ਕੈਨੇਡਾ ਦੇ 3 ਸਿਆਸੀ ਆਗੂਆਂ ਨੇ ਖਾਲਸਾ ਏਡ ਨੂੰ 'ਨੋਬਲ ਸ਼ਾਂਤੀ ਪੁਰਸਕਾਰ' ਲਈ ਕੀਤਾ ਨਾਮਜ਼ਦ

01/18/2021 11:41:45 AM

ਨਿਊਯਾਰਕ/ਬਰੈਂਪਟਨ, ( ਰਾਜ ਗੋਗਨਾ)— ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ, ਓਂਟਾਰੀਓ ਦੇ ਐੱਮ. ਪੀ. ਪੀ. ਪਰਬਮੀਤ ਸਰਕਾਰੀਆ ਅਤੇ ਅਲਬਰਟਾ ਤੋਂ ਸੰਸਦ ਮੈਂਬਰ ਟਿਮ ਉੱਪਲ ਨੇ ਸਿੱਖ ਚੈਰੀਟੇਬਲ ਸੰਸਥਾ 'ਖਾਲਸਾ ਏਡ' ਨੂੰ 'ਨੋਬਲ ਸ਼ਾਂਤੀ ਪੁਰਸਕਾਰ' ਲਈ ਨਾਮਜ਼ਦ ਕੀਤਾ ਹੈ।


ਸੰਸਦ ਮੈਂਬਰ ਟਿਮ ਉੱਪਲ ਵੱਲੋਂ ਆਪਣੇ ਸੋਸ਼ਲ ਮੀਡੀਆ ਖ਼ਾਤੇ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਹੈ। ਸੰਸਦ ਮੈਂਬਰ ਟਿਮ ਉੱਪਲ ਨੇ ਇਸ ਨਾਮਜ਼ਦਗੀ ਲਈ 'ਖਾਲਸਾ ਏਡ' ਵੱਲੋਂ ਕੀਤੇ ਗਏ ਕੰਮਾਂ ਦੀ ਇਕ ਲਿਸਟ ਵੀ ਸਾਂਝੀ ਕੀਤੀ ਹੈ। ਇਸ ਲਿਸਟ ਵਿਚ 'ਖਾਲਸਾ ਏਡ' ਵੱਲੋਂ ਕੈਨੇਡਾ ਵਿਖੇ ਕੋਵਿਡ ਦੇ ਸਮੇਂ ਕੈਨੇਡੀਅਨ ਨਾਗਰਿਕਾਂ ਦੀ ਕੀਤੀ ਗਈ ਮਦਦ ਦਾ ਵੀ ਜ਼ਿਕਰ ਹੈ ।

ਇਹ ਵੀ ਪੜ੍ਹੋ- ਜਰਮਨੀ 'ਚੋਂ ਇਲਾਜ ਕਰਵਾ ਕੇ ਰੂਸ ਪਰਤਿਆ ਪੁਤਿਨ ਦਾ ਆਲੋਚਕ ਹਵਾਈ ਅੱਡੇ ਤੋਂ ਗ੍ਰਿਫ਼ਤਾਰ
ਟਿਮ ਉੱਪਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਅਤੇ ਓਂਟਾਰੀਓ ਦੇ ਐੱਮ. ਪੀ. ਪੀ. ਪਰਬਮੀਤ ਸਰਕਾਰੀਆ ਵੱਲੋਂ ਵੀ ਹਿਮਾਇਤ ਦਿੱਤੀ ਗਈ ਹੈ। ਟਿਮ ਉੱਪਲ ਦੇ ਇਸ ਟਵੀਟ 'ਤੇ ਖਾਲਸਾ ਏਡ ਦੇ ਮੁਖੀ ਰਵਿੰਦਰ ਸਿੰਘ (ਰਵੀ ਸਿੰਘ) ਨੇ ਰੀ ਟਵੀਟ ਕੀਤਾ ਹੈ ਤੇ ਨਾਮਜ਼ਦਗੀ ਲਈ ਧੰਨਵਾਦ ਕੀਤਾ ਹੈ।

► ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


Lalita Mam

Content Editor

Related News