ਖਮਨੇਈ ਨੇ 3,400 ਤੋਂ ਜ਼ਿਆਦਾ ਕੈਦੀਆਂ ਨੂੰ ਕੀਤਾ ਮੁਆਫ਼

Sunday, Oct 24, 2021 - 08:47 AM (IST)

ਖਮਨੇਈ ਨੇ 3,400 ਤੋਂ ਜ਼ਿਆਦਾ ਕੈਦੀਆਂ ਨੂੰ ਕੀਤਾ ਮੁਆਫ਼

ਤੇਹਰਾਨ (ਯੂ.ਐੱਨ.ਆਈ.): ਈਰਾਨ ਦੇ ਸਰਬ ਉੱਚ ਨੇਤਾ ਅਯਾਤੁੱਲਾ ਸਈਅਦ ਅਲੀ ਖਮਨੇਈ ਨੇ 3,458 ਕੈਦੀਆਂ ਦੀ ਸਜ਼ਾ ਮੁਆਫ਼ ਕਰ ਦਿੱਤੀ ਹੈ। ਇਰਾਨਾ ਨਿਊਜ਼ ਏਜੰਸੀ ਨੇ ਇਹ ਰਿਪੋਰਟ ਦਿੱਤੀ ਹੈ। 

ਪੜ੍ਹੋ ਇਹ ਅਹਿਮ ਖਬਰ - ਰੂਸ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤ ਤੇ ਕਈ ਜ਼ਖਮੀ 
 

ਰਿਪੋਰਟ ਮੁਤਾਬਕ ਈਰਾਨ ਦੀ ਨਿਆਂ ਪ੍ਰਣਾਲੀ ਦੇ ਮੁਖੀ ਦੇ ਸੁਝਾਅ 'ਤੇ ਖਮੇਨਈ ਨੇ ਪੈਗੰਬਰ ਮੁਹੰਮਦ ਅਤੇ ਛੇਵੇਂ ਇਮਾਮ ਜ਼ਫਰ ਅਲ-ਸਾਦਿਕ ਦੇ ਜਨਮ ਦਿਨ ਦੇ ਮੌਕੇ 'ਤੇ ਕੈਦੀਆਂ ਨੂੰ ਮੁਆਫ਼ ਕੀਤਾ ਹੈ। ਜ਼ਿਕਰਯੋਗ ਹੈ ਕਿ ਈਰਾਨ ਵਿਚ ਆਮ ਤੌਰ 'ਤੇ ਧਾਰਮਿਕ ਛੁੱਟੀਆਂ ਅਤੇ ਮਹੱਤਵਪੂਰਨ ਸਮਾਗਮਾਂ 'ਤੇ ਮੁਆਫ਼ੀ ਦੇਣ ਦਾ ਰਿਵਾਜ ਹੈ।


author

Vandana

Content Editor

Related News