਅਰਬ 'ਚ 'ਹਾਲੀਡੇਅ ਮੈਗਨੇਟ' ਤੁਰਕੀ ਦਾ ਬਾਇਕਾਟ ਕਰਨ ਦੀ ਮੰਗ ਵਧਦੀ ਜਾ ਰਹੀ ਹੈ। ਲੰਬੇ ਸਮੇਂ ਤੋਂ ਭੂ-ਰਾਜਨੀਤੀ ਦੇ ਵਿਰੋਧੀ ਰਹੇ 2 ਸੁੰਨੀ ਮੁਸਲਿਮ ਦਿੱਗਜ਼ਾਂ ਦੇ ਰਿਸ਼ਤੇ ਇਸਤਾਨਬੁਲ 'ਚ ਸਥਿਤ ਸਾਊਦੀ ਅਰਬ ਦੇ ਵਣਜ ਦੂਤਘਰ 'ਚ ਖਸ਼ੋਗੀ ਦੀ ਹੱਤਿਆ ਤੋਂ ਬਾਅਦ ਹੋਰ ਤਣਾਅਪੂਰਣ ਹੋਏ ਹਨ।
ਇਸ ਘਟਨਾ ਤੋਂ ਬਾਅਦ ਵਲੀ ਅਹਿਦ (ਕ੍ਰਾਊਨ ਪ੍ਰਿੰਸ) ਮੁਹੰਮਦ ਬਿਨ ਸਲਮਾਨ ਦੀ ਗਲੋਬਲ ਪੱਧਰ 'ਤੇ ਅਕਸ ਖਰਾਬ ਹੋਇਆ ਸੀ। ਹਰ ਸਾਲ ਹਜ਼ਾਰਾਂ ਸੈਲਾਨੀ ਤੁਰਕੀ ਜਾਂਦੇ ਹਨ। ਪਰ ਪੱਤਰਕਾਰ ਦੀ ਹੱਤਿਆ ਤੋਂ ਬਾਅਦ ਰਾਸ਼ਟਰਵਾਦੀਆਂ ਅਤੇ ਸਰਕਾਰ ਸਮਰਥਕ ਮੀਡੀਆ ਵੱਲੋਂ ਤੁਰਕੀ ਦਾ ਬਾਇਕਾਟ ਕਰਨ ਦੀ ਮੰਗ ਵਧਦੀ ਜਾ ਰਹੀ ਹੈ। ਇਸ ਨਾਲ ਤੁਰਕੀ ਦੀ ਪਹਿਲਾਂ ਤੋਂ ਹੀ ਪ੍ਰਭਾਵਿਤ ਅਰਥਵਿਵਸਥਾ ਹੋਰ ਬੇਹਾਲ ਹੋ ਰਹੀ ਹੈ।
ਕਈ ਮੀਡੀਆ ਘਰਾਣਿਆਂ ਨੇ ਹਾਲ ਹੀ 'ਚ 'ਤੁਰਕੀ ਨਾ ਜਾਓ' ਅਤੇ 'ਤੁਰਕੀ ਸੁਰੱਖਿਅਤ ਨਹੀਂ ਹੈ' ਦੇ ਨਾਂ ਦੀਆਂ ਹੈੱਡਲਾਈਨਾਂ ਦਾ ਇਸਤੇਮਾਲ ਵੀ ਕੀਤਾ ਹੈ। ਉਥੇ ਅਲ-ਅਰਬੀਆ ਚੈਨਲ ਸਮੇਤ ਕਈਆਂ ਨੇ ਅੰਕਾਰਾ 'ਚ ਸਾਊਦੀ ਦੂਤਘਰ ਤੋਂ, ਪਾਸਪੋਰਟ ਚੋਰੀ ਦੀਆਂ ਵਧਦੀਆਂ ਘਟਨਾਵਾਂ ਨੂੰ ਲੈ ਕੇ ਅਧਿਕਾਰਕ ਚਿਤਾਵਨੀ ਵੀ ਜਾਰੀ ਕੀਤੀ ਹੈ। ਸਾਊਦੀ ਅਰਬ ਦੇ ਇਸ ਰੁਖ ਦਾ ਅਸਰ ਵੀ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਤੁਰਕੀ ਦੇ ਸੈਰ-ਸਪਾਟਾ ਮੰਤਰਾਲੇ ਦਾ ਕਹਿਣਾ ਹੈ ਕਿ 2019 ਦੇ ਸ਼ੁਰੂਆਤੀ 5 ਮਹੀਨਿਆਂ ਦੌਰਾਨ ਪਿਛਲੇ ਸਾਲ ਦੀ ਇਸ ਮਿਆਦ ਦੀ ਤੁਲਨਾ 'ਚ ਸਾਊਦੀ ਅਰਬ ਤੋਂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ 'ਚ 30 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ।


Khushdeep Jassi

Content Editor

Related News